Awaaz Qaum Di

ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵੱਲੋਂ ਅੰਤਰ-ਰਾਸ਼ਟਰੀ ਯੂਥ ਦਿਵਸ ਮੌਕੇ ਸ਼ਾਨਦਾਰ ਸਮਾਗਮ ਦਾ ਆਯੋਜਨ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੌਜਵਾਨ ਸ਼ਕਤੀ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਵਿੱਚ ਪਾ ਰਿਹਾ ਹੈ ਮਹੱਤਵਪੂਰਨ ਯੋਗਦਾਨ – ਡਿਪਟੀ ਕਮਿਸ਼ਨਰ ਲੁਧਿਆਣਾ
ਲੁਧਿਆਣਾ (Harminder makkar) – ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲੇ ਵਿਭਾਗ ਅਧੀਨ ਕਾਰਜ਼ਸੀਲ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵੱਲੋਂ ਅੰਤਰੁਰਾਸ਼ਟਰੀ ਯੂਥ ਦਿਵਸ ਮਨਾਉਂਦਿਆਂ ਇਕ ਸ਼ਾਨਦਾਰ ਸਮਾਗਮ ਦਾ ਆਯੋਜਨ  ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਵਿਚ ਡਾ: ਚਰਨ ਕਮਲ ਸਿੰਘ, ਡਾਇਰੈਕਟਰ, ‘ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ’ ਹੋਰਾਂ ਨੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਨੂੰ “ਜੀ ਆਇਆਂ” ਆਖਿਆ। ਡਾ. ਸਾਹਿਬ ਹੋਰਾਂ ਦੱਸਿਆਂ ਕਿ ਯੁਵਕ ਪੀੜੀ ਦੀ ਸੋਚ ਅਤੇ ਸਮਰੱਥਾ ਸਹੀ ਦਿਸ਼ਾ ਵਿਚ ਹੋ ਜਾਵੇ ਤਾਂ ਸਮੁੱਚੇ ਸਮਾਜ ਤੇ ਮਹੱਤਵਪੂਰਨ ਉਸਾਰੂ ਸਿੱਟੇ ਨਿਕਲਦੇ ਹਨ। ਇਸ ਪ੍ਰਥਾਇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੌਜਵਾਨ ਪੀੜੀ ਵਿਚ ਕੋਮਲ ਕਲਾਵਾਂ ਨੂੰ ਪ੍ਰਫੁੱਲਤ ਕਰ ਰਹੀ ਹੈ ਤਾਂ ਜੋ ਯੁਵਕ ਸ਼ਕਤੀ ਵਿਚ ਕੋਮਲਤਾ ਦਾ ਅਹਿਸਾਸ ਵੀ ਬਰਕਰਾਰ ਰਹੇ।
ਇੰਸਟੀਚਊਟ ਵਲੋਂ ਰੰਗਾੁਰੰਗ ਪ੍ਰੋਗਰਾਮ ਕੀਤਾ ਗਿਆ। ਇਸ ਸਮੇਂ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਕਲਾਕਾਰਾਂ ਨੇ ਪੇਸ਼ਕਾਰੀਆਂ ਕੀਤੀਆਂ। ਮਾਸਟਰ ਕਮਲ, ਮਨੂਬੀਰ ਕੌਰ, ਤੁਸ਼ਾਰ, ਭਾਸਵਤੀ, ਭੂਮਿਕਾ, ਅਨੂ ਪੰਡਿਤ, ਗੁਰਪੂਰਵ ਸਿੰਘ, ਦਿਵਾਂਸ਼ੂ, ਦਰਸ਼ਨ, ਖੁਸ਼ਦੀਪ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਮਾਸਟਰ ਬੰਦੇਸ਼ ਵੱਲੋਂਂ ਪੇਸ਼ ਕੀਤੀ ਗਈ ਡਰੰਮ ਦੀ ਪੇਸ਼ਕਾਰੀ ਕਾਰਨ ਸਾਰੇ ਦਰਸ਼ਕ ਅਸ਼ੁਅਸ਼ ਕਰ ਉੱਠੇ। ਹਿਪੁਹੌਪ, ਬਾਲੀਵੁੱਡ ਅਤੇ ਭੰਗੜਾ ਪੇਸ਼ਕਾਰੀਆਂ ਨੇ ਸਾਰਿਆਂ ਨੂੰ ਝੂਮਣ ਲਾ ਦਿੱਤਾ। ਇੰਸਟਰੂਮੈਂਟ ਡਿਪਾਰਟਮੈਂਟ ਵੱਲੋਂ ਡਰੰਮ, ਕੀਬੋੋਰਡ ਤੇ ਗਿਟਾਰ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ।
ਸ੍ਰੀ ਪ੍ਰਦੀਪ ਅਗਰਵਾਲ ਡਿਪਟੀ ਕਮਿਸ਼ਨਰ, ਲੁਧਿਆਣਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇੰਸਟੀਚਿਊਟ ਦੀਆਂ ਪੇਸ਼ਕਾਰੀਆਂ ਵੇਖ ਕੇ ਬੋਲਦਿਆਂ ਕਿਹਾ ਕਿ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੌਜਵਾਨ ਸ਼ਕਤੀ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਉਹਨਾ ਲੁਧਿਆਣਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦਾ ਵੱਧ ਤੋਂ ਵੱਧ ਲਾਭ ਲੈ ਕੇ ਪੰਜਾਬ ਸਰਕਾਰ ਦੇ ਇਸ ਅਹਿਮ ਉਦਮ ਤੋਂ ਆਪਣੇ ਬੱਚਿਆਂ ਦੀ ਸੁਚੱਜੀ ਸਿਖਲਾਈ ਪ੍ਰਾਪਤ ਕਰੋ।
ਇਸ ਮੌਕੇ ਸ੍ਰ. ਅਮਰਿੰਦਰ ਸਿੰਘ ਮੱਲੀ, ਐਸ.ਡੀ.ਐਮ (ਪੱਛਮੀ), ਲੁਧਿਆਣਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।  ਉਹਨਾਂ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਊਟ ਦੀ ਕਾਰਜ ਕੁਸ਼ਲਤਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਖਿਆ ਕਿ ਬੱਚਿਆਂ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਦੇ ਲੋਕ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਊਟ ਵਿਚ ਗਾਇਕੀ, ਵਾਦਨ ਅਤੇ ਨ੍ਰਿਤ  ਦੀ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਉਹਨਾਂ ਜਸਮਹਿਕ ਨੂੰ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਊਟ ਤੋਂ ਵਿਸ਼ੇਸ਼ ਸਿਖਲਾਈ ਲੈਣ ਉਪਰੰਤ ਪੀ.ਟੀ.ਸੀ. ਦਾ ਅਵਾਰਡ ਜਿੱਤਣ ਤੇ ਵਧਾਈ ਦਿੱਤੀ।
ਸ੍ਰੀਮਤੀ ਦਵਿੰਦਰ ਕੌਰ ਸੈਣੀ, ਡੀਨ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੇ ਸਟੇਜ ਦਾ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ। ਸਾਰਾ ਮਾਹੌਲ ਬਹੁਤ ਹੀ ਦਿਲੁਖਿੱਚਵਾਂ ਅਤੇ ਯਾਦਗਾਰੀ ਹੋ ਨਿਬੜਿਆ। GM

 

 

Follow me on Twitter

Contact Us