Awaaz Qaum Di

ਹਲਾਤਾਂ ਨਾਲ ਜੂਝ ਰਿਹਾ ਹਰ ਵਰਗ

(ਸੰਪਾਦਕ ਦੇ ਨਾਮ ਖੱਤ)

ਅੱਜ ਵੀ ਹਜ਼ਾਰਾ,ਲੱਖਾਂ ਲੋਕ ਭੁੱਖਮਰੀ,ਬਿਮਾਰੀ,ਰੋਟੀ,ਕੱਪੜਾ ,ਮਕਾਨ ਅਤੇ ਹੋਰ ਵੀ ਮੰਦਹਾਲੀ ਵਰਗੇ ਹਲਾਤਾਂ ਨਾਲ ਜੂਝ ਰਹੇ ਹਨ। ਉੁਂਝ ਤਾਂ ਮੇਰੇ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਹੈ।ਪਰ ਸੋਨੇ ਦੀ ਚਿੜੀ ਨੂੰ ਅੱਜ ਦਾ ਸਿਆਸੀਕਰਨ ਉੱਡਣ ਹੀ ਨਹੀ ਦੇ ਰਿਹਾ ਕਿਉਕਿ ਮੰਦਹਾਲੀ ਦਾ ਦੌਰ ਲਿਆ ਕੇ ਖੰਬ ਜੁ ਕੱਟ ਦਿੱਤੇ ਗਏ ਹਨ ਇਹਨਾ ਲੋਕਾ ਨੇ।ਅੱਜ ਦੇ ਦੌਰ ਵਿੱਚ ਹਰ ਵਰਗ ਮੰਦੀ ਦਾ ਸ਼ਿਕਾਰ ਹੈ ਭਵੇਂ ਕਿਸਾਨ,ਵਪਾਰੀ,ਸਰਵਿਸਮੈਨ ਹੋਵੇ ਸਭ ਪਾਸੇ ਘਰ ਪ੍ਰੀਵਾਰ ਚਲਾਉਣ ਦੇ ਤਾਂ ਜਿਵੇ ਲਾਲੇ ਪੈ ਗਏ ਹੋਣ।ਇੰਨੀ ਮਹਿੰਗਾਈ ਤੇ ਉੱਤੋ ਪੈਸੇ ਦੀ ਕਮੀ,ਕੁਦਰਤੀ ਆਫਤਾਂ,ਨਸ਼ਿਆ ਦਾ ਵਹਿ ਰਿਹਾ ਛੇਵਾਂ ਦਰਿਆ,ਕਰਜੇ ਦੀ ਮਾਰ ਹੇਠ ਹਰ ਵਰਗ ,ਧਰਮ ਦੇ ਨਾਂਅ ਤੇ ਵੰਡੀਆਂ ਅਤੇ ਵਿਦੇਸ਼ੀ ਜਾ ਕੇ ਵੱਸਣ ਦੀ ਲਾਲਸਾ ਨੇ ਹਰ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਹਰ ਵਰਗ ਸੋਚਣ ਲਈ ਮਜਬੂਰ ਹੋ ਗਿਆ ਹੈ ਕਿ ਇਸ ਤ੍ਹਰਾ ਦੇ ਹਲਾਤਾਂ ਨਾਲ ਕਿਵੇਂ ਨਿਪਟਿਆ ਜਾਵੇ।ਪਰ ਅੱਜ ਦੇ ਸਮੇ ਦੀ ਮੁੱਖ ਲੋੜ ਹੈ ਕਿ ਸਮੇ ਦੀਆਂ ਸਰਕਾਰਾਂ ਹਲਾਤਾਂ ਨਾਲ ਜੂਝ ਰਹੇ ਲੋਕਾ ਦੀ ਹਰ ਪੱਖੋ ਮੱਦਦ ਕਰੇ।ਤਾਂ ਕਿ ਲੋਕਾ ਨੁੰ ਆਉਣ ਵਾਲੇ ਦਿਨਾਂ ਵਿੱਚ ਕੁਝ ਚੰਗੇ ਭੱਵਿਖ ਦੀ ਆਸ ਬੱਝ ਸਕੇ।

ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ 94786,,58384 GM

 

 

Follow me on Twitter

Contact Us