Awaaz Qaum Di

ਨੀਅਤ

ਤੂੰ ਵੇਖੇ ਮੈਂ ਵੇਖਾ,

ਸਭਨਾਂ ਨੂੰ ਇਕਸਾਰ ਵੇਖਾ,

ਤੂੰ ਸੋਚੇ ਮੈਂ ਸੋਚਾਂ,

ਸਭਨਾ ਨਾਲ ਪਿਆਰ ਲੋਚਾਂ।
ਸੋਚ ਕਰਾਂ, ਵਿਚਾਰ ਕਰਾਂ,

ਕੀ ਲੈਣਾਂ ਮੈਂ ਕਿਸੇ ਦੀ ਜਿੰਦਗੀ ਤੋਂ,

ਜੇ ਤੂੰ ਦੱਸਣਾ ਚਹੁੰਦਾ ਏ,

ਆਪਣੀ ਜਿੰਦਗੀ ਬਾਰੇ,

ਫਿਰ ਮੈਂ ਜਰੂਰ ਤੇਰੇ ਮਸਲੇ ਦਾ,

ਸਲਾਹਕਾਰ ਬਣਾ।
ਹਰ ਘਰ ਦੀ ਕਹਾਣੀ ਵੱਖਰੀ ਏ,

ਤੈਨੂੰ ਕੀ ਪਤਾ ਕਿਸੇ ਦੀ ਜਿੰਦਗੀ ਬਾਰੇ,

ਤੇਰੀ ਆਪਣੀ ਨਿੱਜੀ ਜਿੰਦਗੀ ਏ,

ਜੋ ਕਰੇਂ ‘ਤੂੰ ‘ ਸੋ ਆਪ ਕਰੇ,

ਕਿਉਂ ਬਿਨ ਸੋਚੇ ਸਮਝੇ,

 ਕੋਈ ਦਖਲਅੰਦਾਜ਼ੀ ਕਰਦਾ ਏ।
ਰੱਬ ਨੇ ਸਾਨੂੰ ਸੋਚ ਦਿੱਤੀ,

 ਇਸਦਾ ਤਾਂ ਇਸਤਮਾਲ ਕਰਾਂ।

ਕਿਉਂ ਹੋਰਨਾਂ ਨਾਲ, ਮੁਕਾਬਲੇ ਕਰਦਾ ਏ,

ਕਰਕੇ ਵੇਖ ਆਪਣੇ ਨਾਲ ਮੁਕਾਬਲਾ ਕਦੇ ,

ਹੋ ਸਕਦਾ ਏ ਜਿੱਤ ਹੋ ਜਾਵੇ,

ਫੇਲ੍ਹ ਹੋਣ ਤੋਂ ਕਿਉਂ ਡਰਦਾ ਏ।

ਬਰਾਬਰ ਵਾਲੇ ਨਾਲ, ਖੈਹ ਕੇ ਵੇਖ ਕਦੇ,

ਕਿਉਂ ਉੱਚਾ ਨੀਵਾਂ ਪੈਰ ਧਰਦਾ ਏ।
ਸੋਚ ਕੇ ਦੱਸੀ ਕਦੇ ਉਸ ਬਾਰੇ,

ਜਿਸਨੇ ਜਿੱਤ ਕੇ ਬਾਜੀ ਹਾਰ ਲਈ,

ਮਹਬੱਤ ਵਿੱਚ ਜਿਸਨੂੰ ਐਸੀ ਮਾਰ ਪਈ,

ਤੜਫ ਉਸਦੀ ਹੈ ਮੇਰੇ ਦਿਲ ਵਿੱਚ ਵਸਦੀ,

ਜਦ ਝੂਠੇ ਵਾਅਦੇ ਕਰ, ਛੱਡ ਪਾਰ ਗਈ।
ਲਿਖਣਾ ਸੰਦੀਪ ਦਾ ਸ਼ੋਕ ਹੈ, 

ਜੇ ਲਿਖਿਆ ਕੁੱਝ ਨਾ ਚੰਗੇ ਲੱਗੇ, ਸਮਝ ਕੇ ਛੱਡ,

ਨਾ ਹੋਈ ਮੇਰੇ ਦੋਸਤਾਂ, ਮੇਰੀੋਂ ਦਿਲ ਦੀ ਧੜਕਣ ਤੋਂ ਅੱਢ,

ਵਿਰੋਧ ਵੀ ਹੋਣੀ ਜਰੂਰੀ ਏ, ਕਈ ਵਾਰ ਵਿਰੋਧੀ ਹੋਵੇ,

ਤਾਇਓ ਹੁੰਦੇ, ਜਿੱਤ ਦੇ ਝੰਡੇ ਗੱਡ।
ਕੋਣ ਨਹੀਂ ਮਤਲਬੀ ਇੱਥੇ, ਮਤਲਬ ਲਈ ਹਰ ਸ਼ਖਸ਼,

ਰੱਬ ਦੀ ਜੈ ਜੈ ਕਰਦਾ ਏ। 

ਹੈ ਨਾ ਤੇਰੇ ਮੇਰੇ ਕੋਲ ਦੇਣ ਲਈ ਰੱਬ ਨੂੰ ਕੁੱਝ,

ਰੱਬ ਤਾਂ ਸਿਰਫ਼ ਸੱਚਾ ਪਿਆਰ ਹੀ ਸਵੀਕਾਰ ਕਰਦਾ ਏ,

ਇਹ ਤਾਂ ਹੈ ਇੱਕ ਭਾਵਨਾ, ਜੋ ਸ਼ਾਫ ਨਜ਼ਰਿਆ ਦੱਸਦਾ ਏ।
ਪਾ ਕੇ ਵੇਖ ਪਿਆਰ ਸਭਨਾਂ ਨਾਲ,

ਕਿਉਂ ਗਰਮ ਜਹੇੇ ਹੋਕੇਂ ਭਰਦਾ ਏ,

ਕੀ ਬਣਜੂ ਆਪਣੀ ਜਿੰਦਗੀ ‘ਚ’ ਕੋਈ, 

ਕਿਉਂ ਵਿਅਰਥ ਦੀ ਚਿੰਤਾ ਕਰਦਾ ਏਂ।
‘ਨਰ’ ਛੱਡ ਤੂੰ ਕਿਸੇ ਨੂੰ ਪੜਨਾਂ – ਪੜਾਉਣਾ, 

ਜੋ ਤੂੰ ਪੜ੍ਹ ਸਕਦਾ ਉਸ ਤੋਂ ਕਿਤੋਂ, ਪਰ੍ਹੇ ਤੋਂ ਪਰ੍ਹੇ ਕੋਈ ਹੋਰ ਪੜ੍ਹ ਸਕਦਾ,

ਸਰਬਵਿਆਪੀ ਜਾਣਦਾ ਤੇਰੇ ਮੰਨ ਦੀ, ਸਰਬਵਿਆਪੀ ਜਾਣਦਾ ਮੇਰੇ ਮੰਨ ਦੀ।
ਸੰਦੀਪ ਕੁਮਾਰ ਨਰ ਬਲਾਚੌਰ  GM

 

 

Follow me on Twitter

Contact Us