Awaaz Qaum Di

ਕਲ੍ਹ ਕੋਈ ਮਿਲਿਆ ਹੋਣਾ

ਕਲ੍ਹ   ਕੋਈ   ਮਿਲਿਆ  ਹੋਣਾ  ਯਾਰਾ  ਜਰੂਰ  ਤੈਨੂੰ ,

ਤਾਂ ਹੀ ਤਾਂ ਭੁੱਲਿਆ  ਲਗਦਾ  ਆਪਣਾ  ਕਸੂਰ  ਤੈਨੂੰ ।

ਪੀ   ਕੇ   ਸ਼ਰਾਬ   ਤੈਨੂੰ  ਭੁਲ  ਜਾਣ  ਆਪਣੇ  ਵੀ ,

ਦੱਸੀਂ   ਕਿਹੋ   ਜਿਹਾ  ਚੜ੍ਹਦਾ  ਇਹ  ਸਰੂਰ  ਤੈਨੂੰ ।

ਮੈਂ   ਵੇਖਦਾ   ਰਿਹਾ  ਚੁਪ  ਕਰਕੇ  ਤੇਰੇ  ਕੰਮਾਂ  ਨੂੰ ,

ਕੀ   ਮਿਲਣਾ   ਸੀ  ਭਲਾ  ਮੈਨੂੰ  ਐਵੇਂ  ਘੂਰ  ਤੈਨੂੰ ।

ਇਹ   ਦਿੰਦੀ  ਹੈ  ਸਹਾਰਾ  ਮਾਰੂਥਲਾਂ ‘ਚ  ਸਭ  ਨੂੰ ,

ਨਾ  ਲੱਗੇ  ਚੰਗੀ , ਜੇ   ਨਹੀਂ  ਲਗਦੀ  ਖਜੂਰ  ਤੈਨੂੰ ।

ਦਿਸਿਆ ਨਾ ਤੂੰ ਕਦੇ  ਮੇਰੇ  ਦਿਲ  ਦੇ  ਅਰਸ਼  ਉੱਤੇ ,

ਏਸੇ   ਲਈ   ਸਮਝਦਾਂ   ਮੈਂ   ਚੰਨ   ਬੇਨੂਰ   ਤੈਨੂੰ ।

ਜਦ ਕੋਲ ਸਾਡੇ ਕੁਝ ਨਾ ਫਿਰ ਕਿਉਂ ਕਿਸੇ ਤੋਂ ਡਰੀਏ ,

ਦੇਵੇਗਾ   ਡੋਬ   ਪਰ   ਮਾਇਆ  ਦਾ  ਗਰੂਰ  ਤੈਨੂੰ ।

ਤੇਰੀ   ਗਰੀਬੀ   ਤੋਂ  ਕੀ  ਲੋਕਾਂ  ਨੇ  ਲੈਣਾ  ਮਾਨਾ ,

ਤੇਰੇ ਹੀ ਵਧੀਆ  ਸ਼ਿਅਰਾਂ  ਕਰਨਾ  ਮਸ਼ਹੂਰ  ਤੈਨੂੰ ।

ਮਹਿੰਦਰ ਸਿੰਘ ਮਾਨ

ਪਿੰਡ ਤੇ ਡਾਕ ਰੱਕੜਾਂ ਢਾਹਾ

{ਸ.ਭ.ਸ.ਨਗਰ}
9915803554 GM

 

 

Follow me on Twitter

Contact Us