Awaaz Qaum Di

ਤਾਏ ਬਿਛਨੇ ਦਾ ਦੁੱਖ

ਦੱਸ ਤਾਇਆ ਖੁੱਲ ਕੇ ਆਪਣੇ ਪਰਿਵਾਰ ਦੀ ਕਹਾਣੀ ਤੂੰ 
ਪਿੰਡ ਵਿੱਚੋ ਸੁਣਿਆ ਏ ਮੈ ਤੂੰ ਤਾ ਬਹੁਤਾ ਹੱਸਮੁੱਖ ਸੀ 
ਪੀੜਾ ਦਾ ਪਰਾਗਾ ਕਿੰਝ ਤੇਰੇ ਤੇਰੇ ਪੱਲੇ ਪੈ ਗਿਆ 
ਸੋਹਣਾ ਤੇ ਸੁਨੱਖਾ ਏ ਤੂੰ ਫਿਰ ਕਿਉ ਛੜਾ ਰਹਿ ਗਿਆ 

ਮੇਰਾ ਵੀ ਪੁੱਤਾ ਹੁੰਦਾ ਇੱਕ ਸੋਹਣਾ ਪਰਿਵਾਰ ਸੀ 
ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਏ ਕਦੇ ਸੰਸਾਰ ਸੀ
ਭੈਣਾ ਭਾਈਆ ਵਿੱਚਕਾਰ ਸਾਡਾ ਗੂੜ੍ਹਾ ਪਿਆਰ ਸੀ
ਸਾਰਿਆ ਨੂੰ ਇੱਕ ਦੂਜੇ ਉੱਤੇ ਕਦੇ ਬੜਾ ਇਤਬਾਰ ਸੀ 

ਨਜ਼ਰ ਖੌਰੇ ਕਿਹੜੇ ਚੰਦਰੇ ਦੀ ਸਾਡੀਆ ਖੁਸ਼ੀਆ ਨੂੰ ਖਾ ਗਈ 
ਫੇਰ ਪੁੱਤਰਾ ਸਾਡੇ ਉੱਤੇ ਘੜੀ ਇਹ ਕੁਲੈਹਣੀ ਆ ਗਈ 
ਹੱਸਦੇ ਵੱਸਦੇ ਪਰਿਵਾਰ ਤੇ ਉਦਾਸੀ ਡਾਢੀ ਛਾ ਗਈ 
ਸਮੇ ਦੀ ਮਾਰ ਪਈ ਸਾਡੇ ਘਰ ਪਰਿਵਾਰ ਤੇ ਸੱਟ ਡੂੰਘੀ ਲਾ ਗਈ 

ਪੰਦਰਾ ਦਾ ਹੋਇਆ ਸੋਲਵੇ ਵਰੇ ਚ ਜਦ ਧਰਿਆ ਮੈ ਪੈਰ ਸੀ
ਸਾਡੇ ਪਰਿਵਾਰ ਉੱਤੇ ਰੱਬ ਨੇ ਵਰਤਾਇਆ ਕਹਿਰ ਸੀ
ਮੈ ਕੈਂਸਰ ਨੇ ਖਾ ਲਈ ਬਾਪੂ ਸੱਪ ਨੇ ਲਿਆ ਡੰਗ ਸੀ 
ਤਿੰਨ ਭਾਈ ਦੋ ਭੈਣਾ ਦੇ ਚਿਹਰਿਆ ਤੋ ਉੱਡ ਗਏ ਰੰਗ ਸੀ 

ਕਰੀ ਮਿਹਨਤ ਮੈ ਰੱਜ ਕੇ ਨਾ ਦਿਲ ਨੂੰ ਡੁਲਾਇਆ ਸੀ
ਮੰਨ ਰੱਬ ਦਾ ਭਾਣਾ ਵੱਡਾ ਦੁੱਖ ਹੌਲੀ ਹੌਲੀ ਅਸਾ ਨੇ ਭੁਲਾਇਆ ਸੀ
ਸਮਾ ਬਦਲ ਗਿਆ ਸਾਡੇ ਵੇਹੜੇ ਖੁਸ਼ੀਆ ਵੀ ਫੇਰਾ ਪਾ ਗਈਆ 
ਬੜਾ ਮਾਣ ਹੋਇਆ ਆਪਣੇ ਤੇ ਕੇ ਚਲੋ ਮਿਹਨਤਾ ਰਾਸ ਆ ਗਈਆ 

ਭੈਣਾ ਹੋਈਆ ਮੁਟਿਆਰ ਵਾਰੋ ਵਾਰੀ ਗਈਆ ਸਹੁਰੇ ਤੁਰ ਸੀ 
ਭਾਈ ਵਿਆਹ ਕਰਵਾ ਹੋ ਗੇ ਬੇਗਾਨੇ ਗਏ ਨਵੀਆ ਸਕੀਰੀਆ ਨਾ ਜੁੜ ਸੀ 
ਦੁਨੀਆ ਦੀ ਭੀੜ ਵਿੱਚ ਇੱਕ ਵਾਰ ਫੇਰ ਮੈ ਕੱਲਾ ਰਹਿ ਗਿਆ 
ਭੈਣ ਭਾਈ ਵਿਆਉਦਾ ਵਿਆਉਦਾ ਥੋਡਾ ਬਿਛਨਾ ਤਾਇਆ ਛੜਾ ਰਹਿ ਗਿਆ।

ਬਲਤੇਜ ਸੰਧੂ ਬੁਰਜ 
ਬੁਰਜ ਲੱਧਾ (ਬਠਿੰਡਾ)
9465818158 GM

 

 

Follow me on Twitter

Contact Us