Awaaz Qaum Di

ਪੱਤ ਖਾਨਦਾਨ ਦੀ

ਸੋਚਿਆ ਕਿਓਂ ਨਾ ਪਹਿਲਾਂ ਬਾਬਲੇ ਦੀ ਧੌਣ ਦਾ,

ਰੌਣਕਾਂ ਚ ਕਾਹਤੋਂ ਸਾਥ ਦੇ ਗਈ ਰੋਣ ਦਾ,

ਤੇਰੇ ਤੋਂ ਉਮੀਦ ਨਹੀਂ ਸੀ ਇਹ ਜੋ ਵਿਖਾਈ,

ਘਾਟ ਕੀ ਵੇਖੀ ਘਰ ਰਹੀ ਮੌਜਾਂ ਮਾਣ ਦੀ,

ਦੱਸ ਕਿਹੜਾ ਹੋਗੀ ਸਿੰਕਦਰ ਤੋਂ ਵੱਡੀ,

ਪੱਤ ਮਿੱਟੀ ਚ ਰੁਲਾ ਕੇ ਖਾਨਦਾਨ ਦੀ,
ਪੁੱਤਾਂ ਨਾਲੋਂ ਵੱਧ ਤੈਂਨੂੰ ਲਾਡ ਦੇ ਕੇ ਪਾ ਲਿਆ,

ਚੜਦੀ ਉਮਰੇ ਕਿਓਂ ਨਾ ਤੂੰ ਪੈਰ ਸੰਭਾਲਿਆ

ਵੀਰਿਆਂ ਦੀ ਹੇਠੀ ਕਰਵਾਈ ਗਲੀ ਗਲੀ,

ਖੈਰ ਮੰਗੀ ਕਦੇ ਵੈਰਨ ਬਣੀ ਹੁਣ ਜਾਨ ਦੀ,

ਦੱਸ ਕਿਹੜਾ ਹੋਗੀ ਸਿੰਕਦਰ ਤੋਂ ਵੱਡੀ,

ਪੱਤ ਮਿੱਟੀ ਚ ਰੁਲਾ ਕੇ ਖਾਨਦਾਨ ਦੀ,
ਉੱਚੀ ਉੱਚੀ ਰੋਵੇਗੀ ਜਦ ਸੁੱਟਿਆ ਨਸ਼ੇੜੀ ਨੇ,

ਹਾਲ ਹੁੰਦੇ ਮਾੜੇ ਅੱਲੇ ਜਖ਼ਮ ਨਾ ਛੇੜੀ ਦੇ,

ਸਾਡੇ ਨਾਲੋਂ ਬੈਠੀ ਆ ਅੱਜ ਦੂਰ ਕਿਤੇ ਟੁੱਟਕੇ,

ਪਛਤਾਵੇਂਗੀ ਵੇਲੇ ਨੂੰ ਤੂੰ ਜੇ ਅੱਜ ਨਾ ਪਛਾਣਦੀ,

ਦੱਸ ਕਿਹੜਾ ਹੋਗੀ ਸਿੰਕਦਰ ਤੋਂ ਵੱਡੀ,

ਪੱਤ ਮਿੱਟੀ ਚ ਰੁਲਾ ਕੇ ਖਾਨਦਾਨ ਦੀ,
ਜੰਮਣ ਤੋਂ ਪਹਿਲਾਂ ਮਾਪੇ ਤਾਂਹੀ ਨੇ ਮਾਰਦੇ,,

ਵੱਡੀਆਂ ਦੇ ਦਿੱਤੇ ਦੁੱਖ ਕਦੇ ਨਾ ਸਹਾਰਦੇ,,

ਮੱਖਣ ਸ਼ੇਰੋਂ ਹੋਰੀਂ ਫਿਰ ਗੱਲਾਂ ਨੇ ਬਣਾਓਂਦੇ,

ਭਾਵੇਂ ਹੁੰਦੀਆ ਗਲਤੀ ਮੁੰਡਿਆਂ ਦੇ ਹਾਣਦੀ

ਦੱਸ ਕਿਹੜਾ ਹੋਗੀ ਸਿੰਕਦਰ ਤੋਂ ਵੱਡੀ,

ਪੱਤ ਮਿੱਟੀ ਚ ਰੁਲਾ ਕੇ ਖਾਨਦਾਨ ਦੀ,

ਮੱਖਣ ਸ਼ੇਰੋਂ ਵਾਲਾ

ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।

ਸੰਪਰਕ 98787-98726 GM

 

 

Follow me on Twitter

Contact Us