Awaaz Qaum Di

ਅਸੁਰੱਖਿਅਤ ਮਹਿਸੂਸ ਕਰ ਰਹੇ ਪੀ.ਸੀ.ਐੱਸ ਅਫ਼ਸਰ ਪੈੱਨ ਡਾਊਨ ਹੜਤਾਲ ‘ਤੇ – ਕਾਲੀਆਂ ਪੱਟੀਆਂ ਬੰਨ੍ਹ ਰੋਸ ਜ਼ਾਹਰ ਕੀਤਾ

  • ਅੱਜ ਲੁਧਿਆਣਾ ਵਿਖੇ ਸਾਰੇ ਪੀ.ਸੀ.ਐੱਸ ਅਫ਼ਸਰ ਇਕੱਤਰ ਹੋਏ ਇਸ ਮੌਕੇ ਇਨ੍ਹਾਂ ਅਫਸਰਾਂ ਨੇ ਕਾਲੀਆਂ ਪੱਟੀਆਂ ਲਾ ਕੇ ਆਪਣਾ ਰੋਸ ਜ਼ਾਹਿਰ ਕੀਤਾ। ਕੁੱਲ 19 ਅਫਸਰਾਂ ਨੇ ਇਸ ਰੋਸ ਦੇ ਵਿੱਚ ਹਿੱਸਾ ਲਿਆ ਅਤੇ ਆਪਣੇ ਵਿਰੁੱਧ ਦਰਜ ਕਰਵਾਈ।
  • ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏ.ਡੀ.ਸੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਸਾਰੇ ਪੀਸੀਐੱਸ ਅਫ਼ਸਰ ਇਕੱਤਰ ਹੋਏ ਤੇ ਉਨ੍ਹਾਂ ਕਿਹਾ ਕਿ ਉਹ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਕਿਉਂਕਿ ਹਾਲ ਹੀ ਦੇ ਵਿੱਚ ਮੋਗਾ ਅਤੇ ਜ਼ੀਰਾ ਵਿੱਚ ਵਾਪਰੀਆਂ ਘਟਨਾਵਾਂ ਕਰਕੇ ਖਾਸ ਕਰਕੇ ਫੀਲਡ ਚ ਕੰਮ ਕਰਨ ਵਾਲੇ ਅਫਸਰ ਕਾਫੀ ਚਿੰਤਤ ਨੇ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਹ ਕੁਝ ਥਾਵਾਂ ਤੇ ਹੀ ਹੈ ਸਰਕਾਰ ਪੁਲੀਸ ਅਤੇ ਅਫ਼ਸਰਾਂ ਵਿਚਕਾਰ ਇਹ ਤਾਲਮੇਲ ਦੀ ਕਮੀ ਨਹੀਂ ਹੈ।
  • ਉਧਰ ਜਦੋਂ ਇਕਬਾਲ ਸਿੰਘ ਨੂੰ ਜਦੋਂ ਪੁੱਛਿਆ ਕਿ ਹਾਲ ਹੀ ਵਿੱਚ ਸਿਮਰਜੀਤ ਬੈਂਸ ਤੇ ਜੋ ਮਾਮਲਾ ਦਰਜ ਹੋਇਆ ਇਹ ਪੂਰਾ ਰੋਸ ਉਸ ਤੋਂ ਬਾਅਦ ਹੀ ਕਿਉਂ ਜਤਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ। ਏਡੀਸੀ ਨੇ ਦੱਸਿਆ ਕਿ ਮੋਰਿੰਡਾ ਦੇ ਵਿੱਚ ਜੋ ਤਹਿਸੀਲਦਾਰ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਉਸ ਦੀ ਵੀ ਲਿਖਤੀ ਸ਼ਿਕਾਇਤ ਅਫਸਰਾਂ ਨੂੰ ਭੇਜ ਦਿੱਤੀ ਗਈ ਹੈ। BS

 

 

Follow me on Twitter

Contact Us