Awaaz Qaum Di

ਪਰਖੇ ਗਏ ਪੰਜਾਬੀ ਆਪਣਿਆਂ ਤੇ ਪਈ ਭੀੜ ਤੋਂ…

ਬੇਸ਼ੱਕ ਪੰਜਾਬ ਨੂੰ ਲੁੱਟਣ ਵਾਲਿਆਂ ਦਾ ਵੀ ਕੋਈ ਥਾਹ ਨਹੀਂ ਇਸ ਘਿਣਾਉਣੀ ਹਕੀਕਤ ਦੀਆਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਉਦਾਹਰਣਾਂ ਹਨ।ਪਰ ਜੇਕਰ ਤਸਵੀਰ ਦੇ ਦੂਜੇ ਪੱਖ ਨੂੰ ਗਹੁ ਨਾਲ ਵਾਚੀਏ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਜਦ ਵੀ ਪੰਜਾਬੀਆਂ ਹੀ ਨਹੀਂ ਬਲਕਿ ਕਿਸੇ ਵੀ ਕੌਮ ਤੇ ਭੀੜ ਪਈ ਹੈ ਉਸ ਦੀ ਜੀਅ ਜਾਨ ਨਾਲ ਮਦਦ ਕਰਨ ਲਈ ਵੀ ਪੰਜਾਬੀਆਂ ਦਾ ਕੋਈ ਸਾਨੀ ਨਹੀਂ। ਇਹ ਮਦਦ ਆਰਥਿਕ, ਸਮਾਜਿਕ ਜਾਂ ਫਿਰ ਕਿਸੇ ਵੀ ਕਿਸਮ ਦੀ ਹੋਵੇ ਕਿੰਨੇਂ ਤੋਂ ਵੀ ਕਿਨਾਂ ਔਖਾ ਕਾਰਜ ਹੋਵੇ ਪੰਜਾਬੀ ਭਾਈਚਾਰਾ ਜੀਅ ਜਾਨ ਨਾਲ ਅੱਗੇ ਵੱਧਕੇ ਆਪਣੇ ਵਿਤੋਂ ਵੀ ਬਹੁਤ ਜ਼ਿਆਦਾ ਕੰਮ ਆਉਂਦੇ ਹਨ।

ਆਹ ਹੁਣੇ ਹੁਣੇ ਹੀ ਹੜਾਂ ਦੀ ਕਰੋਪੀ ਦੀ ਜੇ ਗੱਲ ਕਰੀਏ ਤਾਂ ਓਥੇ ਵੀ ਪੰਜਾਬੀ ਵੀਰਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ ਲੰਗਰ ਦੀ ਸੇਵਾ,ਚਾਹ ਪਾਣੀ ਦੀ ਸੇਵਾ, ਪਸ਼ੂਆਂ ਲਈ ਚਾਰੇ ਦਾ ਇੰਤਜ਼ਾਮ ਬਹੁਤ ਡੂੰਘੇ ਡੂੰਘੇ ਪਾਣੀ ਵਿੱਚ ਪਹੁੰਚ ਕੇ ਆਪਣੀ ਜਾਨ ਤੇ ਖੇਲ ਕੇ ਵੀ ਕਰਨ ਤੋਂ ਗ਼ੁਰੇਜ਼ ਨਹੀਂ ਕਰਦੇ। ਹੁਣ ਕੁੱਝ ਕੁ ਦਿਨਾਂ ਤੋਂ ਤਾਂ ਇਹ ਖ਼ਬਰਾਂ ਵੀ ਆ ਰਹੀਆਂ ਨੇ ਕਿ ਹੱਦੋਂ ਵੱਧ ਮਦਦ ਹਰ ਕਿਸਮ ਦੀ ਪਹੁੰਚ ਚੁੱਕੀ ਹੈ, ਮਿਹਰਬਾਨੀ ਕਰਕੇ ਇਸ ਕਾਰਜ ਨੂੰ ਹੁਣ ਵਿਰਾਮ ਦਿੱਤਾ ਜਾਵੇ।ਪਰ ਫਿਰ ਵੀ ਪੰਜਾਬੀ ਭਾਈਚਾਰਾ ਇਹ ਗੱਲ ਆਪਣੇ ਮਨਾਂ ਵਿੱਚ ਵਸਾਈ ਬੈਠਾ ਹੈ ਕਿ ਜੇਕਰ ਸਾਡੇ ਆਪਣੇ ਹੀ ਭੈਣ-ਭਰਾ ਭੁੱਖੇ ਰਹਿ ਗਏ ਤਾਂ ਪੰਜਾਬੀਆਂ ਦੀ ਅਣਖ ਤੇ ਬਹੁਤ ਵੱਡਾ ਧੱਬਾ ਲੱਗ ਜਾਵੇਗਾ ਤੇ ਸਾਨੂੰ ਕਿਸੇ ਨੇ ਪੰਜਾਬੀ ਨਹੀਂ ਕਹਿਣਾ। ਬੇਸ਼ੱਕ ਬਿਨਾਂ ਸ਼ੱਕ ਦੇ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵੀ ਆਪਣੇ ਪੂਰੇ ਉਫਾਨ ਤੇ ਛੱਲਾਂ ਮਾਰ ਕੇ ਵਗਦਾ ਹੈ,ਪਰ ਜਦ ਐਹੋ ਜਿਹੀ ਕੁਰਬਾਨੀ ਪੰਜਾਬੀਆਂ ਦੀ ਵੇਖਦੇ ਹਾਂ ਤਾਂ ਇਉਂ ਲੱਗਦਾ ਹੈ ਕਿ ਨਸ਼ੇ ਤਾਂ ਪੰਜਾਬ ਵਿੱਚ ਕਿਤੇ ਵੀ ਨਹੀਂ।ਪਰ ਬਿਨਾਂ ਸ਼ੱਕ ਨਸ਼ਿਆਂ ਨੇ ਪੰਜਾਬ ਦੇ ਸੈਂਕੜੇ ਨਹੀਂ ਹਜ਼ਾਰਾਂ ਘਰਾਂ ਨੂੰ ਤਬਾਹ ਕਰਿਆ ਹੋਇਆ ਹੈ।ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਹੁਣ ਪੰਜਾਬੀ ਬਹੁਤ ਜਾਗਰੂਕ ਹੋਏ ਹਨ ਮੀਡੀਆ ਦੇ ਯੁੱਗ ਨੇ ਬਹੁਤ ਸਾਰੇ ਨਸ਼ਿਆਂ ਦੇ ਤਸਕਰਾਂ ਨੂੰ ਫੜਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਤੇ ਲਾਈਵ ਹੋਣ ਦੇ ਡਰੋਂ ਬਹੁਤ ਸਾਰੇ ਨਸ਼ਿਆਂ ਦੇ ਸੌਦਾਗਰ ਰੂਪੋਸ ਵੀ ਹੋ ਗਏ ਹਨ, ਤੇ ਹਾਲੇ ਵੀ ਇਹ ਖਤਰਾ ਪੰਜਾਬ ਤੇ ਮੰਡਰਾ ਰਿਹਾ ਹੈ।

ਇਸ ਉਪਰੋਕਤ ਹਵਾਲਿਆਂ ਨੂੰ ਲਾਂਭੇ ਕਰਦੇ ਹੋਏ ਪੰਜਾਬੀ ਭਾਈਚਾਰੇ ਨੇ ਜਿਵੇਂ ਹੜ੍ਹਾਂ ਨਾਲ ਜੂਝਦੇ ਆਪਣੇ ਭਾਈਚਾਰੇ ਦੀ ਅੱਗੈ ਹੋ ਕੇ ਬਾਂਹ ਫੜੀ ਹੈ,ਇਹ ਵੀ ਇੱਕ ਮਿਸਾਲ ਹੈ। ਪੰਜਾਬੀ ਭਾਈਚਾਰੇ ਨੂੰ ਐਸੀ ਕੁਦਰਤੀ ਆਫ਼ੳਮਪ;ਤ ਵਿਚ ਸਰਕਾਰਾਂ ਤੋਂ ਕੋਈ ਜ਼ਿਆਦਾ ਮਦਦ ਦੀ ਝਾਕ ਵੀ ਨਹੀਂ ਬੇਸ਼ੱਕ ਗੋਂਗਲੂਆਂ ਤੋਂ ਮਿੱਟੀ ਸਰਕਾਰ ਨੇ ਵੀ ਲਾਹੁਣੀ ਹੈ,ਪਰ ਜ਼ਿਆਦਾਤਰ ਤਾਂ ਭਾਈ ਹੀ ਭਾਈ ਦੀ ਬਾਂਹ ਫੜਨ ਵਾਲੀ ਹਕੀਕਤ ਨੇ ਹੀ ਅਮਲ ਦੇ ਵਿੱਚ ਆਉਣਾ ਹੈ। ਪੰਜਾਬੀਆਂ ਜਿਨ੍ਹਾਂ ਕੋਈ ਦਾਨੀ ਵੀ ਦੁਨੀਆਂ ਵਿੱਚ ਨਹੀਂ ਹੈ,ਇਹ ਗੱਲ ਦੇਰ ਸਵੇਰ ਨੂੰ ਆਪਣੇ ਸਭਨਾਂ ਦੇ ਸਾਹਮਣੇ ਹੋਵੇਗੀ। ਸ਼ਾਬਾਸ਼ ਐਸੀ ਅਣਖੀ ਕੌਮ ਤੇ ਸਤਿਕਾਰਯੋਗ ਭਾਈਚਾਰੇ ਦੇ, ਜਿਨ੍ਹਾਂ ਨੇ ਕਦੇ ਵੀ ਕਿਸੇ ਕਿਸਮ ਦੀ ਆਫ਼ਤ ਵਿਚ ਮੂੰਹ ਨਹੀਂ ਮੋੜਿਆ ਔਰ ਪ੍ਰਮਾਤਮਾ ਵੀ ਉਨ੍ਹਾਂ ਦਾਨੀ ਸੱਜਣਾਂ ਦੀ ਸਦਾ ਬਾਂਹ ਫੜ੍ਹਦਾ ਹੈ ਤੇ ਐਸੀਆਂ ਕੌਮਾਂ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਹਨ।
-ਜਸਵੀਰ ਸ਼ਰਮਾਂ ਦੱਦਾਹੂਰ 95691 4955
ਸ੍ਰੀ ਮੁਕਤਸਰ ਸਾਹਿਬ GM

 

 

Follow me on Twitter

Contact Us