Awaaz Qaum Di

‘ ਮਾਂ ਦੀ ਨਸੀਹਤ ‘


   ਇਹ ਬਚਪਨ ਦੀਆਂ ਗੱਲਾਂ ਹਨ ਨੇ ਜਦੋਂ ਕਿਸੇ ਜਮਾਤੀ ਕੋਲੋਂ ਗਾਚੀ, ਕਲਮ ਸਿਆਈ, ਕਾਪੀ, ਪੈਨਸਿਲ ਉਧਾਰ ਮੰਗ ਲੈਣੀ ਤਾਂ ਉਸ ਨੇ ਦੂਜੇ ਤੀਜੇ ਦਿਨ ਮੋੜਣ ਲਈ ਕਹਿਣਾ ਤਾਂ ਤੂੰ ਤੂੰ ਮੈਂ ਮੈਂ ਹੋ ਜਾਣੀ । ਬੇਬੇ ਨੇ ਲੜਦਿਆਂ ਨੂੰ ਹਟਾਉਣਾ ਤੇ ਕੁੱਝ ਸ਼ਬਦ ਸਾਡੇ ਕੰਨੀਂ ਪਾਉਣੇ,  ਪਰ ਨਿੱਕੀ ਉਮਰੇ ਸਮਝ ਨਾ ਲੱਗਣੀ ।
   ਫਿਰ ਜਵਾਨ ਹੋਏ ਲੋੜਾਂ ਵਧੀਆਂ ਸਿਲਸਿਲਾ ਉਸੇ ਤਰ੍ਹਾਂ ਹੀ ਚੱਲਦਾ ਰਿਹਾ ਇੱਕ ਦੂਜੇ ਨਾਲ ਪੈਸੇ ਦਾ ਲੈਣ ਦੇਣ ਚੱਲਦਾ ਹੁੰਦਾ ਰਹਿੰਦਾ, ਕਿਤੇ 2 ਤਕਰਾਰ ਖੜ੍ਹਾ ਹੋ ਜਾਂਦਾ । ਬਿਰਧ ਮਾਤਾ ਨੇ ਫਿਰ ਹੱਥ ਜੋੜ ਕੇ ਕੁੱਝ   ਸ਼ਬਦ ਆਪਣੇ ਮੂੰਹ ‘ਚ ਦੁਹਰਾਉਣੇ ਜਿਹੜੇ ਉਹਨਾਂ ਦੀ ਆਵਾਜ਼ ‘ਚੋਂ ਬਾਹਰ ਨਿਕਲਣ ਲਈ ਅਸਮਰੱਥ ਹੁੰਦੇ ਸਨ । ਪਹਿਲਾਂ ਇਹ ਨਸੀਹਤ ਬਾਲ ਮਨ ਨੇ ਤੇ ਹੁਣ ਮਾਂ ਦੀ ਵਡੇਰੀ ਉਮਰ ਹੋਣ ਕਾਰਨ ਦਿਮਾਗ਼ ‘ਚ ਪਈ ਹੀ ਨਾ ।
   ਇੱਕ ਦਿਨ ਕਿਸੇ ਧਾਰਮਿਕ ਸਥਾਨ
‘ਤੇ ਗਿਆ ਉਥੇ ਕੋਈ ਗੁਣੀ ਗਿਆਨੀ ਸੰਤ ਜੀ ਕਥਾ ਕੀਰਤਨ ਕਰ ਰਹੇ ਸਨ ।ਉਹਨਾਂ ਨੇ ਕਥਨ ਬਿਆਨ ਕੀਤਾ ਕਿ, ਕਿਸੇ ਕੋਲੋਂ ਉਧਾਰ ਨਾ ਮੰਗੋ ਜੋ ਵਾਪਸੀ ਲਈ ਤੁਹਾਨੂੰ ਮਜ਼ਬੂਰ ਕਰੇਗਾ
,ਉਸ ਸੱਚੇ ਪਾਤਸ਼ਾਹ ( ਪ੍ਰਮਾਤਮਾ ) ਅੱਗੇ ਅਰਦਾਸ ਬੇਨਤੀ ਕਰੋ ਕਿ ਸਾਨੂੰ ਖੁਸ਼ੀਆਂ ਖੇੜੇ ਬਖਸ਼ੋ, ਜੋ ਪ੍ਰਵਾਨ ਕਰਕੇ ਸਭ ਕੁਝ ਬਖਸ਼ ਵੀ ਦਿੰਦਾ ਹੈ ਤੇ ਭੁੱਲ ਵੀ ਜਾਂਦਾ ਹੈ  
ਗੁਰਮੀਤ ਸਿੰਘ ਸਿੱਧੂ ਕਾਨੂੰਗੋ
ਗਲੀ ਨੰਬਰ 11ਸੱਜੇ ਡੋਗਰ ਬਸਤੀ ਫਰੀਦਕੋਟ
81465 93089 GM

 

 

Follow me on Twitter

Contact Us