Awaaz Qaum Di

ਪੰਜਾਬ ਸਰਕਾਰ ਵੱਲੋਂ ਆਪਣੇ ਕੀਤੇ ਵਾਅਦਿਆਂ ਨੂੰ ਕੀਤਾ ਜਾ ਰਿਹਾ ਪੂਰਾ : ਸੰਦੀਪ ਜਾਖੜ

ਮੁੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੋਜਗਾਰ ਮੇਲਿਆਂ ਦਾ ਆਯੋਜਨ ਕਰਨਾ ਬਹੁਤ ਹੀ ਸਲਾਘਾਯੋਗ ਕਾਰਜ ਹੈ ਅਤੇ ਇਸ ਰਾਹੀਂ ਰੋਜਗਾਰ ਦਾਤਾ ਕੰਪਨੀਆਂ ਨੌਜਵਾਨਾਂ ਦੀਆਂ ਬਰੂਹਾਂ ਤੇ ਆ ਕੇ ਰੋਜਗਾਰ ਦੇ ਮੌਕੇ ਉਪਲਬੱਧ ਕਰਵਾ ਰਹੀਆਂ ਹਨ।

ਇਹ ਗੱਲ ਅੱਜ ਮਹਾਰਾਜਾ ਅਗਰਸੈਨ ਆਈਟੀਆਈ ਆਲਮਗੜ੍ਹ ਵਿਖੇ ਲੱਗੇ ਰੋਜਗਾਰ ਮੇਲੇ ਦਾ ਉਦਘਾਟਨ ਕਰਨ ਮੌਕੇ ਸ੍ਰੀ ਸੰਦੀਪ ਜਾਖੜ ਨੇ ਆਖੀ। 
ਸ੍ਰੀ ਸੰਦੀਪ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਘਰ-ਘਰ ਰੋਜਗਾਰ ਪ੍ਰੋਗਰਾਮ ਨੌਜਵਾਨਾਂ ਨੂੰ ਰੋਜਗਾਰ ਨਾਲ ਜੋੜਨ ਵਿਚ ਸਹਾਈ ਹੋ ਰਿਹਾ ਹੈ। ਊੁਨ੍ਹਾਂ ਨੇ ਕਿਹਾ ਕਿ ਪੰਜਾਬ ਭਰ ਵਿਚ ਅਜਿਹੇ ਰੋਜਗਾਰ ਮੇਲਿਆਂ ਰਾਹੀਂ ਹੁਣ ਤੱਕ ਲੱਖਾਂ ਲੋਕਾਂ ਨੂੰ ਰੋਜਗਾਰ ਮੁਹਈਆ ਕਰਵਾਇਆ ਜਾ ਚੁੱਕਾ ਹੈ। ਇਸ ਤੋਂ ਬਿਨ੍ਹਾਂ ਸਰਕਾਰ ਨੇ ਰਾਜ ਦੇ ਸਾਰੇ 22 ਜ਼ਿਲ੍ਹਿਆਂ ਵਿਚ ਰੋਜਗਾਰ ਅਤੇ ਕਾਰੋਬਾਰ ਬਿਓਰੋ ਸਥਾਪਿਤ ਕੀਤੇ ਹਨ ਜੋ ਕਿ ਨੋਵਜਾਨਾਂ ਦੀ ਹਰ ਪ੍ਰਕਾਰ ਨਾਲ ਕਿੱਤਾ ਅਗਵਾਈ ਕਰ ਰਹੇ ਹਨ ਅਤੇ ਇੰਨ੍ਹਾਂ ਰਾਹੀਂ ਰੋਜਗਾਰ ਸਬੰਧੀ ਸਾਰੀਆਂ ਸਹੁਲਤਾਂ ਇਕੋ ਛੱਤ ਹੇਠ ਮਿਲ ਰਹੀਆਂ ਹਨ। ਉਨ੍ਹਾਂ ਨੇ ਨੋਜਵਾਨਾਂ ਨੂੰ ਇੰਨ੍ਹਾ ਰੋਜਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ। ਉਨਾਂ ਨੇ ਇਸ ਮੌਕੇ ਨੋਜਵਾਨਾਂ ਨੂੰ ਕੰਮ ਕਰਨ ਦੀ ਆਦਤ ਨੂੰ ਆਪਣੇ ਜੀਵਨ ਦਾ ਅਹਿਮ ਹਿਸਾ ਬਣਾਉਣ ਅਤੇ ਹੁਨਰ ਨੂੰ ਲਗਾਤਾਰ ਨਿਖਾਰਦੇ ਰਹਿਣ ਲਈ ਕਿਹਾ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਖੇਤੀ ਨਾਲ ਸਬੰਧਤ ਸਹਾਇਕ ਧੰਦਿਆਂ ਵਿਚ ਵੀ ਰੋਜਗਾਰ ਦੇ ਬਹੁਤ ਉੱਤਮ ਮੌਕੇ ਉਪਲਬੱਧ ਹਨ ਅਤੇ ਨੌਜਵਾਨਾਂ ਨੂੰ ਆਪਣੀ ਵਿਰਾਸਤੀ ਖੇਤੀ ਨੂੰ ਵੀ ਵਿਗਿਆਨਿਕ ਲੀਹਾਂ ਤੇ ਲਿਜਾ ਕੇ ਆਪਣੇ ਪਰਿਵਾਰ ਅਤੇ ਆਪਣੇ ਸੂਬੇ ਦੀ ਆਰਥਿਕਤਾ ਵਿਚ ਹਿੱਸਾ ਪਾਉਣਾ ਚਾਹੀਦਾ ਹੈ। 


ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਆਰ ਪੀ ਸਿੰਘ ਨੇ ਕਿਹਾ ਕਿ ਬੀਤੇ ਦਿਨ ਫਾਜਿਲਕਾ ਵਿਚ ਲੱਗੇ ਰੋਜਗਾਰ ਮੇਲੇ ਦੌਰਾਨ 1278 ਨੌਜਵਾਨਾਂ ਨੂੰ ਰੋਜਗਾਰ ਦਿੱਤਾ ਗਿਆ ਸੀ ਅਤੇ ਅੱਜ ਦੇ ਮੇਲੇ ਵਿਚ ਹਾਜ਼ਰ 2219 ਨੌਜਵਾਨਾਂ ਵਿਚੋਂ 1612 ਨੂੰ ਵੱਖ ਵੱਖ ਕੰਪਨੀਆਂ ਨੇ ਨੌਕਰੀ ਲਈ ਚੁਣਿਆ ਹੈ। ਬੀਤੇ ਕੱਲ 543 ਨੌਜਵਾਨਾਂ ਦੇ ਸਵੈ ਰੋਜਗਾਰ ਸਬੰਧੀ ਆਈਆਂ ਅਰਜੀਆਂ ਦਾ ਨਿਪਟਾਰਾ ਕੀਤਾ ਗਿਆ ਸੀ ਜਦ ਕਿ ਅੱਜ ਦੇ ਦਿਨ 425 ਸਵੈ ਰੋਜਗਾਰ ਲਈ ਆਈਆਂ ਅਰਜੀਆਂ ਦਾ ਨਿਪਟਾਰਾ ਕੀਤਾ ਗਿਆ। ਉਨ੍ਹਾਂ ਨੇ ਇਸ ਮੌਕੇ ਅਬੋਹਰ ਦੇ ਐਸ ਡੀ ਐਮ ਪੂਨਮ ਸਿੰਘ ਅਤੇ ਸੰਸਥਾ ਦੇ ਡਾਇਰੈਕਟਰ ਰਾਕੇਸ ਆਹੂਜਾ ਦਾ ਮੇਲੇ ਦੇ ਪ੍ਰਬੰਧਾਂ ਲਈ ਧੰਨਵਾਦ ਵੀ ਕੀਤਾ। 
ਇਸ ਮੌਕੇ ਜ਼ਿਲ੍ਹਾ ਰੋਜਗਾਰ ਅਫ਼ਸਰ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਅੱਜ ਦੇ ਰੋਜਗਾਰ ਮੇਲੇ ਵਿਚ 17 ਕੰਪਨੀਆਂ ਨੇ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਨੇ ਉਤਸਾਹ ਨਾਲ ਭਾਗ ਲਿਆ। ਉਨ੍ਹਾਂ ਨੇ ਦੱਸਿਆ ਕਿ 11 ਸਤੰਬਰ ਨੂੰ ਜਲਾਲਾਬਾਦ ਵਿਖੇ ਵੀ ਰੋਜਗਾਰ ਮੇਲਾ ਲੱਗ ਰਿਹਾ ਹੈ ਜਿਸ ਦਾ ਨੌਜਵਾਨਾਂ ਨੂੰ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਹਰਪ੍ਰੀਤ ਸਿੰਘ ਸਿੱਧੂ ਦੋਲਤਪੁਰਾ ਵੀ ਹਾਜਰ ਸਨ। ਇਸ ਮੌਕੇ ਨੋਕਰੀ ਪ੍ਰਾਪਤ ਕਰਨ ਵਾਲੇ ਇਕ  ਨੌਜਵਾਨ ਸ੍ਰੀ ਰਾਜ ਕੁਮਾਰ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਇਕ ਬਹੁਤ ਚੰਗਾ ਉਪਰਾਲਾ ਹੈ ਜੋ ਕੰਪਨੀਆਂ ਸਾਡੇ ਛੋਟੇ ਸ਼ਹਿਰਾਂ ਅਤੇ ਪਿੰਡਾਂ ਤੱਕ ਨੌਜਵਾਨਾਂ ਦੀ ਚੋਣ ਕਰਨ ਲਈ ਪੁੱਜ ਰਹੀਆਂ ਹਨ। 

ਇਸ ਮੌਕੇ ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ ਸ. ਪੰਮੀ ਸਿੰਘ, ਪਲੇਸਮੈਂਟ ਅਫ਼ਸਰ ਸ੍ਰੀ ਰਾਜ ਸਿੰਘ ਤੋਂ ਇਲਾਵਾ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓੂਰੋ ਦਾ ਸਟਾਫ਼ ਵਿਸ਼ੇਸ਼ ਤੌਰ ‘ਤੇ ਮੌਜ਼ੂਦ ਸੀ। BS

 

 

Follow me on Twitter

Contact Us