Awaaz Qaum Di

ਨਾ ਬਨੇਰੇ ਕਾਂ ਕੁਰਲਾਉਦਾ

ਪੰਜਾਬ ਮੇਰੇ ਨੂੰ ਕਿਉ ਨਜ਼ਰ ਹੈ ਲੱਗੀ
ਪੁੱਤ ਖਾ ਲਏ ਨਸ਼ਿਆ ਨੇ ਕੁੱਖਾ ਦੇ ਵਿੱਚ ਮਰਦੀਆ ਧੀਆਂ
ਨਾ ਬਨੇਰੇ ਕਾ ਕੁਰਲਾਉਦਾ ਨਾ ਹੀ ਕਿਧਰੇ ਮੋਰ ਬੋਲਦੇ 
ਨਾ ਹੀ ਪਿੰਡ ਮੇਰੇ ਹੁਣ ਵੇ ਸੱਜਣਾ ਲੱਗਦੀਆ ਤੀਆ 
ਮੇਰੇ ਰੰਗਲੇ ਪੰਜਾਬ ਦੀ ਗਿੱਠ ਗਿੱਠ ਲਾਲੀ ਕਿੱਥੇ ਲਹਿ ਗਈ ।।
ਬੇਰੁਜ਼ਗਾਰੀ ਦੀ ਸਤਾਈ ਜਵਾਨੀ ਉਏ ਸੱਜਣਾ 
ਅੱਧਿਉ ਵੱਧ ਮੁਲਖ ਬਾਹਰਲੇ ਤੁਰ ਗਈ ,,,

ਪਰਿਵਾਰਾ ਵਿੱਚ ਨਾ ਹੁਣ ਪਹਿਲਾ ਵਰਗੀ ਪਿਆਰ ਮੁਹੱਬਤ  
ਜਿਹੜੇ ਪੁੱਤ ਪਰਦੇਸੀ ਹੋਗੇ ਉਹਨਾ ਹੁਣ ਨਾ ਰਲ ਕੇ ਬਹਿਣਾ 
ਸਰਕਾਰਾ ਦੀ ਜਾਣ ਬੁੱਝ ਕੇ ਕੀਤੀ ਗਲਤੀ ਦਾ 
ਲੋਕਾ ਨੂੰ ਸੱਜਣਾ ਮੁੱਲ ਚੁਕਾਉਣਾ ਪੈਣਾ 
ਤਾਰ ਦਿਲਾ ਲੱਗਦਾ ਮਹਿਰਮ ਹੋਰ ਕਿਤੇ ਜੁੜ ਗਈ ।।
ਬੇਰੁਜ਼ਗਾਰੀ ਦੀ ਸਤਾਈ ਜਵਾਨੀ ਉਏ ਸੱਜਣਾ  
ਅੱਧਿਉ ਵੱਧ ਮੁਲਖ ਬਾਹਰਲੇ ਤੁਰ ਗਈ, ,,

ਗੁਰੂ ਗ੍ਰੰਥ ਸਾਹਿਬ ਤੋ ਸਿੱਖ ਨੇ ਮੰਨਦੇ ਵੱਡਾ 
ਹੋਏ ਢਿੱਡ ਜਿੰਨਾ ਦੇ ਵੱਡੇ 
ਬਾਬਾ ਜੀ ਸਾਡਾ ਵਿਗੜਿਆ ਕੰਮ ਸੁਆਰ ਦਿਉ 
ਸਿੰਘ ਸਜ ਕੇ ਵੀ ਮਿੰਨਤਾ ਬੂਬਨੇ ਸਾਧ ਦੀਆ ਕੱਢੇ
ਬੁਰਜ ਵਾਲ਼ੇ ਦੇ ਸੰਧੂਆ ਕਿਉ ਸੋਚ ਤੇਰੀ ਨੂੰ ਜੰਗ ਹੈ ਲੱਗਾ ਤੇਰੀ ਅਕਲ ਕਿੱਥੇ ਖੁਰ ਗਈ। 
ਬੇਰੁਜ਼ਗਾਰੀ ਦੀ ਸਤਾਈ ਜਵਾਨੀ ਉਏ ਸੱਜਣਾ  
ਅੱਧਿਉ ਵੱਧ ਮੁਲਖ ਬਾਹਰਲੇ ਤੁਰ ਗਈ,,,,
ਬਲਤੇਜ ਸੰਧੂ ਬੁਰਜ 
ਬੁਰਜ ਲੱਧਾ ਬਠਿੰਡਾ 
9465818158 GM

 

 

Follow me on Twitter

Contact Us