Awaaz Qaum Di

ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੀ ਸਿੱਧੀ ਭਰਤੀ ਨੇ ਅਧਿਆਪਕਾਂ ਨੂੰ ਬਾਗੋ-ਬਾਗ ਕੀਤਾ

ਐੱਸ.ਏ .ਐੱਸ ਨਗਰ :  ਸਿੱਖਿਆ ਵਿਭਾਗ ਵੱਲੋਂ ਸਿੱਧੀ ਭਰਤੀ ਰਾਹੀਂ ਚੁਣੇ 1558 ਹੈੱਡ ਟੀਚਰਾਂ ਨੂੰ  ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਸਟੇਸ਼ਨ ਅਲਾਟਮੈਂਟ ਕਰਕੇ ਨਿਯੁਕਤੀ ਪੱਤਰ ਦਿੱਤੇ ਗਏ।
    ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਨਿਯੁਕਤੀ ਪੱਤਰ ਦੇਣ ਦੀ ਪ੍ਰਕ੍ਰਿਆ ਦੇ ਤੀਜੇ ਦਿਨ ਲਗਪਗ 400 ਹੈੱਡ ਟੀਚਰਾਂ ਨੂੰ ਸਟੇਸ਼ਨ ਅਲਾਟਮੈਂਟ ਕਰਕੇ ਨਿਯੁਕਤੀ ਪੱਤਰ ਦਿੱਤੇ ਗਏ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ – ਰੇਖ ਹੇਠ ਸਿੱਧੀ ਭਰਤੀ ਦੀ ਪ੍ਰਕ੍ਰਿਆ ਬਹੁਤ ਤੇਜ਼ੀ ਨਾਲ਼   ਮੁਕੰਮਲ ਕੀਤੀ ਗਈ।
     ਬੁਲਾਰੇ ਨੇ ਦੱਸਿਆ ਕਿ ਪ੍ਰਾਇਮਰੀ ਅਧਿਆਪਕ ਹੈੱਡ ਟੀਚਰ ਦੀ ਸਿੱਧੀ ਤਰੱਕੀ ਪ੍ਰਾਪਤ ਕਰਕੇ ਬਾਗੋਬਾਗ ਹਨ।
ਸਿੱਧੀ ਭਰਤੀ ਪ੍ਰਕਿਰਿਆ ਨਾਲ ਅਾਏ ਸੈਂਟਰ ਹੈੱਡ ਟੀਚਰਾਂ ਅਤੇ ਹੈੱਡ ਟੀਚਰਾਂ ਦਾ ਕਹਿਣਾ ਹੈ ਕਿ ਇਹ ਸਿੱਖਿਆ ਵਿਭਾਗ ਦਾ ਇੱਕ ਅਜਿਹਾ ਇਤਿਹਾਸਕ ਕਦਮ ਹੈ ਜਿਸ ਸਦਕਾ ਅਧਿਆਪਕਾਂ ਨੂੰ ਛੋਟੀ ਉਮਰੇ ਹੀ  ਸਿੱਖਿਆ ਨੂੰ ਗੁਣਾਤਮਿਕ ਅਤੇ ਗਿਣਾਤਮਿਕ ਪੱਖੋਂ ਮਜ਼ਬੂਤ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਨੇ ਤਹਿ ਦਿਲੋਂ ਖ਼ੁਸੀ ਜ਼ਾਹਰ ਕਰਦਿਆਂ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ  ਅਤੇ ਪ੍ਰਾਇਮਰੀ ਸਿੱਖਿਆ ਨੂੰ ਬੁਲੰਦੀਆਂ ‘ਤੇ ਲਿਜਾਣ ਦਾ ਅਹਿਦ ਕੀਤਾ ।
   ਇਸ ਮੌਕੇ ਡੀ ਪੀ ਆਈ (ਐ. ਸਿ) ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਭਰਤੀ ਨਿਰੋਲ ਪਾਰਦਰਸ਼ਤਾ ‘ਤੇ ਅਧਾਰਿਤ ਹੈ ਅਤੇ ਨੌਜਵਾਨ ਸਕੂਲ ਮੁਖੀਆਂ ਦੇ ਹੱਥ ਪ੍ਰਾਇਮਰੀ ਸਿੱਖਿਆ ਦੀ ਵਾਗਡੋਰ ਆਉਣਾ ਨਾਲ਼ ਪ੍ਰਾਇਮਰੀ ਸਿੱਖਿਆ ਦਾ ਮਿਆਰ ਹੋਰ ਉੱਚਾ ਹੋਵੇਗਾ। ਉਹਨਾਂ ਦੱਸਿਆ ਕਿ ਅੱਜ ਬਾਕੀ ਰਹਿੰਦੇ ਉਹਨਾਂ ਸੈਂਟਰ ਹੈੱਡ ਟੀਚਰਾਂ ਨੂੰ ਵੀ ਸ਼ਟੇਸ਼ਨ ਅਲਾਟ ਕਰ ਦਿੱਤੇ ਗਏ ਹਨ ਜੋ ਕਿਸੇ ਕਾਰਨ ਵੱਸ ਨਿਸ਼ਚਿਤ ਮਿਤੀ ਤੇ ਹਾਜ਼ਰ ਨਹੀਂ ਹੋ ਸਕੇ ਸਨ।ਇਸ ਮੌਕੇ ਜਗਤਾਰ ਸਿੰਘ ਕੂਲਰੀਆਂ ਡਿਪਟੀ ਡਾਇਰੈਕਟਰ , ਸੋਹਣ ਸਿੰਘ ਸਹਾਇਕ ਡਾਇਰੈਕਟਰ , ਭੁਪਿੰਦਰ ਕੌਰ ਸੁਪਰਡੈਂਟ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਮੌਜੂਦ ਸਨ। BS

 

 

Follow me on Twitter

Contact Us