Awaaz Qaum Di

ਬੇਰੁਜ਼ਗਾਰੀ

ਮੈਂ ਤੇਰੇ ਮੇਰੇ ਦੋਸਤ ਗੱਡੀ ਵਿੱਚ ਬੈਠ ਕੇ ਕਿਤੇ ਜਾ ਰਹੇ ਸੀ,ਇੱਕ ਦੂਜੇ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਵਿੱਚ ਵੱਧ ਰਹੀ ਬੇਰੁਜ਼ਗਾਰੀ ਦੀ ਗੱਲ ਚੱਲ ਪਈ ਕੇ ਕਦ ਤੱਕ ਆਪਾਂ ਨੂੰ ਕੰਮ ਕਾਰ ਕਰਨ ਲਈ  ਵਿਦੇਸ਼ਾਂ ਵੱਲ ਭੱਜਣਾ ਪਵੇਗਾ, ਸਰਕਾਰ ਵੱਲੋ ਤਾਂ ਕੋਈ ਨੌਕਰੀ ਪੇਸ਼ਾ ਮਿਲ ਨਹੀਂ ਰਿਹਾ ਹੈ, ਮੈਂ ਸਭ ਦੀਆਂ ਗੱਲਾਂ ਸੁਣ ਰਿਹਾ ਸੀ , ਗੱਲਾਂ ਸੁਣਨ ਤੋਂ ਬਾਅਦ ਵਿੱਚ ਮੈਂ ਬੋਲਿਆਂ ,ਜੇ ਕਿਤੇ ਆਪਣੇ ਦੇਸ਼ ਅੰਦਰ ਨੌਕਰੀ ਮਿਲ ਵੀ ਜਾਵੇ ਤਾਂ ਉਹੀ ਪਰਿਵਾਰ ਕਬਜ਼ਾ ਕਰਕੇ ਬੈਠ ਜਾਂਦੇ ਆ, ਡਾਕਟਰ ਦਾ ਪੁੱਤ ਡਾਕਟਰ, ਮਾਸਟਰ ਦਾ ਪੁੱਤ ਮਾਸਟਰ, ਫਿਰ ਨਾਲ ਦੇ ਘਰ ਵਾਲਾ ਪੜ੍ਹਿਆ ਲਿਖਿਆ ਨੌਜਵਾਨ ਆਪਣੇ ਪਿਉ ਕੋਲੋਂ ਸਵਾਲ ਪੁੱਛਦਾ ਹੈ ਕਿ ਭਾਪਾ ਜੀ ਬਿਸ਼ਨ ਮਾਸਟਰ ਕੇ ਸਾਰਾ ਟੱਬਰ ਮਾਸਟਰ ਲੱਗ ਗਿਆ , ਮੈਨੂੰ ਕਿਉਂ ਨਹੀਂ ਨੌਕਰੀ ਮਿਲਦੀ? ਤੇ ਫਿਰ ਅੱਗੋਂ ਜਵਾਬ ਮਿਲਦਾ ਕੇ ਸਭ ਕਿਸਮਤ ਦੀ ਗੱਲ ਹੈਂ , ਮੈਂ ਕਿਹਾ ਨਹੀਂ ਭਲਿਉ ਆਪਣੀਆਂ ਸਰਕਾਰਾਂ ਹੀ ਮਾੜੀਆਂ ਤੇ ਕੁਝ ਕੁ ਗਲਤੀਆਂ ਆਪਣਿਆਂ ਦੀਆਂ ਜੋ ਸਾਰਾ ਹੀ ਟੱਬਰ ਨੌਕਰੀ ਤੇ ਲੱਗਿਆਂ ਹੋਇਆ,ਤੇ ਉਹ ਤੀਹ ਤੀਹ ਸਾਲ ਨੌਕਰੀ ਕਰੀ ਜਾਂਦੇ ਆ,ਦੂਜੇ ਕਿਸੇ ਦੀ ਵਾਰੀ ਨਹੀਂ ਆਉਣ ਦਿੰਦੇ,ਤਾਈਉ ਤਾਂ ਬੇਰੁਜ਼ਗਾਰੀ ਏਨੀ ਵਧੀ ਪਈ ਹੈ।

ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ)

00971527632924 GM

 

 

Follow me on Twitter

Contact Us