Awaaz Qaum Di

ਐਕਰਿੰਗ ਤੇ ਮਾਡਲਿੰਗ ਤੋਂ ਬਾਅਦ ਹੁਣ ਫ਼ਿਲਮ ‘ਨਿੱਕਾ ਜ਼ੈਲਦਾਰ 3′ ਰਾਹੀਂ ਫਿਲਮੀ ਪਰਦੇ ਤੇ ਨਜ਼ਰ ਆਵੇਗੀ ‘ਸੋਨੀਆ’

ਮਾਡਲਿੰਗ ਤੋਂ ਫਿਲਮਾਂ ਵੱਲ ਆਈ ਸੋਨੀਆ ਕੌਰ ਦੀ ਪਹਿਲੀ ਫਿਲਮ 2015 ਵਿੱਚ ਆਈ ਪਹਿਲੀ ਨਿੱਕਾ ਜ਼ੈਲਦਾਰ ਸੀ ਜਿਸ ਵਿੱਚ ਉਸਨੇ ਸੋਨਮ ਬਾਜਵਾ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ। ਹੁਣ ਸੋਨੀਆਂ ਨਿੱਕਾ ਜ਼ੈਲਦਾਰ 3 ਵਿੱਚ ਐਮੀ ਵਿਰਕ ਨਜ਼ਰ ਆਵੇਗੀ ਭਾਵੇਂਕਿ ਉਸਦੀ ਇੰਟਰੀ ਫਿਲਮ ਦੇ ਪਿਛਲੇ ਭਾਗ ਵਿੱਚ ਹੈ ਪ੍ਰੰਤੂ ਉਸਦਾ ਕਿਰਦਾਰ ਉਭੱਰ ਕੇ ਆਉਣ ਵਾਲਾ ਹੈ। ਐਮੀ ਵਿਰਕ ਨਾਲ ਉਸਦਾ ਇੱਕ ਰੁਮਾਂਟਿਕ ਗੀਤ ਵੀ ਹੈ ਜੋ ਚੈਨਲਾਂ ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ।  ਜੰਮੂ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਵਿੱਚ ਪਲ ਕੇ ਜਵਾਨ ਹੋਈ ਇਹ ਪੰਜਾਬਣ ਮੁਟਿਆਰ ਐਕਰਿੰਗ ਅਤੇ ਮਾਡਲਿੰਗ ਦੇ ਖੇਤਰ ਵਿੱਚ ਸਰਗਰਮ ਰਹਿਣ ਮਗਰੋਂ ਹੀ ਫਿਲਮਾਂ ਵੱਲ ਆਈ। ਇਸ ਤੋਂ ਪਹਿਲਾਂ ਦਰਸ਼ਕ ਉਸਨੂੰ ਨਿੱਕਾ ਜ਼ੈਲਦਾਰ ਵੰਨ ਸਮੇਤ ਹੋਰ ਵੀ ਕਈ ਫਿਲਮਾਂ ਵਿੱਚ ਵੇਖ ਚੁੱਕੇ ਹਨ ਪ੍ਰੰਤੂ ਇਸ ਫਿਲਮ ਰਾਹੀਂ ਦੁਬਾਰਾ ਫਿਰ  ਐਮੀ ਵਿਰਕ ਨਾਲ ਆਉਣਾ ਉਸ ਲਈ ਬੁਹੁਤ ਖ਼ਾਸ ਹੈ ਕਿਉਂਕਿ ‘ਨਿੱਕਾ ਜ਼ੈਲਦਾਰ 3’ ਵਿਚ ਉਸਦਾ ਕਿਰਦਾਰ ਮੇਨ ਅਦਾਕਾਰਾ ਦੇ ਬਰਾਬਰ ਦਾ ਹੋਣ ਕਰਕੇ ਉਸਨੂੰ ਆਪਣੀ ਪ੍ਰਤਿਭਾ ਵਿਖਾਉਣ ਦਾ ਚੰਗਾ ਮੌਕਾ ਮਿਲਿਆ ਹੈ। ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਸੋਨੀਆਂ ਕੌਰ ਨੇ ਕਿਹਾ ਕਿ ਇਹ ਇੱਕ ਕਾਮੇਡੀ ਭਰਪੂਰ ਪਰਿਵਾਰ ਮਨੋਰੰਜਨ ਵਾਲੀ ਫਿਲਮ ਹੈ ਜੋ ਸਮਾਜ ਨੂੰ ਇੱਕ ਚੰਗਾ ਸੁਨੇਹਾ ਵੀ ਦਿੰਦੀ ਹੈ।  ਉਸਦਾ ਆਪਣਾ ਕਿਰਦਾਰ ਫਿਲਮ ਦੇ ਅੱਧ ਤੋਂ ਬਾਅਦ ਵਿੱਚ ਹੈ ਜਦ ਉਹ ਐਮੀ ਵਿਰਕ ਦੇ ਸੁਪਨਿਆਂ ਵਿੱਚ ਆਉਣ ਲੱਗਦੀ ਹੈ। ਉਸਦਾ ਇਹ ਕਿਰਦਾਰ ਪਹਿਲੀਆਂ ਫਿਲਮਾਂ ਦੇ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਪ੍ਰਭਾਵਸ਼ਾਲੀ ਹੈ। ਉਸਨੂੰ ਆਸ ਹੈ ਕਿ ਉਸਦੇ ਕਿਰਦਾਰ ਨੂੰ ਦਰਸ਼ਕ ਜਰੂਰ ਪਸੰਦ ਕਰਨਗੇ। ਨਿਰਦੇਸ਼ਕ ਸਿਮਰਜੀਤ ਨੇ ਇਸ ਫਿਲਮ ਨੂੰ ਬਹੁਤ ਹੀ ਮੇਹਨਤ ਅਤੇ ਲਗਨ ਨਾਲ ਫ਼ਿਲਮਾਇਆ ਹੈ। ਫਿਲਮ ਦੀ ਨਿਰਮਾਤਾ ਟੀਮ ਨੇ ਵੀ ਫਿਲਮ ਨੂੰ ਬੇਹਤਰੀਨ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਇਹ ਫਿਲਮ ਮਨੋਰੰਜਨ ਦਾ ਫੁੱਲ ਖ਼ਜ਼ਾਨਾ ਹੈ। ਫਿਲਮ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ ਜੋ ਜਗਦੀਪ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਨੇ ਲਿਖੀ ਹੈ। ਫਿਲਮ ਵਿੱਚ ਐਮੀ ਵਿਰਕ , ਵਾਮਿਕਾ ਗੱਬੀ , ਸੋਨੀਆਂ ਕੌਰ , ਸਰਦਾਰ ਸੋਹੀ ਨਿਰਮਲ ਰਿਸ਼ੀ ਗੁਰਮੀਤ ਸਾਜਨ, ਗੁਰਪ੍ਰੀਤ ਕੌਰ ਭੰਗੂ,ਨਿਸ਼ਾ ਬਾਨੋ, ਆਦਿ ਕਲਾਕਾਰਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ।ਸੋਨੀਆਂ ਕੌਰ ਨੇ ਦੱਸਿਆ ਕਿ ਪਟਿਆਲਾ ਮੋਸ਼ਨ ਪਿਕਚਰਜ਼ ਅਤੇ ‘ਵਾਇਓਕੋਮ 18 ਸਟੂਡੀਓ’ ਦੇ ਬੈਨਰ ਹੇਠ ਨਿਰਮਾਤਾ ਅਮਨੀਤ ਸ਼ੇਰ ਸਿੰਘ, ਰਮਨੀਤ ਸ਼ੇਰ ਸਿੰਘ ਦੀ ਇਹ ਫਿਲਮ 20 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਸੋਨੀਆ ਨਿੱਕਾ ਜ਼ੈਲਦਾਰ 3 ਵਿੱਚ ਦੁਬਾਰਾ ਕੰਮ ਕਰਕੇ ਬਹੁਤ ਖੁਸ਼ ਹੈ। ਐਮੀ ਵਿਰਕ ਦੀਆਂ ਪਹਿਲੀਆਂ ਫਿਲਮਾਂ ਵਾਂਗ ਇਹ ਫਿਲਮ ਵੀ ਦਰਸ਼ਕਾਂ ਦੀ ਪਸੰਦ ਤੇ ਜਰੂਰ ਖਰੀ ਉੱਤਰੇਗੀ। GM

 

 

Follow me on Twitter

Contact Us