Awaaz Qaum Di

ਮਨਜੀਤ ਧਨੇਰ ਦੀ ਸਜ਼ਾ ਬਰਕਰਾਰ ਰੱਖਣ ਦੇ ਵਿਰੋਧ ‘ਚ ਕੈਪਟਨ ਦੀ ਅਰਥੀ ਸਾੜੀ

ਸ਼ਜਾ ਨਾ ਰੱਦ ਹੋਈ ਤਾਂ ਸੰਘਰਸ਼ ਨੂੰ ਵੱਡੇ ਪੱਧਰ ਤੇ ਤਿੱਖਾ ਵਿੱਢਿਆ ਜਾਵੇਗਾ – ਕਿਸਾਨ ਆਗੂ

ਛਾਜਲੀ (ਕੁਲਵੰਤ ਛਾਜਲੀ) ਪੰਜਾਬ ਦੀ ਧੀਂ ਕਿਰਨਜੀਤ ਕੌਰ ਨੂੰ ਅਗਵਾ ਕਤਲ ਕਾਂਡ ਮਾਮਲੇ ‘ਚ ਇਨਸਾਫ ਦੀ ਮੁਹਿੰਮ ਨਾਲ ਜੁੜੇ ਮਨਜੀਤ ਸਿੰਘ ਧਨੇਰ ਨੂੰ ਸੁਪਰੀਮ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੇ ਜਾਣ ਦੇ ਵਿਰੋਧ ਵਿੱਚ ਅੱਜ ਪਿੰਡ ਛਾਜਲੀ ਦੇ ਟੈਂਕੀ ਚੌਂਕ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਇਕਾਈ ਪ੍ਰਧਾਨ ਨੇਕ ਸਿੰਘ ਚੱਠਾ, ਮੀਤ ਪ੍ਰਧਾਨ ਮੀਤਾ ਸਿੰਘ, ਸਕੱਤਰ ਬਿੰਦਰਪਾਲ ਸਿੰਘ ਜੰਟਾ, ਅਗਵਾਈ ‘ਚ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਨੇਕ ਸਿੰਘ ਚੱਠਾ ਨੇ ਕਿਹਾ ਕਿ ਮਨਜੀਤ ਸਿੰਘ ਧਨੇਰ ਦੀ ਜੋ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੇ ਜਾਣ ਤੇ ਸਾਡੀ ਜਥੇਬੰਦੀ ਵੱਲੋਂ ਅੱਜ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਧੀਆਂ ਨੂੰ ਇਨਸਾਫ ਦਿਵਾਉਣ ਦੀ ਲੜਾਈ ਲੜਨ ਵਾਲਿਆਂ ਤੇ ਝੂਠੇ ਪਰਚੇ ਦਰਜ ਕਰਕੇ ਸਜਾਵਾਂ ਦਿੱਤੀਆਂ ਜਾ ਰਹੀਆਂ ਹਨ ਜੋ ਬਹੁਤ ਹੀ ਨਿੰਦਣਯੋਗ ਹੈ। ਕਿਉਂਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਸੱਚ ਬੋਲਣ ਵਾਲਿਆਂ ਦੀ ਅਵਾਜ ਨੂੰ ਦਵਾਇਆ ਜਾ ਰਿਹਾ ਹੈ ਸਰਕਾਰਾਂ ਸੱਚ ਬੋਲਣ ਤੇ ਫਾਂਸੀ ਦੇਣ ਤੱਕ ਤੁਲ ਚੁੱਕੀਆਂ ਹਨ। ਜਿਸ ਦੀ ਜਿਊਂਦੀ ਜਾਗਦੀ ਮਿਸਾਲ ਹੈ ਜੋ ਬੀਤੇ ਦਿਨੀਂ ਬਟਾਲਾ ਬਲਾਸਟ ਕਾਂਡ ਤੋਂ ਬਾਅਦ ਡੀ ਸੀ ਬਟਾਲਾ ਨਾਲ ਲੋਕ ਇਨਸਾਫ ਪਾਰਟੀ ਪੰਜਾਬ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਸੀ ਬੈਂਸ ਨੇ ਲੋਕਾਂ ਦੀ ਅਵਾਜ ਨੂੰ ਚੁੱਕਿਆ ਸੀ ਪਰ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਅਵਾਜ ਨੂੰ ਚੁੱਕਣ ਆਗੂਆਂ ਤੇ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲਾਂ ਵਿੱਚ ਬੰਦ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਨਜੀਤ ਸਿੰਘ ਧਨੇਰ ਦੀ ਸਜ਼ਾ ਨੂੰ ਰੱਦ ਨਹੀਂ ਕੀਤਾ ਜਾਂਦਾ ਤਾਂ ਸਾਡੀ ਜਥੇਬੰਦੀ ਵੱਲੋਂ ਸਘਰੰਸ਼ ਨੂੰ ਹੋਰ ਤਿੱਖਾ ਕਰਕੇ ਵੱਡੇ ਪੱਧਰ ਤੇ ਵਿੱਢਿਆ ਜਾਵੇਗਾ। ਇਸ ਮੌਕੇ ਮਿਸ਼ਰੀ ਸਿੰਘ, ਗੋਕਲ ਰਾਮ, ਸੁਰਜੀਤ ਸਿੰਘ ਚੱਠਾ, ਮਹਿੰਦਰ ਸਿੰਘ ਘੁਮਾਣ, ਸੁਖਵਿੰਦਰ ਸਿੰਘ, ਪ੍ਰਗਟ ਸਿੰਘ ਗੇਹਲਾਂ, ਧੀਰ ਸਿੰਘ ਵੀ ਹਾਜ਼ਰ ਸਨ।  GM

 

 

Follow me on Twitter

Contact Us