Awaaz Qaum Di

ਪੇਕੇ ਸੋਹਰੇ

ਪੇਕਿਆਂ ਨਾਲ ਮੇਰੀ ਸਾਂਝ ਬੜੀ ਸੀ,

ਮੈਂ ਵੀ ਇਹਨਾਂ ਸਿਰ ਖੜੀ ਸੀ,

ਚਿੱਟਾ ਖਾ ਗਿਆ ਚਿੱਟੀ ਜਵਾਨੀ,

ਸੱਧਰਾਂ,ਚਾਅ,ਸੌਕ ਹੰਝੂਆਂ ਚ ਖੁਰਗੇ,

ਸਾਰੀ ਦੁਨੀਆਂ ਦੇ ਦੁੱਖ ਮੈਂਨੂੰ ਮਿਲਗੇ,

ਪਤੀ ਤੇ ਭਾਈ ਨਸ਼ੇ ਚ ਦੁਨੀਆਂ ਤੋਂ ਤੁਰਗੇ,
ਬਾਪੂ ਵੀ ਮੁੱਢ ਤੋਂ ਬਿਮਾਰ ਰਹਿੰਦਾ ਸੀ,

ਸਿਰ ਓਹਦੇ ਕਰਜ਼ੇ ਦਾ ਭਾਰ ਰਹਿੰਦਾ ਸੀ,

ਮਾਂ ਚੰਦਰੀ ਨਿਆਣੀ ਨੂੰ ਛੱਡ ਗਈ,

ਰਿਸਤੇ ਆਪਣਿਆਂ ਨਾਲੋਂ ਜਲਦੀ ਭੁਰਗੇ,

ਸਾਰੀ ਦੁਨੀਆਂ ਦੇ ਦੁੱਖ ਮੈਂਨੂੰ ਮਿਲਗੇ,

ਪਤੀ ਤੇ ਭਾਈ ਨਸ਼ੇ ਚ ਦੁਨੀਆਂ ਤੋਂ ਤੁਰਗੇ,
ਪੜ੍ਹਾ ਲਿਖਾ ਬਾਬਲ ਮੇਰਾ ਵਿਆਹ ਕੀਤਾ,

ਜਿਸ ਲੜ ਲਾਈ ਓਹਨੇ ਤਬਾਹ ਕੀਤਾ,

ਹੁਣ ਨਾ ਪੇਕੇ ਨਾ ਸੋਹਰੇ ਸੁੱਖ ਮੱਖਣਾਂ,

ਸ਼ੇਰੋਂ ਮੇਰੇ ਦਿਲ ਦੇ ਅਰਮਾਨ ਉੱਜੜਗੇ,

ਸਾਰੀ ਦੁਨੀਆਂ ਦੇ ਦੁੱਖ ਮੈਂਨੂੰ ਮਿਲਗੇ,

ਪਤੀ ਤੇ ਭਾਈ ਨਸ਼ੇ ਚ ਦੁਨੀਆਂ ਤੋਂ ਤੁਰਗੇ,

ਮੱਖਣ ਸ਼ੇਰੋਂ ਵਾਲਾ

ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ

ਸੰਪਰਕ 98787-98726 GM

 

 

Follow me on Twitter

Contact Us