Awaaz Qaum Di

ਕਾਂਗਰਸ ਨੇ ਢਾਈ ਸਾਲ ‘ਚ ਵਿਕਾਸ ਦੀ ਥਾਂ ਝੂਠੇ ਪਰਚੇ ਕਰਵਾਉਣ ਤੇ ਜ਼ੋਰ ਦਿੱਤਾ-ਸੁਰਜੀਤ ਰੱਖੜਾ

ਫ਼ਤਿਹਗੜ੍ਹ ਸਾਹਿਬ -ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਪਿਛਲੇ 10 ਸਾਲ ਦੇ ਕਾਰਜਕਾਲ ਦੌਰਾਨ ਜਿੱਥੇ ਪੰਜਾਬ ਵਿਚ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਉੱਥੇ ਕਾਂਗਰਸ ਸਰਕਾਰ ਨੇ ਆਪਣੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਚੋਣਾਂ ਤੋਂ ਪਹਿਲਾ ਕੋਈ ਵੀ ਵਾਅਦਾ ਪੂਰਾ ਕਰਨ ਦੀ ਥਾਂ ਅਕਾਲੀ ਦਲ ਦੇ ਵਰਕਰਾਂ ਖ਼ਿਲਾਫ਼ ਕਥਿਤ ਝੂਠੇ ਕੇਸ ਦਰਜ ਕਰਨ ਨੇ ਜ਼ੋਰ ਦਿੱਤਾ ਜਿਸਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਮਾਂ ਆਉਣ ‘ਤੇ ਇਹ ਪਰਚੇ ਦਰਜ ਕਰਵਾਉਣ ਅਤੇ ਇਨ੍ਹਾਂ ਦੀਆਂ ਕਠਪੁਤਲੀਆਂ ਬਣੇ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਗੱਲ ਪੰਜਾਬ ਦਾ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਅਬਜ਼ਰਵਰ ਸੁਰਜੀਤ ਸਿੰਘ ਰੱਖੜ੍ਹਾ ਨੇ ਅੱਜ ਇੱਥੇ ਜ਼ਿਲ੍ਹਾ ਕੰਪਲੈਕਸ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਇਕਾਈ ਵਲੋ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂਂ ਕਹੀ। ਉਨ੍ਹਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਕਾਲੀ ਵਰਕਰਾਂ ਨਾਲ ਹੋਈਆਂ ਕਥਿਤ ਵਧੀਕੀਆਂ ਖ਼ਿਲਾਫ਼ ਜਲਦੀ ਹੀ ਵੱਡਾ ਧਰਨਾ ਦੇਣ ਦਾ ਐਲਾਨ ਕਰਦਿਆ ਕਿਹਾ ਕਿ ਇਸ ਵਿਚ ਪਾਰਟੀ ਪ੍ਰਧਾਨ ਸਮੇਤ ਹੋਰ ਵੀ ਲੀਡਰਸ਼ਿਪ ਸ਼ਾਮਲ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ 10 ਸਾਲ ਦੌਰਾਨ ਉਨ੍ਹਾਂ ਕਿਸੇ ਵੀ ਕਾਂਗਰਸ ਨੇਤਾ ਜਾਂ ਵਰਕਰ ਤੇ ਝੂਠਾ ਕੇਸ ਦਰਜ ਨਹੀਂ ਕਰਵਾਇਆ ਪ੍ਰੰਤੂ ਹੁਣ ਕਾਂਗਰਸ ਨੂੰ ਕੇਸ ਦਰਜ ਕਰਵਾਉਣ ਸਮੇਂ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਆਉਣ ਵਾਲੀ ਅਕਾਲੀ ਦਲ ਦੀ ਸਰਕਾਰ ਵਿਚ ਵਧੀਕੀਆਂ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਦੀਦਾਰ ਸਿੰਘ ਭੱਟੀ, ਹਲਕਾ ਬੱਸੀ ਪਠਾਣਾ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ, ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਲਿਬੜਾ, ਜ਼ਿਲ੍ਹਾ ਅਕਾਲੀ ਜਥੇ ਦੇ ਸਕੱਤਰ ਜਨਰਲ ਜਥੇ.ਲਖਵੀਰ ਸਿੰਘ ਥਾਂਬਲਾਂ, ਕੌਂਸਲ ਦੇ ਸਾਬਕਾ ਪ੍ਰਧਾਨ ਸ਼ੇਰ ਸਿੰਘ, ਗੁਰਵਿੰਦਰ ਸਿੰਘ ਭੱਟੀ, ਮੁਲਾਜਮ ਫਰੰਟ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਭਗੜ੍ਹਾਣਾ, ਐਸ.ਓ.ਆਈ. ਦੇ ਮਾਲਵਾ ਜੋਨ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਕੌਰ ਹੁੰਦਲ, ਜਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ, ਸ਼੍ਰੋਮਣੀ ਕਮੇਟੀ ਮੈਬਰ ਭਾਈ ਰਵਿੰਦਰ ਸਿੰਘ ਖਾਲਸਾ, ਸਾਬਕਾ ਸੰਮਤੀ ਮੈਬਰ ਨਿਰਭੈ ਸਿੰਘ ਵਿਰਕ ਮਛਰਾਏ, ਜਥੇ.ਕੁਲਦੀਪ ਸਿੰਘ ਮੁਢੜ੍ਹੀਆਂ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਾਜਬੀਰ ਸਿੰਘ ਗਰੇਵਾਲ, ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਦਿਲਬਾਗ ਸਿੰਘ ਬਾਘਾ ਬਧੌਛੀ, ਸਾਬਕਾ ਜਿਲਾ ਪ੍ਰੀਸ਼ਦ ਮੈਬਰ ਅਜਾਇਬ ਸਿੰਘ ਜਖਵਾਲੀ, ਕੌਰ ਕਮੇਟੀ ਮੈਬਰ ਸਰਨਜੀਤ ਸਿੰਘ ਚਨਾਰਥਲ, ਮੱਖਣ ਸਿੰਘ ਲਾਲਕਾ, ਕੁਲਵਿੰਦਰ ਸਿੰਘ ਡੇਰਾ, ਮਾਰਕੀਟ ਕਮੇਟੀ ਚਨਾਰਥਲ ਦੇ ਸਾਬਕਾ ਚੇਅਰਮੈਨ ਹਰਭਜਨ ਸਿੰਘ ਚਨਾਰਥਲ, ਗੁਰਚਰਨ ਸਿੰਘ ਹਰਬੰਸਪੁਰਾ, ਅਮੋਲਕ ਸਿੰਘ ਵਿਰਕ, ਜਥੇ.ਕੁਲਵੰਤ ਸਿੰਘ ਖਰੌੜਾ, ਹਰਵਿੰਦਰ ਸਿੰਘ ਬੱਬਲ, ਦਰਬਾਰਾ ਸਿੰਘ ਰੰਧਾਵਾ, ਅਮਰੀਕ ਸਿੰਘ ਰੰਧਾਵਾ, ਦਵਿੰਦਰ ਸਿੰਘ ਬਹਿਲੋਲਪੁਰ, ਪਰਵਿੰਦਰ ਸਿੰਘ ਦਿਓਲ, ਗੁਰਵਿੰਦਰ ਸਿੰਘ ਸੋਹੀ, ਐਡਵੋਕੇਟ ਇੰਦਰਜੀਤ ਸਿੰਘ ਸਾਊ, ਹਰਵੇਂਲ ਸਿੰਘ ਮਾਧੋਪੁਰ, ਧਰਮਿੰਦਰ ਸਿੰਘ ਹੁੰਦਲ, ਮਲਕੀਤ ਸਿੰਘ ਮਠਾੜੂ, ਇੰਦਰਜੀਤ ਸਿੰਘ, ਰਣਧੀਰ ਸਿੰਘ ਲੋਹਾਖੇੜੀ, ਅਮਰਜੀਤ ਸਿੰਘ ਮੁਢੜ੍ਹੀਆਂ, ਬਲਵੰਤ ਸਿੰਘ ਘੁਲੂਮਾਜਰਾ ਅਤੇ ਸੰਤੋਖ ਸਿੰਘ ਖਨਿਆਣ ਆਦਿ ਨੇ ਸਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਜਿਥੇ ਕਾਂਗਰਸ ਸਰਕਾਰ ਦੀ ਤਿਖੀ ਅਲੋਚਨਾ ਕੀਤੀ ਉਥੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਕਾਰਗੁਜ਼ਾਰੀ ਦੀ ਨਿਖੇਧੀ ਕਰਦੇ ਹੋਏ ਕੌਂਸਲ ਪ੍ਰਧਾਨ ਹਟਾਉਣ ਅਤੇ ਅਕਾਲੀ ਵਰਕਰਾਂ ਖ਼ਿਲਾਫ਼ ਮੁਕੱਦਮੇ ਦਰਜ ਕਰਵਾਉਣ ਦੇ ਦੋਸ਼ ਲਗਾਏ, ਅਮਲੋਹ ਕੌਂਸਲ ਚੋਣਾਂ ਸਮੇਂ ਵੀ ਅਕਾਲੀ ਲੀਡਰਸ਼ਿਪ ਖਿਲਾਫ਼ ਮੁਕੱਦਮੇ ਦਰਜ ਕਰਨ ਦੀ ਨਿਖੇਧੀ ਕਰਦਿਆ ਬੁਲਾਰਿਆਂ ਨੇ ਤਿੱਖੀ ਭਾਸ਼ਾ ਵਿਚ ਕਾਂਗਰਸ ਨੂੰ ਇਸ ਦਾ ਨਿਊਦਾ ਮੋੜਨ ਦੀ ਧਮਕੀ ਦਿੱਤੀ, ਸਟੇਜ ਸਕੱਤਰ ਦਾ ਫਰਜ ਜਥੇ.ਲਖਵੀਰ ਸਿੰਘ ਥਾਂਬਲਾ ਨੇ ਨਿਭਾਇਆ। ਬਾਅਦ ਵਿਚ ਐਸ.ਡੀ.ਐਮ. ਅਤੇ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਨੇ ਧਰਨੇ ਵਿਚ ਪਹੁੰਚ ਕੇ ਧਰਨਾਕਾਰੀਆ ਪਾਸੋ ਮੰਗ ਪੱਤਰ ਹਾਸਲ ਕੀਤਾ।

ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜ੍ਹਾ, ਦੀਦਾਰ ਸਿੰਘ ਭੱਟੀ, ਦਰਬਾਰਾ ਸਿੰਘ ਗੁਰੂ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਗਦੀਪ ਸਿੰਘ ਚੀਮਾ, ਸਵਰਨ ਸਿੰਘ ਚਨਾਰਥਲ, ਕਰਮਜੀਤ ਸਿੰਘ ਭਗੜਾਣਾ, ਬਲਜੀਤ ਸਿੰਘ ਭੁੱਟਾ ਅਤੇ ਹੋਰ ਐਸ.ਡੀ.ਐਮ.ਫ਼ਤਹਿਗੜ੍ਹ ਸਾਹਿਬ ਨੂੰ ਮੰਗ ਪੱਤਰ ਦਿੰਦੇ ਹੋਏ। BS

 

 

Follow me on Twitter

Contact Us