Awaaz Qaum Di

ਅਡਵਾਂਸ

                                  ਦੁੱਧ ਵਾਲੇ,ਮਕਾਨ ਮਾਲਕ ਦੀ ਪੇਸ਼ਗੀ, ਜ਼ਮੀਨ ਦਾ ਠੇਕਾ ( ਚਕੋਤਾ ਪਹਿਲਾਂ ) ਅੱਧਾ ਲੈਣਾ, ਟਿਊਬਵੈਲ, ਮੋਟਰ ਕੁਨੈਕਸ਼ਨ, ਸਕੂਟਰ, ਕਾਰ ਬੁੱਕ ਕਰਵਾਉਣਾ, ਮੈਰਿਜ ਪੈਲੇਸ, ਸਿਨੇਮਾ ਹਾਲ, ਰੇਲਵੇ ਟਿਕਟ, ਖਾਣੇ ਦਾ ਆਰਡਰ, ਅਸਲ੍ਹਾ ਖਰੀਦਣਾ, ਮਕਾਨ ਬਨਾਉਣ ਲਈ ਮਿਸਤਰੀ ਅਡਵਾਂਸ ਮੰਗਦੇ ਹਨ । ਕਿਉਂਕਿ ਇਹ ਸਭ ਜ਼ਮੀਨੀ ਹਕੀਕਤ ‘ ਤੇ ਹਨ ਇੱਕ ਦੂਜੇ ਨੂੰ ਦੇਖ ਸਕਦੇ ਹਨ ।
 ਸਿਰਫ਼ ਇੱਕ ਕੰਮ ਕਰਨ ਵਾਲੀ ਅਡਵਾਂਸ ਕਿਉਂ ਨਹੀਂ ਮੰਗ ਸਕਦੀ ਕਿਉਂਕਿ ਉਹ ਪਿਛਲੇ ਪਿੰਡ ਆਪਣੇ ਅਪਾਹਜ ਬੱਚੇ ਨੂੰ ਦਾਦਾ ਦਾਦੀ ਕੋਲ ਸੇਵਾ ਸੰਭਾਲ ਲਈ ਛੱਡ ਕੇ ਆ ਗਈ ਹੈ । ਜਿਸ ਨੂੰ ਇਸ ਦੇਸ਼ ( ਪੰਜਾਬ ) ‘ਚ ਜਾਣਦਾ ਤੱਕ ਨਹੀਂ ਹੈ । ਉਸ ਨੇ ਆਪਣੀ ਸ਼ਕਲ ਮਾਲਕਣ ਨੂੰ ਦਿਖਾਈ ਹੀ ਨਹੀਂ । ਅਡਵਾਂਸ ਸ਼ਬਦ ਵਾਰ ਵਾਰ  ਦੁਹਰਾਇਆ ਗਿਆ ਤਾਂ ਮੈਂ ਸੋਚਣ ਲਈ ਮਜਬੂਰ ਹੋ ਗਿਆ ਕਿ,’ ਇਸ ‘ਚੋਂ ਕਈ ਸ਼ਬਦ ਮੇਰਾ ਘੇਰਾ ਘੱਤ ਕੇ ਖਲੋ ਗਏ ਕਿ, ‘ ਅਸੀਂ ਸਾਰੇ ਇਕੱਠੇ ਹੀ ਇੱਕੋ ਜੀਵਨ ‘ਚ ਵਿਚਰਨ ਦੀ ਸਮਰੱਥਾ ਰੱਖਦੇ ਹਾਂ । ਜਿਹਨਾਂ ਦੀ ਵਿਆਖਿਆ ਮੈਂ ਸ਼ੁਰੂ ‘ਚ ਕਰ ਚੁੱਕਾ ਹਾਂ ।
ਗੁਰਮੀਤ ਸਿੰਘ ਸਿੱਧੂ ਕਾਨੂੰਗੋ ਗਲੀ ਨੰਬਰ 11ਸੱਜੇ ਡੋਗਰ ਬਸਤੀ ਫਰੀਦਕੋਟ
81465 93089 GM

 

 

Follow me on Twitter

Contact Us