Awaaz Qaum Di

ਆਰਕਬਿਸ਼ਪ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਤੇ ਜੱਲਿਆਂਵਾਲਾ ਬਾਗ ਦਾ ਦੌਰਾ ਕੀਤਾ

ਅੰਮ੍ਰਿਤਸਰ – ਕੈਂਟਰਬਰੀ ਦੇ ਆਰਕਬਿਸ਼ਪ ਰੈਵਡ ਜਸਟਿਨ ਵੈਲਬੇ ਅੱਜ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ, ਜਿਨ੍ਹਾਂ ਦਾ ਇੱਥੇ ਪੁੱਜਣ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਆਰਕਬਿਸ਼ਪ ਰੈਡਵ ਜਸਟਿਨ ਵੈਲਬੇ ਨੇ ਸ੍ਰੀ ਹਰਿਮੰਦਰ ਸਾਹਿਬ ਸ਼ਰਧਾ ਪੂਰਵਕ ਜਿਥੇ ਮੱਥਾ ਟੇਕਿਆ ਉੱਥੇ ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੱਬ ਦਾ ਘਰ ਹੈ, ਇੱਥੇ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਹੈ।
ਇਸ ਤੋਂ ਪਹਿਲਾ ਆਰਕਬਿਸ਼ਪ ਜੱਲਿਆਂਵਾਲਾ ਬਾਗ ਵਿਖੇ ਗਏ। ਜਿੱਥੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

 

 

Follow me on Twitter

Contact Us