Awaaz Qaum Di

ਭਿੱਖੀਵਿੰਡ ਸ਼ਹਿਰ ਵਿਚ ‘ਪੰਜਾਬ ਬੰਦ’ ਦਾ ਕੋਈ ਅਸਰ ਨਾ ਹੋਇਆ ਦੁਕਾਨਾਂ ਖੁਲੀਆਂ, ਬੱਸ ਆਦਿ ਵਾਹਨ ਚੱਲੇ

ਭਿੱਖੀਵਿੰਡ (ਹਰਜਿੰਦਰ ਸਿੰਘ ਗੋਲ੍ਹਣ)-ਦੇਸ਼ ਭਾਰਤ ਦੀ ਰਾਜਧਾਨੀ ਦਿੱਲੀ ਵਿਚ
ਭਗਤ ਰਵੀਦਾਸ ਜੀ ਦਾ ਮੰਦਿਰ ਨੂੰ ਢਹਿ-ਢੇਰੀ ਕਰ ਦਿੱਤੇ ਜਾਣ ਦੇ ਵਿਰੋਧ ਵਿਚ ਰਵੀਦਾਸ ਸਮਾਜ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਭਾਂਵੇ ਵੱਖ-ਵੱਖ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਵੱਲੋਂ ਪੂਰਨ ਰੂਪ ਵਿਚ ਸਮਰਥਨ ਦਿੱਤਾ ਗਿਆ। ਜਦੋਂ ਕਿ ਬੰਦ ਦੇ ਸੱਦੇ ਦਾ ਸ਼ਹਿਰਾਂ ਵਿਚ ਭਾਂਵੇ ਅਸਰ ਜਰੂਰ ਦਿਖਾਈ ਦਿੱਤਾ ਹੋਵੇਗਾ, ਪਰ ਭਿੱਖੀਵਿੰਡ, ਖਾਲੜਾ, ਅਲਗੋਂ ਕੋਠੀ, ਅਮਰਕੋਟ, ਖੇਮਕਰਨ ਆਦਿ ਕਸਬਿਆਂ ਵਿਚ ਬੰਦ ਦਾ ਕੋਈ ਖਾਸ ਅਸਰ ਦਿਖਾਈ ਨਾ ਦਿੱਤਾ, ਸਗੋਂ ਹਰ ਰੋਜ ਦੀ ਤਰ੍ਹਾਂ ਦੁਕਾਨਦਾਰਾਂ, ਰੇਹੜੀਆਂ ਵਾਲਿਆਂ ਵੱਲੋਂ ਆਪਣੀਆਂ ਦੁਕਾਨਾਂ ਨੂੰ ਖੋਲਿਆ ਗਿਆ। ਮੁੱਖ ਮਾਰਗ ਅੰਮ੍ਰਿਤਸਰ, ਖੇਮਕਰਨ, ਖਾਲੜਾ, ਹਰੀਕੇ, ਪੱਟੀ ਸਮੇਤ ਲਿੰਕ ਸੜਕਾਂ ‘ਤੇ ਬੱਸਾਂ ਵੀ ਚੱਲਦੀਆਂ ਦਿਖਾਈ ਦਿੱਤੀਆਂ, ਜਦੋਂ ਕਿ ਸਬ ਡਵੀਜਨ ਭਿੱਖੀਵਿੰਡ ਅਧੀਨ ਆਉਦੇਂ ਸਮੂਹ ਕਸਬਿਆਂ ਤੇ ਪਿੰਡਾਂ ਦੇ ਪ੍ਰਾਈਵੇਟ
ਸਕੂਲ਼, ਕਾਲਜ ਬੰਦ ਰਹੇ। ਦੱਸਣਯੋਗ ਹੈ ਕਿ ਭਿੱਖੀਵਿੰਡ ਸ਼ਹਿਰ ਭਾਂਵੇ ਬੰਦ ਨਹੀ ਹੋ ਸਕਿਆ, ਪਰ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.ੳ ਸੁਖਚੈਨ ਸਿੰਘ ਵੱਲੋਂ ਏ.ਐਸ.ਆਈ ਸਵਿੰਦਰ ਸਿੰਘ, ਏ.ਐਸ.ਆਈ ਸਮੁੰਦਰ ਸਿੰਘ, ਏ.ਐਸ.ਆਈ ਸਨੇਹ ਕੁਮਾਰ, ਐਚ.ਸੀ ਨਿਰਮਲ ਸਿੰਘ, ਐਚ.ਸੀ ਹਰਜੀਤ ਸਿੰਘ, ਕਾਂਸਟੇਬਲ ਰਾਜਪਾਲ ਕੌਰ ਸਮੇਤ ਪੁਲਿਸ ਅਧਿਕਾਰੀਆਂ ਸਮੇਤ ਸੁਰੱਖਿਆ ਨੂੰ ਮੱਦੇਨਜਰ ਰੱਖਦਿਆਂ ਹਰ ਸਥਿਤੀ ‘ਤੇ ਬਾਜ ਅੱਖ ਰੱਖੀ ਗਈ। GM

 

 

Follow me on Twitter

Contact Us