Awaaz Qaum Di

ਦੋ ਸਕੇ ਭਰਾ

ਪਟਿਆਲਾ ਜਿਲ੍ਹੇ ਦੇ ਪਿੰਡ ਅਜਨੌਦਾ ਕਲਾਂ ਵਿਖੇ ਜਨਮੇਂ ੳੁਕਾਰ ਸਿੰਘ ਤੇਜੇ ਤੇ ਅਮਨਦੀਪ ਸਿੰਘ ਤੇਜੇ ਇਹ ਦੋਨੋ ਸਕੇ ਭਰਾ ਅੱਜਕੱਲ ਸੋਸ਼ਲ ਮੀਡੀਅਾ ਤੇ ਅੱਜ ਦੇ ਹਾਲਾਤਾਂ ਤੇ ਆਧਾਰਿਤ ਗਾਣੇ ਗਾ ਕੇ ਬਹੁਤ ਵਧੀਆ ਨਾਮਣਾ ਖੱਟ ਰਹੇ ਹਨ! ਦੋਨੋ ਭਰਾ ਆਪ ਹੀ ਲਿਖਦੇ ਨੇ ਤੇ ਇਕ ਚੰਗਾ ਸੁਨੇਹਾ ਸਮਾਜ ਨੂੰ ਦੇ ਰਹੇ ਹਨ ! 7 ਸਤੰਬਰ ਨੂੰ ਪੰਜਾਬੀ ਲੋਕ ਚੈਨਲ ਤੋਂ ੲਿਹਨਾਂ ਭਰਾਵਾਂ ਦੀ ਇੰਟਰਵਿਊ ਸੁਣੀ ਤੇ ਮਨ ਨੂੰ ਬਹੁਤ ਸਕੂਨ ਮਿਲਿਆ ਕਿ ਦੋਨੋ ਭਰਾ ਅਧਿਆਪਕ ਹੋਣ ਦੇ ਨਾਲ ਨਾਲ ਕਿੰਨਾ ਚੰਗਾ ਕੰਮ ਕਰ ਰਹੇ ਹਨ । ਅੱਜਕੱਲ ਪੁੱਠੇ ਸਿੱਧੇ ਗਾਣੇ ਗਾਉਣ ਵਾਲੇ ਕਲਾਕਾਰ ਬਹੁਤ ਨੇ ।  ਪਰ ਇਹ ਭਰਾ ਸਾਫ ਸੁਥਰਾ ਲਿਖਦੇ ਤੇ ਗਾੳੁਂਦੇ ਨੇ ਕਿਸੇ ਵੀ ਗਾਣੇ ਵਿਚ ਕੋਈ ਵੀ ਅਜਿਹਾ ਸ਼ਬਦ ਨੀ ਲੱਭਦਾ ਕਿ ਉਹ ਨਿੰਦਣਯੋਗ ਹੋਵੇ । ੳੁਕਾਰ ਸਿੰਘ ਤੇਜੇ ਦਾ ਪ੍ਰਦੇਸੀ ਵੀਰਾਂ ਲਈ ਲਿਖਿਆ ਤੇ ਗਾੲਿਅਾ ਗਾਣਾ ਬੇਹੱਦ ਚੰਗਾ ਲੱਗਾ। ਕਿਉਂਕਿ ਸਾਨੂੰ ਪਤਾ ਕੇ ਘਰ ਛੱਡ ਕੇ ਪ੍ਰਦੇਸ਼ ਜਾਣਾ ਸੌਖਾ ਨਹੀਂ ਹੁੰਦਾ । ਇੰਟਰਵਿਊ ਵਿੱਚ ਇੱਕ ੲਿਹ ਗੱਲ ਬਹੁਤ ਚੰਗੀ ਲੱਗੀ ਕੇ ੲਿਹਨਾਂ ਦੀ ਸਾਦਗੀ  ਤੇ ਭੋਰਾ ਵੀ ਮਾਣ ਨਹੀਂ ਕਰਦੇ । ਇਸ ਸਬੰਧੀ ਅਮਨਦੀਪ ਸਿੰਘ ਤੇਜੇ ਨੇ ਗਾਣਾ ਵੀ ਸੁਣਾਇਆ । ਵਿਰਲੇ ਹੀ ਲੋਕ ਹੁੰਦੇ ਨੇ ਐਵੇਂ ਦੇ। ਰੱਬ ਤਰੱਕੀਅਾਂ ਦੇਵੇ ਤੇ ਅੱਗੇ ਵੀ ਐਵੇਂ ਦੇ ਸੁਨੇਹੇ  ਸਾਡੀ ਝੋਲੀ ਪਾਉਂਦੇ ਰਹਿਣ ਤੇ ਨਾਲ ਹੀ ਸਿਜਦਾ ਕਰਦਾ ਹਾਂ  ੲਿਹਨਾਂ ਦੇ ਮਾਤਾ ਪਿਤਾ ਨੂੰ ਜਿਹਨਾਂ ਨੇ ਇਹੋ ਜਿਹੇ ਚੰਗੇ ਇਨਸਾਨਾਂ ਨੂੰ ਜਨਮ ਦਿੱਤਾ ।ਧੰਨਵਾਦ ਏ ਪੰਜਾਬੀ ਲੋਕ ਚੈਨਲ ਦੀ ਟੀਮ ਦਾ ਜੋ ਏਦਾਂ ਦੇ ਚੰਗੇ ਇਨਸਾਨਾਂ ਨਾਲ ਸਾਡੀ ਮੁਲਾਕਾਤ ਕਰਵਾਉਂਦੇ ਨੇ ਤੇ ਸਹੀ ਲੋਕਾਂ ਨੂੰ ਦੁਨੀਆ ਸਾਹਮਣੇ ਲੈ ਕੇ ਆਉਣ ਦਾ ਜ਼ਰੀਅਾ ਬਣਦੇ ਨੇ । ਅੰਤ ੲਿਹੀ ਕਹਾਂਗੇ ਕਿ ਜੇ ਕੋਈ ਰਹਿ ਗਿਆ ਤਾਂ ਇਹ   ਇੰਟਰਵਿਊ ਜ਼ਰੂਰ  ਵੇਖਿਓ । 
00971527632924ਸੁਖਚੈਨ ਸਿੰਘ ,ਠੱਠੀ ਭਾਈ,(ਯੂ ਏ ਈ) GM

 

 

Follow me on Twitter

Contact Us