Awaaz Qaum Di

” ਮਿੱਧੇ ਹੋਏ ਫੁੱਲ “

  ਕਹਾਣੀ ਸੰਗ੍ਰਹਿ ਦੀ ਘੁੰਡ ਚੁਕਾਈ

ਮੰਡੀ ਗੋਬਿੰਦਗੜ੍ਹ ” ਮੀਤ ” ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਪ੍ਰਧਾਨ ਅਨੂਪ ਸਿੰਘ ਖ਼ਾਨਪੁਰੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੈਕੰਡਰੀ ਸਕੂਲ (ਕੰਨਿਆ ) ਮੰਡੀ ਗੋਬਿੰਦਗੜ੍ਹ ਵਿਖੇ ਹਾਲ ਵਿੱਚ ਹੋਈ । ਬੈਠਕ ਦੀ ਸ਼ੁਰੂਆਤ ਭਗਤ ਕਬੀਰ ਜੀ ਦੇ ਸ਼ਬਦ ਨਾਲ ਸ਼ੁਰੂ ਕੀਤੀ ਗਈ । ਜਦ ਕਿ ਰੰਗ ਮੰਚ ਸੰਚਾਲਨ ਸਭਾ ਦੇ ਜਰਨਲ ਸਕੱਤਰ ਜਗਜੀਤ ਸਿੰਘ ਗੁਰਮ ਨੇ ਕੀਤਾ । ਸਾਡੇ ਹਰਮਨ ਪ੍ਰਸਿੱਧ ਲਿਖਾਰੀ ਨਰਿੰਜਨ ਤਸਨੀਮ ਦੇ ਅਚਾਨਕ ਅਕਾਲ ਚਲਾਣਾ ਹੋਣ ਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ । ਮੀਟਿੰਗ ਦੌਰਾਨ ਸਾਡੇ ਹਰਮਨ ਪਿਆਰੇ ਕਹਾਣੀਕਾਰ ਹਾਕਮ ਸਿੰਘ ਮੀਤ ਬੌਂਦਲੀ ਜੀ ਦੀ ਹਥੇਲੀ ਪਹਿਲੀ ਪੁਸਤਕ ਮਿੰਨੀ ਕਹਾਣੀ ਸੰਗ੍ਰਹਿ ” ਮਿੱਧੇ ਹੋਏ ਫੁੱਲ “ਦੀ ਘੁੰਡ ਚੁਕਾਈ ਕੀਤੀ ਗਈ । ਰਚਨਾਵਾਂ ਦੇ ਦੌਰ ਵਿੱਚ ਹਰਬੰਸ ਸਿੰਘ ਸ਼ਾਨ ਝੱਲੀ ਕਲਾਂ ਨੇ ਗੀਤ ਬੋਲ ਕੇ ਹਾਜ਼ਰੀ ਭਰੀ।ਜਦ ਕਿ ਆਰ ਪੀ ਸ਼ਰਦਾ ਨੇ ਮਿੰਨੀ ਕਹਾਣੀ , ਅਮਰ ਸਿੰਘ ਸੈਂਪਲਾਂ, ਸੁਖਵਿੰਦਰ ਸਿੰਘ ਭਾਦਲਾ ਨੇ ਲੇਖ ਪੜ੍ਹ ਕੇ ਹਾਜ਼ਰੀ ਲਗਵਾਈ, ਜਗਦੇਵ ਸਿੰਘ ਨੇ ਗੀਤ ਪੇਸ਼ ਕੀਤਾ, ਇਸੇਤਰ੍ਹਾਂ ਹਾਕਮ ਸਿੰਘ ਮੀਤ ਬੌਂਦਲੀ ਨੇ ਮਿੰਨੀ ਕਹਾਣੀ ਉਚਾਰਨ ਕੀਤੀ, ਅਵਤਾਰ ਸਿੰਘ ਤਾਂ ਨੇ ਟੱਪੇ, ਉਪਕਾਰ ਸਿੰਘ ਦਿਆਲਪੁਰੀ ਨੇ ਗੀਤ, ਹੈ, ਹਰਪ੍ਰੀਤ ਸਿੰਘ ਮਾਣਕ ਮਾਜਰਾ ਨੇ ਮਿੰਨੀ ਕਹਾਣੀ, ਰਾਮ ਸਿੰਘ ਅਲਬੇਲਾ ਨੇ ਗੀਤ ਸੁਣਾਇਆ, ਕਰਨੈਲ ਸਿੰਘ ਨੇ ਹੱਡ ਬੀਤੀ ਸੁਣਾਈ । ਸਨੇਹਇੰਦਰ ਸਿੰਘ ਮੀਲੂ ਨੇ ਮਿੰਨੀ ਕਹਾਣੀ, ਜਗਜੀਤ ਸਿੰਘ ਗੁਰਮ ਨੇ ਗੀਤ , ਦੀਪ ਕੁਲਦੀਪ ਨੇ ਕਵਿਤਾ, ਜਦ ਕਿ ਕੁਲਵੰਤ ਸਿੰਘ ਮੈਂਹਤੋਂ, ਦਰਸ਼ਨ ਸਿੰਘ ਬੌਂਦਲੀ ਪੱਤਰਕਾਰ ਆਪਣੀ ਹਾਜ਼ਰੀ ਲਗਵਾਕੇ ਜਾ ਚੁੱਕੇ ਸੀ । ਲਿਖਾਰੀ ਸਭਾ ਦੇ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਨੇ ਗੀਤ ਦੇ ਬੋਲ ਬੋਲੇ,। ਸਭਾ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਸਾਹਿਤਕਾਰ ਸੁਰਜੀਤ ਸਿੰਘ ਮਰਜਾਰਾ ਜੀ ਨੇ ਗ਼ਜ਼ਲ ਸੁਣਾ ਕੇ ਤਾਲੀਆਂ ਬਟੋਰੀਆਂ। ਲਿਖਾਰੀ ਬੀਬਿਆ ਬਲੀ ਦੀ ਕਿਤਾਬ ਮਨ ਨਹੀਂ ਆਰਾਮ ਨੂੰ ਸਨੇਹਇੰਦਰ ਸਿੰਘ ਮੀਲੂ ਨੇ ਕਿਤਾਬ ਵਿੱਚੋਂ ਕਵਿਤਾਵਾਂ ਸੁਣਾਈਆਂ । ਇਸ ਬੈਠਕ ਵਿਚ ਨਰਿੰਦਰ ਭਾਟੀਆ, ਕੁਲਵੰਤ ਸਿੰਘ ਅਤੇ ਮਾਸਟਰ ਤੇਜਪਾਲ ਸਿੰਘ ਮਰਜਾਰਾ ਨੇ ਵੀ ਆਪਣੇ ਵਿਚਾਰ ਰੱਖੇ । GM

 

 

Follow me on Twitter

Contact Us