Awaaz Qaum Di

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਕਣਕ ਦੇ ਭਾਅ ਵਿੱਚ ਕੀਤੇ ਗਏ 85 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਕਿਸਾਨਾਂ ਨਾਲ ਲਗਾਤਾਰ ਹੋ ਰਿਹਾ ਧੋਖਾ ਤੇ ਲਾਗਤ ਖਰਚੇ ਤੋ ਘੱਟ ਭਾਅ ਮਿਥਣ ਦੀ ਸਖਤ ਨਿਖੇਧੀ ਕਰਦਿਆਂ ਕਣਕ ਦਾ ਭਾਅ 2775 ਰੁਪਏ ਕਰਨ ਦੀ ਕੀਤੀ ਮੰਗ।

ਅੰਮ੍ਰਿਤਸਰ (ਜਗਜੀਤ ਸਿੰਘ ਖ਼ਾਲਸਾ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ,ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਬਿਆਨ ਰਾਂਹੀ ਦੱਸਿਆਂ ਕਿ ਹਰ ਸਾਲ ਦੀ ਤਰਾਂ ਇੱਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ ਵੱਲੋ ਪਹਿਲਾਂ ਹੀ ਆਰਥਿਕ ਤੰਗੀ ਵਿੱਚ ਪਿਸ ਰਹੀ ਤੇ ਹਰ ਰੋਜ਼ ਦੇਸ਼ ਵਿੱਚ ਖੁਦਕੁਸ਼ੀਆਂ ਰਾਂਹੀ ਮੌਤ ਦੇ ਮੂੰਹ ਵਿੱਚ ਜਾ ਰਹੀ ਕਿਸਾਨੀ ਦੀ ਬਾਂਹ ਨਾਂ ਫੜਨ ਦੇ ਦੋਸ਼ਾਂ ਨੂੰ ਸੱਚ ਸਾਬਤ ਕਰਦਿਆਂ ਕਣਕ ਦੇ ਭਾਅ ਵਿੱਚ 85 ਰੁਪਏ ਦਾ ਨਿਗੂਣਾ ਵਾਧਾ ਕਰਕੇ ਆਪਣਾ ਕਿਸਾਨ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ।ਖੇਤੀਬਾੜੀ ਮਾਹਰਾਂ ਤੇ ਲੁਧਿਆਣਾ ਯੂਨੀਵਰਸਿਟੀ ਦੀ ਰਿਪੋਰਟ ਮੁਤਾਬਕ ਲਾਗਤ ਖਰਚੇ 2-ਸੀ ਨਿਯਮ ਮੁਤਾਬਕ ਜਮੀਨ ਦਾ ਠੇਕਾ,ਕਿਸਾਨ ਦੇ ਪਰਿਵਾਰ ਦੇ ਮੈਂਬਰਾ ਦੀ ਕੁਸ਼ਲ ਕਾਮਾ ਗਿਣ ਕੇ ਦਿਹਾੜੀ ਤੇ ਹੋਰ ਖਰਚੇ ਗਿਣ ਕੇ ਉਸ ਉੱਪਰ 50% ਮੁਨਾਫਾ ਜੋੜ ਕੇ ਦਿੱਤਾ ਜਾਵੇ ਤਾਂ ਕਣਕ ਦਾ ਭਾੳ ਘੱਟੋ-ਘੱਟ 2775 ਰੁਪਏ ਬਣੇਗਾ।ਇਸ ਨੂੰ ਤੁਰੰਤ ਲਾਗੂ ਕਰਵਾਇਆ ਜਾਵੇ।ਇਸ ਮੌਕੇ ਕਿਸਾਨ ਆਗੂਆ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਫਸਲ ਦੀ ਸਿੱਧੀ ਅਦਾਇਗੀ ਦਾ ਕਾਨੂੰਨ ਲਾਗੂ ਕੀਤਾ ਜਾਵੇ,ਖੇਤੀ ਮੰਡੀ ਤੋੜ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਬਣਾਇਆ ਐਗਰੀਕਲਚਰਲ ਮਾਰਕੀਟਿੰਗ ਕਮੇਟੀ ਐਕਟ(ਏ.ਐਮ.ਸੀ.ਏ) ਰੱਦ ਕੀਤਾ ਜਾਵੇ,16 ਦੇਸ਼ਾਂ ਦੇ ਪ੍ਰਸ਼ਾਂਤ ਏਸ਼ੀਆ ਕਰ ਮੁਕਤ ਵਪਾਰ ਸਮਝੌਤੇ ਵਿੱਚੋ ਭਾਰਤ ਸਰਕਾਰ ਬਾਹਰ ਆਵੇ,ਕਿਸਾਨ ਪੱਖੀ ਖੇਤੀ ਨੀਤੀ ਬਣਾ ਕੇ 23 ਫਸਲਾਂ ਦੀ ਸਰਕਾਰੀ ਖ੍ਰੀਦ ਦੀ ਗਰੰਟੀ ਸਰਕਾਰ ਕਰੇ,ਲੋਕ ਪੱਖੀ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਕੇ ਬਰਨਾਲਾ ਜੇਲ ਵਿੱਚੋ ਰਿਹਾਅ ਕੀਤਾ ਜਾਵੇ,ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ,ਕਿਸਾਨਾਂ ਮਜ਼ਦੂਰਾਂ ਨੂੰ ਕੁਸ਼ਲ ਕਾਮਾ ਗਿਣ ਕੇ ਉਨਾਂ ਦੀ 60 ਸਾਲ ਉਮਰ ਹੋਣ ਤੇ ਸਮਾਜਿਕ ਸੁਰੱਖਿਆ ਕਾਨੂੰਨ ਅਧੀਨ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ,10 ਏਕੜ ਤੱਕ ਨਵਾਂ ਹੱਦਬੰਦੀ ਕਾਨੂੰਨ ਪਾਸ ਕਰਕੇ ਸਖਤੀ ਨਾਲ ਲਾਗੂ ਕੀਤਾ ਜਾਵੇ,ਦੇਸ਼ ਵਿੱਚ ਕਰੋੜਾਂ ਏਕੜ ਬੇਨਾਮੀ ਜ਼ਮੀਨ ਬੇਜ਼ਮੀਨਿਆਂ ਵਿੱਚ ਵੰਡੀ ਜਾਵੇ। MP

 

 

Follow me on Twitter

Contact Us