Awaaz Qaum Di

ਲਘੂ ਕਥਾ ‘ ਲੇਖਕ ਮਹਾਨ ਜਾਂ ਲੇਖਣੀ ‘


  ਮੈਂ ਸੰਨ 1992 ਤੋਂ ਕਾਗਜ਼ ‘ਤੇ ਝਰੀਟ ਮਾਰਨੀ ਸਿੱਖ ਗਿਆ ਸੀ, ਕਈ ਨਾਮਵਰ ਅਖਬਾਰਾਂ ‘ਚ ਛਪ ਵੀ ਗਿਆ, ਮਿੰਨੀ ਕਹਾਣੀਕਾਰ ਦੇ ਨਾਂਅ ਦਾ ਫੱਟਾ ਵੀ ਲੱਗ ਗਿਆ, ਪਰ ਮਨ ਨੂੰ ਸਕੂਨ ਨਾ ਮਿਲਿਆ । ਜਦ ਮੈਂ ਬਹੁਤ ਮਹਾਨ ਲੇਖਕਾਂ ਦੀਆਂ ਰਚਨਾਵਾਂ ਪੜਦਾ, ਆਪਣੇ ਆਪ ਨੂੰ ਬੌਣਾ ਮਹਿਸੂਸ ਕਰਦਾ, ਮੈਂ ਤਾਂ ਸਾਹਿਤ ਦੇ ਵਰਕੇ ‘ਤੇ ਕੁੱਝ ਵੀ ਨਹੀਂ ਲਿਖਿਆ ।
  ਮੈਂ ਹੌਲੀ ਹੌਲੀ ਸਾਹਿਤ ਵੱਲ ਰੁਚੀ ਰੱਖੀ ਤੇ ਮੈਨੂੰ ਇਕ ਸ਼ਖਸੀਅਤ ਦੇ ਦਰਸ਼ਨ ਹੋ ਗਏ ਜੋ ਆਪਣੇ ਨਿੱਜੀ ਹਿੱਤਾਂ ਨੂੰ ਤਿਲਾਂਜਲੀ ਦੇ ਕੇ, ਅੰਗਰੇਜ਼ੀ ਸਰਕਾਰ ਦੀਆਂ ਸਹੂਲਤਾਂ ਤੇ ਵੀਜਿਆਂ ਨੂੰ ਲੱਤ ਮਾਰ ਕੇ ਆਪਣੀ ਮਾਂ ਬੋਲੀ ਨੂੰ ਸਮਰਪਿਤ ਹੋ ਕੇ ਦੂਰ ਦੁਰਾਡੇ ਲੰਮੀਆਂ ਵਾਟਾਂ ਤਹਿ ਕਰਕੇ ਤੁੱਛ ਜਿਹਾ ਸਨਮਾਨ ਹਾਸਲ ਕਰਨ ਲਈ ਵਚਨਬੱਧ ਹੈ ਤੇ ਆਪਣੇ ਆਪ ਨੂੰ ਮਨ ‘ਚ ਇਹ ਧਰਵਾਸ ਦੇ ਰਿਹਾ ਹੈ ਕਿ, ‘ ਮੈਂ ਇਸ ਧਰਤੀ ਮਾਂ ਦਾ ਕਰਜ਼ ਉਤਾਰ ਰਿਹਾ ਹਾਂ ‘ ਜਦੋਂ ਮੈਂ ਉਸ ਸਖਸ਼ ਨੂੰ ਬੇਨਤੀ ਕੀਤੀ ਕਿ ਮੇਰੀ ਲਿਖਤ ਬਾਰੇ ਵੀ ਕੋਈ ਟਿੱਪਣੀ ਕਰ ਦਿਓ ।
ਮੈਂ ਉਸ ਸਖਸ਼ੀਅਤ ਦਾ ਜਵਾਬ ਸੁਣ ਕੇ ਹੈਰਾਨ ਹੀ ਰਹਿ ਗਿਆ ਕਿ ਕੋਈ ਲੇਖਕ ਮਹਾਨ ਨਹੀਂ ਹੁੰਦਾ, ਉਸ ਦਾ ਲਿਖਿਆ ਹੀ ਮਹਾਨ ਹੁੰਦਾ ਹੈ, ਜਿਸ ਕਰਕੇ ਮੈਂ ਅੱਜ ਵੱਡੇ ਪੈਂਡੇ ਤਹਿ ਕਰ ਰਿਹਾ ਹਾਂ ।
ਗੁਰਮੀਤ ਸਿੰਘ ਸਿੱਧੂ ਕਾਨੂੰਗੋ GM

 

 

Follow me on Twitter

Contact Us