Awaaz Qaum Di

ਬੀ.ਡੀ.ਪੀ.ੳ ਅਮਨਦੀਪ ਸਿੰਘ ਨੇ ਬਲਾਕ ਭਿੱਖੀਵਿੰਡ ਦਾ ਸੰਭਾਲਿਆ ਅਹੁਦਾ

ਭਿੱਖੀਵਿੰਡ (ਜਗਮੀਤ ਸਿੰਘ )-ਬੀ.ਡੀ.ਪੀ.ੳ ਭਿੱਖੀਵਿੰਡ ਪਿਆਰ ਸਿੰਘ ਖਾਲਸਾ
ਦਾ ਤਬਾਦਲਾ ਹੋ ਜਾਣ ‘ਤੇ ਉਹਨਾਂ ਦੀ ਜਗ੍ਹਾ ‘ਤੇ ਤਰਸਿਕਾ ਤੋਂ ਬਦਲ ਕੇ ਆਏ
ਬੀ.ਡੀ.ਪੀ.ੳ ਅਮਨਦੀਪ ਸਿੰਘ ਨੇ ਭਿੱਖੀਵਿੰਡ ਦਫਤਰ ਵਿਖੇ ਪਹੰੁਚ ਕੇ ਕਾਰਜਭਾਰ ਸੰਭਾਲ
ਲਿਆ। ਅਹੁਦਾ ਸੰਭਾਲਣ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ
ਭੇਜੀਆਂ ਜਾਂਦੀਆਂ ਗਰਾਂਟਾ ਨਾਲ ਬਲਾਕ ਭਿੱਖੀਵਿੰਡ ਅਧੀਨ ਆਉਦੇਂ ਵੱਖ-ਵੱਖ ਪਿੰਡਾਂ
ਅੰਦਰ ਵਿਕਾਸ ਕਾਰਜ ਜੰਗੀ ਪੱਧਰ ‘ਤੇ ਕਰਵਾਏ ਜਾਣਗੇ ਤੇ ਕਿਸੇ ਕਿਸਮ ਦੀ ਢਿੱਲ ਨਹੀ
ਵਰਤੀ ਜਾਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ
ਸਿੰਘ, ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਰਕਾਰ ਵੱਲੋਂ
ਚਲਾਈਆਂ ਜਾ ਰਹੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਹਰ ਲੋੜਵੰਦ ਨੂੰ ਨਿਰਵਿਘਨ ਦਿੱਤਾ
ਜਾਵੇਗਾ। ਇਸ ਮੌਕੇ ਸੈਕਟਰੀ ਸੁਖਪਾਲ ਸਿੰਘ, ਸੈਕਟਰੀ ਗੁਰਬਾਜ ਸਿੰਘ, ਪਰਮਜੀਤ ਕੌਰ,
ਕਿਰਨਦੀਪ ਕੌਰ, ਸਰਪੰਚ ਕਰਤਾਰ ਸਿੰਘ ਬਲ੍ਹੇਰ, ਸਰਪੰਚ ਬਲਜੀਤ ਸਿੰਘ ਚੂੰਗ, ਸਰਪੰਚ ਦੀਪ
ਖਹਿਰਾ, ਸਰਪੰਚ ਸਤਨਾਮ ਸਿੰਘ, ਸਰਪੰਚ ਮਨਦੀਪ ਸਿੰਘ ਸੰਧੂ, ਸਰਪੰਚ ਹਰਜੀ ਸਿੰਘਪੁਰਾ,
ਸਰਪੰਚ ਬਲਜੀਤ ਸਿੰਘ ਫਰੰਦੀਪੁਰ, ਸਰਪੰਚ ਗੁਰਮੁਖ ਸਿੰਘ ਸਾਂਡਪੁਰਾ, ਸਰਪੰਚ ਸੁੱਚਾ
ਸਿੰਘ ਕਾਲੇ, ਸਰਪੰਚ ਗੋਰਾ ਸਾਂਧਰਾ, ਸਰਪੰਚ ਲਾਲੀ ਕਾਜੀਚੱਕ, ਸਰਪੰਚ ਗੁਰਪ੍ਰ੍ਰੀਤ
ਸਿੰਘ ਬਲ੍ਹੇਰ, ਬੋਹੜ ਸਿੰਘ ਬਲ੍ਹੇਰ ਆਦਿ ਹਾਜਰ ਸਨ। GM

 

 

Follow me on Twitter

Contact Us