Awaaz Qaum Di

ਜ਼ਮੀਰਾਂ ਵਿਕ ਚੱਲੀਆਂ

ਗਰੀਬਾਂ ਤਾਂਈ ਹੁਣ ਲੁੱਟਦੇ ਵੇਖੇ,,

ਇੱਥੇ ਮਜਬੂਰਾਂ ਨੂੰ ਵੀ ਕੁੱਟਦੇ ਵੇਖੇ,

ਚੌੜੇ ਹੋ ਤੁਰਦੇ ਮੁੱਛਾਂ ਚਾੜਕੇ,

ਕਰਦੇ ਰਹਿਣ ਗੱਲਾਂ ਅਵੱਲੀਆਂ,

ਪਾਓਂਦੇ ਨੇ ਬੁੱਤ ਪੈਲਾਂ,

ਜ਼ਮੀਰਾਂ ਮਰ ਚੱਲੀਆਂ,
ਪਿਓ ਦੀ ਪੁੱਤ ਦਾੜੀ ਫੜਦੇ,

ਮਾਵਾਂ ਨਾਲ ਵੀ ਮਾੜੀ ਕਰਦੇ,

ਯਾਰ ਦੀ ਇੱਜ਼ਤ ਨੂੰ ਹੱਥ ਪਾਓਂਦੇ,

ਜਦ ਭੈਣਾਂ ਹੋਣ ਘਰ ਇਕੱਲੀਆਂ,

ਪਾਓਂਦੇ ਨੇ ਬੁੱਤ ਪੈਲਾਂ,

ਜ਼ਮੀਰਾਂ ਮਰ ਚੱਲੀਆਂ,
ਚੁੱਲਿਆਂ ਵਿੱਚ ਪਾਣੀ ਪਾਓਂਦੇ,

ਘਰਾਂ ਦੇ ਚਿਰਾਗ ਬੁਜਾਓਂਦੇ,

ਦੋ ਨੰਬਰ ਦੀ ਕਰਨ ਕਮਾਈ,

ਭਲੇਮਾਣਸਾ ਚ ਥਾਵਾਂ ਮੱਲੀਆਂ,

ਪਾਓਂਦੇ ਨੇ ਬੁੱਤ ਪੈਲਾਂ,

ਜ਼ਮੀਰਾਂ ਮਰ ਚੱਲੀਆਂ,
ਮਾਸੂਮ ਕਿਸੇ ਦੇ ਵਿਗਾੜੇ,

ਮਾਪੇ ਚੰਦਰੇ ਸੂਲੀ ਚਾੜੇ,

ਧੀਆਂ ਵਸਾਓਂਣ ਨਾ, ਉਜਾੜਨ,

ਨਸ਼ੇ ਦੀਆਂ ਸੌਗਾਤਾਂ ਘੱਲੀਆਂ,

ਪਾਓਂਦੇ ਨੇ ਬੁੱਤ ਪੈਲਾਂ,

ਜ਼ਮੀਰਾਂ ਮਰ ਚੱਲੀਆਂ,
ਰੱਖਦੇ ਪਾ ਕੇ ਚਿੱਟੇ ਬਾਣੇ,

ਜਣਾ ਖਣਾ ਕਰਤੂਤਾਂ ਜਾਣੇ,

ਮੱਖਣ ਸ਼ੇਰੋਂ ਆਖੇ ਸੱਚੀਆਂ,

ਸੁਣ ਚੜਨ ਦਿਮਾਗ ਦੀਆਂ ਖੱਲੀਆਂ,

ਪਾਓਂਦੇ ਨੇ ਬੁੱਤ ਪੈਲਾਂ,

ਜ਼ਮੀਰਾਂ ਮਰ ਚੱਲੀਆਂ,

ਮੱਖਣ ਸ਼ੇਰੋਂ ਵਾਲਾ

ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ

ਸੰਪਰਕ98787-98726 GM

 

 

Follow me on Twitter

Contact Us