Awaaz Qaum Di

ਸ਼ੇਰਵਾਨੀਕੋਟ ਦੇ ਕਾਮਰਾਨ ਖਾਨ ਨੇ ਕੀਤਾ ਆਪਣੇ ਮਾਪਿਆਂ ਦਾ ਤੇ ਸਕੂਲ ਦਾ ਨਾਮ ਰੌਸ਼ਨ

ਮਾਲੇਰਕੋਟਲਾ (ਡਾ.ਮਹਿਬੂਬ)

ਪਿੰਡ ਸ਼ੇਰਵਾਨੀਕੋਟ (ਕੇਲੋਂ) ਦੇ ਜਮਪਲ ਅਤੇ ਹੋਲੀ ਹਾਰਟ ਸਕੂਲ ਮਦੇਵੀ ਦੇ ਵਿੱਦਿਆਰਥੀ ਕਾਮਰਾਨ ਖਾਨ ਜਿਸ ਨੇ ਜਿਲ੍ਹਾ ਸੰਗਰੂਰ ਦੇ ਚੱਲ ਰਹੇ ਅੰਡਰ ਜੋਨਲ ਖੇਡ ਮੁਕਾਬਲਿਆਂ ਵਿੱਚ ਜੋਨ ਮਾਲੇਰਕੋਟਲਾ ਦੇ ਕਰਾਟੇ ਮੁਕਾਬਲੇ ਦੇ ਅੰਡਰ ੧੪ ਸਾਲ ਵਰਗ ਲੜਕਿਆਂ ਦੇ ਮੁਕਾਬਲੇ ਵਿੱਚੋਂ ਆਪਣੀ ਪ੍ਰਤਿਭਾ ਦਾ ਜੌਹਰ ਦਿਖਾਉਂਦੇ ਹੋਏ ਜਿਲ੍ਹਾ ਪੱਧਰ ‘ਤੇ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਦਾ ‘ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਜੇਤੂ ਖਿਡਾਰੀਆਂ ਦਾ ਹੋਲੀ ਹਾਰਟ ਸਕੂਲ ਮਦੇਵੀ ਵਿੱਖੇ ਪ੍ਰਿੰਸੀਪਲ ਡਾ.ਰਮਨਦੀਪ ਕੌਰ ਰਾਣੂ ਅਤੇ ਸਮੁੱਚੇ ਸਕੂਲ ਸਟਾਫ ਵਲੋਂ ਸਕੂਲ ਪੁਜਣ ਤੇ ਨਿੱਘਾ ਸਵਾਗਤ ਕੀਤਾ ਗਿਆ।ਇਸ ਸਬੰਧੀ ਸਕੂਲ ਪਿੰ੍ਰਸੀਪਲ ਡਾ. ਰਮਨਦੀਪ ਕੌਰ ਨੇ ਗੱਲਬਾਤ ਦੌਰਾਨ ਕਿਹਾ ਕਿ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਕੂਲ ਦੇ ਵਿੱਦਿਆਰਥੀਆਂ ਨੇ ਸਾਡੇ ਵਲੋ ਦਿੱਤੀ ਗਈ ਟ੍ਰੇਨਿੰਗ ਸਦਕਾਂ ਮਿਹਨਤ ਦਾ ਮੁੱਲ ਪਾਇਆ ਹੈ।ਅਸੀ ਮਾਪਿਆਂ ਨੂੰ ਵੀ ਵਧਾਈ ਦਿੰਦੇ ਹਾਂ ਜਿੰਨ੍ਹਾਂ ਵਲੋਂ ਬੱਚਿਆਂ ਨੂੰ ਵਧੀਆ ਸੰਸਕਾਰ ਦੇਣ ਦੇ ਨਾਲ ਨਾਲ ਬੱਚਿਆਂ ਦੀ ਪੜਾਈ ਵੱਲ ਵੀ ਵਧੇਰੇ ਧਿਆਨ ਦਿੱਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਕਾਮਰਾਨ ਖਾਨ ਵਿੱਚ ਬੁਹਤ ਟੈਲੇਂਟ ਹੈ ਇਸ ਬੱਚੇ ਦੀ ਚੋਣ ਸੂਬਾ ਪੱਧਰ ਤੇ ਹੋਣ ਵਾਲੀਆਂ ਖੇਂਡਾਂ ਲਈ ਵੀ ਹੋ ਚੁੱਕੀ ਹੈ।ਕਾਮਰਾਨ ਖਾਨ ਦੇ ਪਿਤਾ ਨੁਸਰਤ ਖਾਨ ਅਤੇ ਮਾਤਾ ਰੁਖਸਾਨਾ ਨੇ ਵੀ ਆਪਣੇ ਬੇਟੇ ਕਾਮਰਾਨ ਖਾਨ ਦੀ ਜਿੱਤ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਕਿਹਾ ਕਿ ਕਾਮਰਾਨ ਖਾਨ ਨੂੰ ਇਸ ਪ੍ਰਾਪਤੀ ਤੇ ਪਹੁੰਚਾਉਣ ਦਾ ਸਿਹਰਾ ਉਨ੍ਹਾਂ ਦੇ ਕਰਾਟਿਆਂ ਦੇ ਉਸਤਾਦ ਹਰਬੰਸ ਲਾਲ ਵਰਮਾ ਦੇ ਸਿਰ ਜਾਂਦਾ ਹੈ ਕਿਉਂਕਿ ਉਸਤਾਦ ਜੀ ਵਲੋਂ ਕੀਤੀ ਗਈ ਸਖਤ ਮਿਹਨਤ ਨਾਲ ਹੀ ਅੱਜ ਕਾਮਰਾਨ ਉੱਚ ਮੁਕਾਮ ਤੇ ਪੁਜਾ ਹੈ।ਇਸ ਮੌਕੇ ਸਮੁੱਚੇ ਸਕੂਲ ਸਟਾਫ ਵਲੋਂ ਕਾਮਰਾਨ ਖਾਨ ਦੀ ਇਸ ਪ੍ਰਾਪਤੀ ਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। GM

 

 

Follow me on Twitter

Contact Us