Awaaz Qaum Di

ਜਦ ਚੱਕੀਏ ਕਲਮ ਲਿਖ ਦਈਏ ਸ਼ਾਇਰੀ ਨੂੰ

ਜਦ ਚੱਕੀਏ ਕਲਮ ਲਿਖ ਦਈਏ ਸ਼ਾਇਰੀ ਨੂੰ

ਵੇਖ ਲਈਏ ਦੁਸ਼ਮਣ ਦੀ ਅੱਖ ‌ਗਹਿਰੀ ਨੂੰ

ਪਛਾਣ ਲਈਏ ਇੱਕੋ ਝਾਕੇ ਬੰਦੇ ਸ਼ਹਿਰੀ ਨੂੰ

ਛੱਡੋ ਪਰੇ ਕਰਨਾ ਜਿੰਦ ਮੈਂ ਮੇਰੀ ਤੇਰੀ ਨੂੰ।
ਉਂਗਲਾਂ ਦੇ ਪੋਟਿਆਂ ਤੇ ਹਿਸਾਬ ਕਰੀਏ

ਬੇਗਾਨਾ ਹੱਕ ਖਾਂਦਾ ਕੋਈ ਕਦੇ ਨਾ ਜ਼ਰੀਏ

ਗਿੱਦੜਾਂ ਦੇ ਮਹੂਰੇ ਵਿਖਾਈਏ ਨਾ ਦਲੇਰੀ ਨੂੰ

ਛੱਡੋ ਪਰੇ ਕਰਨਾ ਜਿੰਦ ਮੈਂ ਮੇਰੀ ਤੇਰੀ ਨੂੰ।
ਖਾਲੀ ਹੱਥ ਆਏ ਖਾਲੀ ਤੁਰ ਜਾਣਾ ਏ

ਪਾਣੀ ਵਿੱਚ ਪਤਾਸੇ ਵਾਗੂੰ ਖੁਰ ਜਾਣਾ ਏ

ਠੱਲ ਸਕੇ ਨਾ ਕੋਈ ਕੁਦਰਤੀ ਹਨੇਰੀ ਨੂੰ

ਛੱਡੋ ਪਰੇ ਕਰਨਾ ਜਿੰਦ ਮੈਂ ਮੇਰੀ ਤੇਰੀ ਨੂੰ।
ਸੱਚੇ ਰੱਬ ਦਿੱਤਾ ਜੋ ਸਬਰ ਕਰੀਏ

ਕਿਸੇ ਪਿੱਛੇ ਲੱਗ ਐਵੇਂ ਨਾ ਮਰੀਏ

ਸੁਖਚੈਨ,ਤੰਗ ਕਰੀਏ ਨਾ ਬੰਦੇ ਲਹਿਰੀ ਨੂੰ

ਛੱਡੋ ਪਰੇ ਕਰਨਾ ਜਿੰਦ ਮੈਂ ਮੇਰੀ ਤੇਰੀ ਨੂੰ।

ਸੁਖਚੈਨ ਸਿੰਘ, ਠੱਠੀ ਭਾਈ,(ਯੂ ਏ ਈ)

00971527632924 GM

 

 

Follow me on Twitter

Contact Us