Awaaz Qaum Di

ਚਿੱਟੇ ਨੇ ਪੁੱਤ ਖਾ ਲਏ ਫਿਕਰਾਂ ਨੇ ਮਾਪੇ

ਕਦੇ ਪੰਜਾਬ ਨੂੰ ਸੋਨੇ ਦੀ ਚਿੱੜ੍ਹੀ ਕਿਹਾ ਜਾਂਦਾ ਸੀ।ਓਹ ਵੀ ਵਕਤ ਆਇਆ ਕਿ ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ ਗੀਤ ਗਾਏ।ਸੋਹਣੇ ਦੇਸ਼ ਪੰਜਾਬ ਤੋਂ ਮੈਂ ਸਦਕੇ ਜਾਵਾਂ।ਬਹੁਤ ਜਿਆਦੇ ਪੰਜਾਬ ਨੂੰ ਸੋਹਣਾ ਮੰਨਿਆ ਜਾਂਦਾ ਸੀ।ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ।ਪਰ ਅੱਜ ਕੱਲ ਪੰਜਾਂ ਤੋਂ ਬਿਨਾਂ ਹੋਰ ਬਹੁਤ ਕਈ ਦਰਿਆ ਸਾਮਿਲ ਹੋ ਗਏ ਹਨ।ਓਹਨਾਂ ਦਰਿਆਵਾਂ ਚੋਂ ਇੱਕ ਦਰਿਆ  ਨਸ਼ੇ ਦਾ ਹੈ।ਜੋ ਦਿਨ ਦਿਨ ਚੜ੍ਹਦਾ ਜਾਂਦਾ ਹੈ।ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ।ਇਸ ਨਸ਼ਿਆਂ ਦੇ ਹੜ੍ਹ ਨੇ ਬਹੁਤ ਘਰ ਉਜਾੜ ਦਿੱਤੇ ਹਨ।ਅਜੇ ਇਹ ਹੜ੍ਹ ਰੁਕਿਆ ਨਹੀਂ ਹੈ।ਪਿੰਡਾਂ ਸ਼ਹਿਰਾਂ ਚ ਵਸਦੀ ਅੱਧ ਤੋਂ ਵੱਧ ਜਵਾਨੀ ਇਸ ਹੜ੍ਹ ਚ ਵਹਿ ਤੁਰੀ।ਚਿੱਟਾ ਨਾਮੀ ਨਸ਼ਾ ਸਰਾਬ ਵਾਂਗ ਸਰੇਆਮ ਹੀ ਹੋ ਗਿਆ ਹੈ।ਜਿੱਧਰ ਵੀ ਵੇਖੋ ਚਿੱਟੇ ਨਾਲ ਮਰਿਆ,ਅਖਬਾਰਾਂ ਦੀਆਂ ਸੁਰਖੀਆਂ ਚ ਇਹਨਾਂ ਦੇ ਨਾਮ ਹੀ ਹੁੰਦੀਆਂ ਹਨ।

ਜਿੰਨਾਂ ਜਵਾਨਾਂ ਨੇ ਬੁਢਾਪੇ ਚ ਮਾਪਿਆਂ ਦੀ ਦੇਖ ਭਾਲ ਕਰਨੀ ਸੀ।ਓਹਨਾਂ ਦੀ ਬੁੱਢੇ ਮਾਪੇ ਆਪ ਦੇਖ ਭਾਲ ਕਰਦੇ ਹਨ।ਓਹਨਾਂ ਦਾ ਧਿਆਨ ਹਰ ਪਰ ਆਪਣੀ ਔਲਾਦ ਵਿੱਚ ਹੈ।ਇੱਥੇ ਪਹਿਲਾਂ ਵੇਖਿਆ ਜਾਂਦਾ ਤੇ ਸੁਣਿਆ ਜਾਂਦਾ ਸੀ ਕਿ ਮੁੰਡੇ ਨਸ਼ਾ ਕਰਦੇ ਹਨ।ਪਰ ਬਹੁਤ ਹੀ ਸਰਮ ਤੇ ਦੁੱਖ ਦੀ ਗੱਦ ਹੈ।ਕੁੜੀਆਂ ਵੀ ਹੁਣ ਤਾਂ ਬਰਾਬਰ ਦੀ ਭਾਗੀਦਾਰ ਬਣਗੀਆਂ ਹਨ। ਮਾਪਿਆਂ ਦੇ ਹਾਲ ਬੁਰੇ ਹੋ ਗਏ ਹਨ।ਓਹਨਾਂ ਕੋਲੋਂ ਆਪਾਂ ਸੰਭਾਲ ਨਹੀਂ ਹੁੰਦਾ।ਪਿੰਡਾਂ ਦੇ ਪਿੰਡ ਉੱਜੜ ਰਹੇ ਹਨ।ਜਵਾਨੀ ਖਤਮ ਹੋਣ ਦੇ ਨੇੜੇ ਹੈ।ਹਰ ਪਿੰਡ ਵਿੱਚ ਚਿੱਟੇ ਦੀ ਵਰਤੋ ਸਰੇਆਮ ਹੋ ਰਹੀ ਹੈ।ਜਵਾਨੀ ਖੋਖਲੀ ਹੋ ਰਹੀ ਹੈ।ਜਿੰਨਾਂ ਪਿੰਡਾਂ ਵਿੱਚ ਰੌਣਕਾਂ ਹੁੰਦੀਆਂ ਸੀ।ਹਾਸੇ ਠੱਠੇ ਚੱਲਦੇ ਸੀ।ਓਹਨਾਂ ਪਿੰਡਾਂ ਵਿੱਚ ਚਿਹਰੇ ਮੁਰਝਾਏ।ਘਰਾਂ ਚ ਸੱਥਰ ਵਿਛੇ ਪਏ ਹਨ।ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ।ਕਿ ਚੁੱਲੇ ਠੰਡੇ ਤੇ ਸਿਵੇ ਬਲਣਗੇ।ਇਹ ਦਿਨ ਦੂਰ ਨਹੀੰ ਜਦੋਂ ਅਜਿਹਾ ਹੋਵੇਗਾ।ਜਿੰਨਾਂ ਪਿੰਡਾਂ ਵਿੱਚ ਚਿੱਟੇ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ।ਓਹਨਾਂ ਪਿੰਡਾਂ ਚ ਨਿੱਕੇ ਨਿੱਕੇ ਜਵਾਕ ਪੀਂਦੇ ਹਨ।ਫਿਰ ਭਲਾ ਕੀ ਉਮੀਦਾਂ ਨੇ ਪੰਜਾਬ ਤੋਂ ,

ਬਣਨ ਵੇਲੇ ਸਰਕਾਰਾਂ ਹਜਾਰਾਂ ਹੀ ਲਾਰੇ ਲੱਪੇ ਲਾਓਂਦੀਆਂ ਹਨ। ਰੁਜ਼ਗਾਰ ਮਿਲ ਨਹੀਂ ਰਿਹਾ।ਪਰ ਨਸ਼ਾ ਸਰੇਆਮ ਮਿਲ ਰਿਹਾ ਹੈ।ਜਿੰਨਾਂ ਮਾਪਿਆਂ ਦੀ ਔਲਾਦ ਇਸ ਦਲਦਲ ਚ ਫਸੇ ਹੋਏ ਹਨ।ਧਾਹਾਂ ਮਾਰਦੇ ,ਵਿਲਕਦੇ ,ਬਿਰ ਬਿਰ ਕਰਦੇ ਫਿਰਦੇ ਹਨ।ਓਹਨਾਂ ਦੀ ਜੁਬਾਨ ਤੇ ਬੋਲ ਨਹੀਂ।ਨਾ ਚੰਗੀ ਤਰ੍ਹਾਂ ਜਿਓਂ ਸਕਦੇ ਹਨ।ਪੁੱਤਾਂ ਨੂੰ ਚਿੱਟਾ ਖਾ ਗਿਆ,ਮਾਪਿਆਂ ਨੂੰ ਫਿਕਰ।ਜਿੰਨਾਂ ਦੇ ਜਵਾਨ ਪੁੱਤ ਇਸ ਤਰ੍ਹਾਂ ਹੋ ਜਾਣ ਓਹ ਪਰਿਵਾਰ ਕਿੱਥੇ ਸੁੱਖ ਦੀ ਨੀੰਦ ਸੌਂਦੇ ਹਨ।ਕਿਓਂ ਨਹੀਂ ਇਸ ਦਾ ਕੋਈ ਹੱਲ ਕੀਤਾ ਜਾ ਸਕਦਾ।ਕਿਓਂ ਨਹੀਂ ਚਿੱਟੇ ਵਰਗੇ ਨਸ਼ੇ ਤੇ ਰੋਕ ਲੱਗਦੀ।ਕਿਓਂ ਹੌਲੀ ਹੌਲੀ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਹੈ।ਘਰ ਦੇ ਘਰ,ਪਿੰਡਾਂ ਦੇ ਪਿੰਡ ਉਜਾੜੇ ਜਾ ਰਹੇ ਹਨ।ਓਹ ਦਿਨ ਦੂਰ ਨਹੀਂ ਜਦ ਕਈ ਨਵੇਂ ਫਸੇ ਪਿੰਡ ਹੜ ਵਿੱਚ,ਬਰਾਤਾਂ ਚੜਾਓਂਣ ਤੋਂ ਤਰਸਣਗੇ।ਸੱਥਾਂ ,ਪੁਲੀਆਂ,ਮੋੜ ਥਧਰਮਸਾਲਾਂ ਸਦਾ ਲਈ ਖਾਲੀ ਹੋ ਜਾਣਗੇ।ਇਹਨਾਂ ਕੰਮਾਂ ਲਈ ਗੌਰ ਕੀਤੀ ਜਾਵੇ।ਨਹੀਂ ਨਸ਼ੇ ਨਾਲ ਮਰਿਆਂ ਦੇ ਭੋਗਾਂ ਤੇ ਆ ਕੇ ਫੋਟੋਆਂ ਖਿੱਚਵਾ ਕੇ,ਮਾਲੀ ਮੱਦਦ ਦਾ ਵੇਰਵਾ ਪਾਓਂਣ ਦਾ ਫਾਇਦਾ ਨਹੀਂ।ਪਹਿਲਾਂ ਹੀ ਨੱਥ ਪਾਈ ਜਾਵੇ।ਉਜੜਦੇ ਘਰਾਂ ਨੂੰ ਬਚਾਇਆ ਜਾ ਸਕੇ।ਮਾਵਾਂ ਦੇ ਨੈਣੋਂ ਵਗਦੇ ਹਰ ਪਲ ਹੰਝੂਆਂ ਨੂੰ ਰੋਕਿਆ ਜਾ ਸਕੇ।ਪੁੱਤ ਮਰ ਜਾਂਦੇ ਆ ,ਮਾਪੇ ਵੀ ਜਿਓਂਦੇ ਜੀ ਮਰਦਿਆ।
ਮੱਖਣ ਸ਼ੇਰੋਂ ਵਾਲਾ GM

 

 

Follow me on Twitter

Contact Us