Awaaz Qaum Di

ਟੱਪੇ ( ਲੱਖ ਕੋਸ਼ਿਸ ਕਰ ਲੈਣ )

ਵੇ ਸੱਜਣਾ ਕੱਚੇ ਘੜੇ ਕਦੇ ਪਾਰ ਨਾ ਲਾਉਂਦੇ
ਤੇ ਮਹਿਕ ਕਦੇ ਵੀ ਆਉਂਦੀ ਨਾ ਕਾਗਜ ਦੇ ਫੁੱਲਾ ਚੋ
ਪੁੱਤ ਲੱਖ ਵਾਰੀ ਹੋ ਜਾਣ ਕੁਪੱਤ ਭਾਂਵੇ
ਪਰ ਬਦ ਦੁਆਂ ਕਦੇ ਨਿਕਲੇ ਨਾ ਮਾਂ ਦਿਆ ਬੁੱਲਾ ਚ
ਜਿਸਨੂੰ ਆਦਤ ਪੈ ਜਾਏ ਚੋਰੀ ਚੁਗਲੀ ਦੀ
ਉਹ ਬਹੁਤਾ ਚਿਰ ਗੁੱਝਾ ਨੀ ਰਹਿ ਸਕਦਾ।
ਲੱਖ ਕੋਸ਼ਿਸ ਕਰ ਲੈਣ ਬੱਦਲ ਭਾਂਵੇ
ਪਰ ਬਹੁਤੀ ਦੇਰ ਕਦੇ ਸੂਰਜ ਨੀ ਲੁਕਿਆ ਰਹਿ ਸਕਦਾ,,

ਆਪਣੀ ਮਾਂ ਵਰਗਾ ਕਦੇ ਪਿਆਰ ਨੀ ਮਿਲਦਾ
ਉਏ ਮਤਰੇਈਆ ਮਾਂਵਾਂ ਤੋ
ਬਿਨ ਮਿਹਨਤ ਦੇ ਕਦੇ ਬੀਜ ਨਾ ਉੱਗਰੇ
ਉਏ ਬੰਜਰ ਥਾਂਵਾ ਤੋ
ਦਸ ਨਹੁੰਆ ਦੀ ਕਿਰਤ ਕਮਾਈ ਕਰਨ ਵਾਲ਼ਾ
ਕਦੇ ਭੁੱਖਾ ਨੀ ਸੌ ਸਕਦਾ।
ਲੱਖ ਕੋਸ਼ਿਸ ਕਰ ਲੈਣ ਬੱਦਲ ਭਾਂਵੇ, ,,

ਨਿਕਲਿਆ ਤੀਰ ਕਮਾਨੋ ਵਾਪਿਸ ਨਾ ਮੁੜਦਾ
ਨਾ ਮੂੰਹ ਚ ਪੈਂਦੀ ਨਿਕਲੀ ਗੱਲ ਜ਼ੁਬਾਨਾ ਚ
ਹਰ ਬੰਦੇ ਚ ਮੈ ਮੇਰੀ ਘਰ ਕਰਦੀ ਜਾਵੇ
ਕਿਊ ਇੱਕ ਦੂਜੇ ਲਈ ਘੱਟ ਗਈ ਕਦਰ ਇਨਸਾਨਾ ਚ
ਜਦ ਆਖਰ ਨੂੰ ਬੰਦੇ ਨੇ ਸੰਧੂਆ ਮਿੱਟੀ ਹੋਣਾ ਏ
ਫਿਰ ਹੰਕਾਰ ਦਾ ਕਿਲਾ ਕਿਊ ਨਹੀ ਢਹਿ ਸਕਦਾ।
ਲੱਖ ਕੋਸ਼ਿਸ ਕਰ ਲੈਣ ਬੱਦਲ ਭਾਂਵੇ, ,,,

ਬਲਤੇਜ ਸੰਧੂ ਬੁਰਜ
ਬੁਰਜ ਲੱਧਾ ” ਬਠਿੰਡਾ “
9465818158 GM

 

 

Follow me on Twitter

Contact Us