Awaaz Qaum Di

ਬੇਟੀ ਬਚਾਓ ਬੇਟੀ ਪੜ੍ਹਾਓ

ਇਹ ਸਕੀਮ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 22 ਜਨਵਰੀ 2015 ਨੂੰ ਪਾਣੀਪਤ ਹਰਿਆਣਾ ਤੋਂ ਸੋ ਕਰੋੜ ਦੀ ਰਾਸ਼ੀ ਨਾਲ ਸ਼ੁਰੂ ਕੀਤਾ।ਇਹ ਸਕੀਮ ਭਾਰਤ ਵਿੱਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਘਟ ਰਹੀਂ ਗਿਣਤੀ ਨੂੰ ਮੁੱਖ ਰੱਖ ਕੇ ਸ਼ੁਰੂ ਕੀਤੀ ਗਈ। ਭਾਵੇ ਕਿ ਪੂਰੇ ਭਾਰਤ ਵਿੱਚ ਲੜਕੀਆਂ 1000 ਪਿੱਛੇ 914 ਹਨ ਪਰ ਕਈ ਸੂਬੇ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਇਹ ਪਾੜਾ ਬਹੁਤ ਹੈ ਜਿਵੇ ਪੰਜਾਬ ਹਰਿਆਣਾ ਵਿੱਚ 1000 ਪਿੱਛੇ 850 ਦੇ ਕਰੀਬ ਹੈ। ਜੋ ਕਿ ਚਿੰਤਾ ਦਾ ਵਿਸ਼ਾ ਹੈ ਇਥੇ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜਰੂਰੀ ਸੀ। ਇਸ ਸਕੀਮ ਚੱਲੀ ਵਧੀਆ ਗੱਲ ਸੀ ਪਰ ਇਸ ਦੇ ਸਿੱਟੇ ਬਹੁਤੇ ਵਧੀਆ ਨਹੀਂ ਆਏ। ਇਸ ਦੇ ਵੀ ਕਈ ਕਾਰਨ ਹਨ।ਇਸ ਸਕੀਮ ਤਹਿਤ ਪਿੰਡ ਪਿੰਡ ਸ਼ਹਿਰ ਸ਼ਹਿਰ ਕੈਪ ਲਾਏ ਜਾਂਦੇ ਹਨ। ਇਨ੍ਹਾਂ ਤੇ ਪੈਸਾ ਖ਼ਰਚਣ ਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ ਕਿਉਕਿ ਇਹਨਾਂ ਸੈਮੀਨਾਰਾ ਵਿੱਚ ਨੌਜਵਾਨਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਸੈਮੀਨਰਾਂ ਵਿੱਚ ਬਜੁਰਗਾਂ ਨੂੰ ਬਿਠਾ ਕੇ ਕੁਝ ਚਿਰ ਭਾਸ਼ਣ ਦਿੱਤੇ ਜਾਂਦੇ ਹਨ ਜੋ ਅੰਗਰੇਜੀ, ਹਿੰਦੀ ,ਪੰਜਾਬੀ ਵਿਚ ਮਿਕਸ ਹੁੰਦੇ ਹਨ। ਜੋ ਬਜੁਰਗ ਅਤੇ ਅਨਪੜ ਲੋਕਾਂ ਦੀ ਸਮਝ ਬਹੁਤ ਘੱਟ ਪੈਦੇ ਹਨ। ਇਸ ਤੋਂ ਬਿਨਾਂ ਸਰਕਾਰ ਵੱਡੇ ਵੱਡੇ ਇਸ਼ਤਿਹਾਰ ਬਣਾ ਕੇ ਲਾ ਰਹੀ ਹੈ ਜਾਂ ਇਹ ਇਸ਼ਤਿਹਰ ਪ੍ਰੈਟ ਮੀਡੀਆ ਟੀ.ਵੀ.ਆਦਿ ਦੇ ਆਪਣੀਆਂ ਫੋਟੋ ਲਾ ਕੇ ਦੇ ਰਹੀ ਹੈ।ਜਿਸ ਤਾਂਈ ਆਮ ਲੋਕਾਂ ਦੀ ਪਹੁੰਚ ਹੀ ਨਹੀਂ ਹੈ। ਹਾਂ ਸਰਕਾਰ ਦੀ ਮਸ਼ੂਹਰੀ ਜਰੂਰ ਹੋ ਜਾਂਦੀ ਹੈ। ਜਾ ਅਫ਼ਸਰ ਸ਼ਾਹੀ ਇਹਨਾਂ ਸਕੀਮਾਂ ਰਾਹੀ ਆਪਣੇ ਢਿੱਡ ਭਰ ਰਹੇ ਹਨ। 2015 ਤੋਂ 2019 ਤੱਕ 648 ਕਰੋੜ ਖਰਚ ਕੀਤੇ ਜਾਣੇ ਸਨ ਜਿਸ ਵਿੱਚੋਂ19℅ਰਾਸ਼ੀ ਵਰਤੀ ਹੀ ਨਹੀਂ ਗਈ ਰਾਜਾ ਨੂੰ ਸਿਰਫ਼ 159 ਕਰੋੜ ਵੰਡੇ ਗਏ ਜਦੋਂ ਕਿ 364 ਕਰੋੜ ਰੁਪਏ ਸਿਰਫ਼ ਪ੍ਰਚਾਰ ਲਈ ਖ਼ਰਚੇ ਗਏ ਜਿਸ ਦਾ ਬਹੁਤ ਲਾਭ ਨਹੀਂ ਹੋਇਆ। ਸਰਕਾਰ ਨੂੰ ਇਸ ਸ਼ਕੀਮ ਵਿੱਚ ਤਬਦੀਲੀ ਕਰਕੇ ਹੋਣ ਵਾਲੀ ਬੱਚੀ ਦੇ ਖਾਤੇ ਵਿੱਚ ਘੱਟੋ ਘੱਟ 25000 ਰੁਪਏ ਜਮਾਂ ਕਰਨੇ ਚਾਹੀਦੇ ਹਨ ਤੇ ਉਹ ਇਹ ਰਾਸ਼ੀ ਆਪਣੇ ਵਿਅਹ ਮੌਕੇ ਜਾ ਉਚੇਰੀ ਸਿੱਖਿਆ ਲੈਣ ਲਈ ਖਰਚ ਕਰ ਸਕੇ। ਉਹਨੇ ਸਮੇਂ ਦਾ ਲੜਕੀ ਨੂੰ ਵਿਆਜ ਵੀ ਦਿੱਤਾ ਜਾਵੇ। ਤਕਰੀਬਨ ਹਰ ਸੂਬੇ ਵਿੱਚ ਲੜਕੀ ਨੂੰ ਬਾਰਵੀ ਤੱਕ ਦੀ ਪੜਾਈ ਮੁਫਤ ਦਿੱਤੀ ਜਾਂਦੀ ਹੈ। ਇਸ ਨੂੰ ਵਧੀਆ ਢੰਗ ਨਾਲ ਚਲਾਇਆ ਜਾਵੇ ਤੇ ਹਰ ਲੜਕੀ ਨੂੰ ਪਹਿਲੀ ਜਮਾਤ ਤੋਂ ਲੈ ਕੇ ਪੜ੍ਹਾਈ ਪੂਰੀ ਕਰਨ ਤੱਕ ਉਸ ਦੇ ਆਮ ਖਰਚੇ ਜਿੰਨਾਂ ਵਜੀਫਾ ਦਿੱਤਾ ਜਾਵੇ ਤਾਂ ਕਿ ਲੜਕੀ ਕਿਸੇ ਵੀ ਪ੍ਰੀਵਾਰ ਤੇ ਬੋਝ ਨਾ ਬਣੇ। ਇਸ ਤਰ੍ਹਾਂ ਕਰਨ ਨਾਲ ਇਹ ਪੈਸਾ ਲੜਕੀ ਦੇ ਖਾਤੇ ਵਿੱਚ ਜਾਵੇਗਾ ਨਾ ਕਿ ਅਫ਼ਸਰ ਸ਼ਾਹੀ ਤੇ ਮੀਡੀਆ ਆਦਿ ਰਹੀ ਫਜੂਲ ਖਰਚੀ ਹੋਵੇਗੀ। ਸਭ ਤੋਂ ਵੱਡੀ ਗੱਲ ਕਿ ਲੜਕੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਹਨਾਂ ਨਾਲ ਬੱਤਮੀਜੀ ਕਰਨ ਵਾਲੇ ਨੂੰ ਸਖ਼ਤ ਸਜਾ ਦਿੱਤੀ ਜਾਵੇ।ਦੂਜਾ ਹਰ ਸਕੂਲ ਵਿੱਚ ਇੱਕ ਪਰੀਅਡ ਇਸੇ ਵਿਸ਼ੇ ਤੇ ਲੱਗੇ ਤਾਂ ਕਿ ਹਰ ਬੱਚਾ ਆਪਣੇ ਸਮਾਜ ਪ੍ਰਤੀ ਜਾਗਰੂਕ ਹੋਵੇ। ਇਸ ਤਰ੍ਹਾਂ ਕਰਨ ਨਾਲ ਸੈਮੀਨਰ ਲਾਉਣ ਦੀ ਲੋੜ ਨਹੀਂ ਪਵੇਗੀ। ਇਸ ਤਰ੍ਹਾਂ ਦੇ ਕਨੂੰਨ ਲਾਗੂ ਹੋਣ ਨਾਲ ਲੜਕੇ ਲੜਕੀ ਦਾ ਪਾੜਾ ਘਟ ਜਾਵੇਗਾ। ਵੈਸੇ ਵੀ ਅੱਜ ਕੱਲ ਮਾਂ ਬਾਪ ਬੁੱਢੇ ਹੋਣ ਤੇ ਉਹਨਾਂ ਦੀ ਡੰਗੋਰੀ ਲੜਕਿਆਂ ਨਾਲੋ ਲੜਕੀਆਂ ਵਧ ਬਣ ਰਹੀਆਂ ਹਨ। ਸਰਕਾਰ ਦੀ ਫਜੂਲ ਖਰਚੀ ਵੀ ਘਟ ਜਾਵੇਗੀ ਨਤੀਜੇ ਵੀ ਵਧੀਆ ਸਹਾਮਣੇ ਆਉਣਗੇ।
ਪਤਾ ਜਸਕਰਨ ਲੰਡੇ
ਪਿੰਡ ਤੇ ਡਾਕ ਲੰਡੇ
ਜਿਲ੍ਹਾ ਮੋਗਾ
ਫੋਨ 94171-03413 GM

 

 

Follow me on Twitter

Contact Us