Awaaz Qaum Di

ਰੱਖੜੀ ਦਾ ਦਿਨ

ਵੀਰੇ ਤੂੰ , ਡੈਡੀ ਤੇ ਮੰਮੀ ਨੇ

ਰਲ ਕੇ ਜਿਹੜਾ ਵਰ

ਮੇਰੇ ਲਈ ਟੋਲਿਆ ਸੀ

ਮੈਂ ਤੁਹਾਡੇ ਕਹੇ ਤੇ

ਚੁਪ ਕਰਕੇ ਉਸ ਨਾਲ

ਲਾਵਾਂ ਲੈ ਲਈਆਂ ਸਨ।

ਅੱਜ ਲਾਵਾਂ ਲਈਆਂ ਨੂੰ

ਪੂਰੇ ਛੇ ਮਹੀਨੇ ਹੋ ਗਏ ਨੇ

ਤੇ ਨਾਲੇ ਅੱਜ

ਰੱਖੜੀ ਦਾ ਦਿਨ ਵੀ ਏ।

ਤੇਰੇ ਕੋਲ ਰਹਿੰਦਿਆਂ

ਮੈਂ ਹਰ ਸਾਲ

ਤੇਰੇ ਰੱਖੜੀ ਬੰਨ੍ਹਦੀ ਰਹੀ ਸਾਂ।

ਰੱਖੜੀ ਬੰਨ੍ਹਣ ਦਾ

ਕੀ ਅਰਥ ਹੈ  

ਤੈਨੂੰ ਪਤਾ ਹੀ ਹੈ।

ਅੱਜ ਰੱਖੜੀ ਬੰਨ੍ਹਣ ਲਈ

ਮੈਂ ਤੇਰੇ ਕੋਲ ਨਹੀਂ ਆਉਣਾ

ਸਗੋਂ ਰੱਖੜੀ ਬੰਨ੍ਹਾਉਣ ਲਈ

ਅੱਜ ਤੂੰ ਮੇਰੇ ਸਹੁਰੇ ਘਰ ਆ

ਤੇ ਆ ਕੇ ਵੇਖ

ਜਿਹੜਾ ਵਰ ਤੁਸੀਂ

ਸਾਰਿਆਂ ਨੇ ਰਲ ਕੇ

ਮੇਰੇ ਲਈ ਟੋਲਿਆ ਸੀ

ਉਸ ਪੈਸੇ ਦੇ ਭੁੱਖੇ ਨਾਲ ਰਹਿ ਕੇ

ਮੈਂ ਕਿੰਨੀ ਕੁ ਖੁਸ਼ ਹਾਂ ?

ਮਹਿੰਦਰ ਸਿੰਘ ਮਾਨ

ਪਿੰਡ ਤੇ ਡਾਕ ਰੱਕੜਾਂ ਢਾਹਾ

{ਸ.ਭ.ਸ.ਨਗਰ}
9915803554 GM

 

 

Follow me on Twitter

Contact Us