Awaaz Qaum Di

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਜ਼ਿਲ੍ਹਾ ਸੰਗਰੂਰ ‘ਚ 7ਵੀਂ ਆਰਥਿਕ ਗਣਨਾ ਦੀ ਸ਼ੁਰੂਆਤ

ਸੰਗਰੂਰ :  ਭਾਰਤ ਸਰਕਾਰ ਦੁਆਰਾ 7ਵੀਂ ਆਰਥਿਕ ਗਣਨਾ ਮਨਿਸਟਰੀ ਆਫ਼ ਸਟੈਟੀਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਵੱਲੋਂ ਦੇਸ਼ ਵਿੱਚ ਸਾਰੇ ਆਰਥਿਕ ਅਦਾਰਿਆਂ ਦੇ ਵੱਖ-ਵੱਖ ਸੰਚਾਲਨ ਅਤੇ ਢਾਂਚਾਗਤ ਦੀ ਵਿਸਥਾਰਪੂਰਵਕ ਸੂਚਨਾ ਇਕੱਤਰ ਕਰਨ ਲਈ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਸੰਗਰੂਰ ਵਿਖੇ ਦੂਜੇ ਪੜ੍ਹਾਅ ਤਹਿਤ 7ਵੀਂ ਆਰਥਿਕ ਗਣਨਾ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਪੇਂਡੂ ਅਤੇ ਸ਼ਹਿਰੀ ਪੱਧਰ ‘ਤੇ ਘਰ ਘਰ ਜਾ ਕੇ ਸਰਵੈ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਰਸਮੀ ਤੌਰ ‘ਤੇ ਰਵਾਨਾ ਕੀਤਾ।
ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਸਮੂਹ ਗਿਣਤੀਕਾਰਾਂ ਨੂੰ ਹਰੇਕ ਪਿੰਡ ਅਤੇ ਸ਼ਹਿਰ ਪੱਧਰ ‘ਤੇ ਕੀਤੇ ਜਾਣ ਵਾਲੇ ਸਰਵੈ ਨੂੰ ਇਮਾਨਦਾਰੀ ਅਤੇ ਪੂਰੀ ਜਿੰਮੇਵਾਰੀ ਨਾਲ ਨਿਭਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਸਮੂਹ ਗਿਣਤੀਕਾਰਾਂ ਨੂੰ ਆਪਣੇ ਸੁਪਰਵਾਈਜ਼ਰਾਂ ਨਾਲ ਤਾਲਮੇਲ ਰੱਖ ਕੇ ਰੱਖਣ ਅਤੇ ਸਨਾਖਤੀ ਕਾਰਡ ਨੂੰ ਸਰਵੈ ਕਰਨ ਵੇਲੇ ਨਾਲ ਰੱਖਣ ਦੀ ਹਦਾਇਤ ਕੀਤੀ।
ਇਸ ਮੌਕੇ ਉਪ ਅਰਥ ਤੇ ਅੰਕੜਾ ਸਲਾਹਕਾਰ ਅਫ਼ਸਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾ 6ਵੀਂ ਆਰਥਿਕ ਗਣਨਾ ਸਾਲ 2013 ਵਿੱਚ ਕਰਵਾਈ ਗਈ ਸੀ। ਇਹ ਗਣਨਾ ਭਾਰਤ ਸਰਕਾਰ ਵੱਲੋਂ ਹਰੇਕ 6 ਸਾਲ ਬਾਅਦ ਕਰਵਾਈ ਜਾਂਦੀ ਹੈ।  ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਜਨਗਣਨਾ 2011 ਦੇ ਅਨੁਸਾਰ ਕੁਲ ਆਬਾਦੀ 16 ਲੱਖ 55 ਹਜ਼ਾਰ 169 ਹੈ ਜਿਸ ਵਿੱਚ 568 ਪਿੰਡ ਅਤੇ 13 ਨਗਰ ਕੌਸ਼ਲ/ਨਗਰ ਪੰਚਾਇਤਾਂ ਦਾ ਘਰ ਘਰ ਜਾ ਕੇ ਸਰਵੈ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਸਰਵੇਖਣ ਲਈ ਜ਼ਿਲ੍ਹੇ ਅੰਦਰ ਪਿੰਡਾਂ ਲਈ 310 ਅਤੇ ਸ਼ਹਿਰੀ ਖੇਤਰ ਲਈ 79 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ, ਜਦਕਿ ਪੇਂਡੂ ਖੇਤਰ ਲਈ 1496 ਅਤੇ ਸ਼ਹਿਰ ਖੇਤਰ ਲੲਂ 431 ਗਿਣਤੀਕਾਰ ਨਿਯੁਕਤ ਕੀਤੇ ਗਏ ਹਨ। BS

 

 

Follow me on Twitter

Contact Us