Awaaz Qaum Di

ਕਿਤਾਬ ਦਾ ਰਿਵੀਊ

ਪੁਸਤਕ ਰਿਵੀਊ

ਕਿਤਾਬ -ਮੁੱਠ ਕੁ ਦਾਣੇ

ਲੇਖਕ- ਗੁੱਲੂ ਅੱਛਣਪੁਰੀਆ

ਮੁੱਲ- 120/- ਰੁ.ਪ੍ਰਕਾਸ਼ਕ – ਕੈਫੇ ਵਰਲਡ ਪਬਲੀਕੇਸ਼ਨ
ਗੁੱਲੂ ਅੱਛਣਪੁਰੀਆ ਦਾ ਪਲੇਠਾ ਕਾਵਿ-ਸੰਗ੍ਰਹਿ ” ਮੁੱਠ ਕੁ ਦਾਣੇ ” ਮਿਲੀ ਤਾਂ ਇਸਦਾ ਛੋਟਾ ਰੂਪ ਦੇਖ ਕੇ ਸਕੂਲ ਵਿੱਚ ਪੜ੍ਹਣ ਦਾ ਸਮਾਂ ਯਾਦ ਆ ਗਿਆ। ਪੇਪਰਾਂ ਤੋਂ ਪਹਿਲਾ ਕਿਤਾਬਾਂ ਵਾਲੀ ਦੁਕਾਨ ਤੇ ਮਿਨੀ / ਪੋਕਟ ਬੁੱਕ ਜਾਂ ਮਿਨੀ ਗਾਈਡ ਰੂਪੀ ਛੋਟੀ ਜਿਹੀ ਐਮ.ਬੀ.ਡੀ. ਆ ਜਾਂਦੀ ਸੀ। ਇਸ ਕਿਤਾਬ ਵਿੱਚ ਸਿਲੇਬਸ ਨਾਲ ਸਬੰਧਤ ਮਹੱਤਵਪੂਰਣ ਸਵਾਲਾਂ ਦੇ ਉੱਤਰ ਦਿੱਤੇ ਹੁੰਦੇ ਸਨ। ਜਿਹੜੇ ਵਿਦਿਆਰਥੀ ਸਾਰਾ ਸਾਲ ਘੱਟ ਪੜ੍ਹਦੇ ਸਨ ਉਹ ਇਨ੍ਹਾਂ ਨੂੰ ਖਰੀਦ ਕੇ ਪੇਪਰਾਂ ਦੀ ਤਿਆਰੀ ਕਰਦੇ ਹੁੰਦੇ ਸੀ । ਕਈ ਜਾਣੇ ਤਾਂ ਪੇਪਰਾਂ ਵਿੱਚ ਨਕਲ ਮਾਰਨ ਲਈ ਇਸ ਵਿੱਚੋਂ ਪਰਚੀਆ ਵੀ ਬਣਾ ਲੈਂਦੇ ਸਨ। ਪੇਪਰ ਵੀ ਜਿਆਦਾਤਰ ਇਨ੍ਹਾਂ ਵਿੱਚੋਂ ਹੀ ਆਉਂਦਾ ਸੀ।   

          ਜਦ ਮੈ ” ਮੁੱਠ ਕੁ ਦਾਣੇ ” ਕਿਤਾਬ ਵਿਚਲੀਆ ਕਵਿਤਾਵਾਂ ਨੂੰ ਪੜ੍ਹਨ ਲੱਗਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਜਿਵੇਂ ਮਿਨੀ ਬੁੱਕ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਜਾਣਕਾਰੀ ਹੁੰਦੀ ਸੀ ਉਵੇਂ ਹੀ ਇਸ ਕਿਤਾਬ ਵਿੱਚ ਬਹੁਤ ਵਧੀਆ ਛੋਟੀਆ ਪਰ ਦਿਲ ਨੂੰ ਛੂੰਹਣ ਵਾਲੀਆ ਕਵਿਤਾਵਾਂ ਛੱਪੀਆ ਹਨ । ਜਿਹੜੀਆ ਕਿ ਸਮਾਜਿਕ, ਰਾਜਨੀਤਕ ਅਤੇ ਆਮ ਜ਼ਿੰਦਗੀ ਨਾਲ ਸਬੰਧਤ ਹਨ। ਇਸ ਵਿੱਚ ਕਵੀ ਨੇ ਆਪਣੇ ਖਿਆਲ ਬਹੁਤ ਹੀ ਸਰਲ ਭਾਸ਼ਾ ਵਿੱਚ ਲਿਖੇ ਹਨ। ਇਹ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦੇ ਤੇ ਉਸ ਦੇ ਦਿਲ ਵਿੱਚ ਉੱਤਰ ਜਾਂਦੇ ਹਨ। ਕਿਤਾਬ ਵਿੱਚੋਂ ਕੁੱਝ ਸ਼ੇਅਰ ਇਸ ਤਰ੍ਹਾਂ ਹਨ…
ਦੁਨੀਆਦਾਰੀ ਠੱਗ ਲੱਗੀ ਏ,

ਅੰਦਰ  ਮੇਰੇ  ਅੱਗ  ਲੱਗੀ ਏ।
ਮਰਨਾ ਪੈ ਗਿਆ ਮਰ ਜਾਵਾਂਗਾ,

ਦਾਅ ਤੇ  ਮੇਰੀ  ਪੱਗ  ਲੱਗੀ ਏ।
ਹੱਥ ਨਾ  ਲਾਵੀਂ ਇਹ ਦਾਣੇ ਅਮੀਰਾਂ ਦੇ,

ਸਾਰੇ ਕੋਟ ਕਚਹਿਰੀ ਠਾਣੇ ਅਮੀਰਾਂ ਦੇ।
ਪਈ ਥਾਂ-ਥਾਂ ਚੱਲਦੀ ਧੱਕੇਸ਼ਾਹੀ,

ਰੱਬ ਤਕੜੇ ਤੋਂ ਡਰਦਾ ਤੇ ਨਹੀਂ,

ਮੈਨੂੰ ਕਈ ਵਾਰ ਸ਼ੱਕ ਹੁੰਦਾਂ ਏ ।
ਇਵੇਂ ਦੇ ਬਹੁਤ ਸਾਰੇ ਸ਼ੇਅਰ ਹਨ ਜੋ ਤੁਹਾਨੂੰ ਇਸ ਕਿਤਾਬ ਵਿੱਚ ਪੜ੍ਹਨ ਨੂੰ ਮਿਲਣਗੇ। ਅਖੀਰ ਵਿੱਚ ਮੈ ਗੁੱਲੂ ਅੱਛਣਪੁਰੀਆ ਜੀ ਨੂੰ ਉਨ੍ਹਾਂ ਪਲੇਠੇ ਕਾਵਿ-ਸੰਗ੍ਰਹਿ ” ਮੁੱਠ ਕੁ ਦਾਣੇ ” ਲਈ ਬਹੁਤ – ਬਹੁਤ ਮੁਬਾਰਕਾਂ ਦਿੰਦਾ ਹਾਂ।

ਮਨਦੀਪ ਗਿੱਲ ਧੜਾਕ

9988111134 GM

 

 

Follow me on Twitter

Contact Us