Awaaz Qaum Di

ਬਦੀ ਤੇ ਨੇਕੀ ਦਾ ਪ੍ਰਤੀਕ ਤਿਓਹਾਰ ਦੁਸ਼ਹਿਰਾ-ਸੋਨੀ

ਦੁਰਗਿਆਣਾ ਮੰਦਰ ਕਮੇਟੀ ਅਤੇ ਨਰਾਇਣਗੜ ਛੇਹਰਟਾ ਵਿਖੇ ਦੁਸ਼ਹਿਰਾ ਧੂਮਧਾਮ ਨਾਲ ਮਨਾਇਆ
ਸ੍ਰੀ ਸੋਨੀ ਦੀ ਅਗਵਾਈ ਹੇਠ  ਲਗਾਈ ਗਈ ਰਾਵਣ ਨੂੰ ਅੱਗ

ਅੰਮ੍ਰਿਤਸਰ (ਜਗਜੀਤ ਸਿੰਘ ਖ਼ਾਲਸਾ)  ਸ੍ਰੀ ਦੁਰਗਿਆਣਾ ਮੰਦਰ ਕਮੇਟੀ ਵੱਲੋਂ ਦੁਸਿਹਰੇ ਦਾ ਤਿਉਹਾਰ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਗੋਲਬਾਗ ਮੈਦਾਨ ਵਿਚ ਮਨਾਇਆ ਗਿਆ। ਇਸ ਮੌਕੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ  ਸ੍ਰੀ ਓ ਪੀ ਸੋਨੀ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਸੰਗਤ ਨੂੰ ਸੰਬੋਧਨ ਕੀਤਾ। ਸ੍ਰੀ ਸੋਨੀ ਨੇ ਇਸ ਸ਼ੁਭ ਅਵਸਰ ਦੀ ਮੁਬਾਰਕਬਾਦ ਦਿੰਦੇ ਸ਼ਹਿਰ ਵਾਸੀਆਂ ਨੂੰ ਸਮਾਜ ਦੇ ਭਲੇ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਦੁਸ਼ਹਿਰਾ ਦਾ ਤਿਓਹਾਰ ਬਦੀ ਤੇ ਨੇਕੀ ਦਾ ਪ੍ਰਤੀਕ ਹੈ। ਉਨ•ਾਂ ਕਿਹਾ ਕਿ ਚੰਗਿਆਈ ਕਦੇ ਖਤਮ ਨਹੀਂ ਹੁੰਦੀ ਅਤੇ ਨਾ ਹੀ ਇਸ ਨੂੰ ਛੁਪਾਇਆ ਜਾ ਸਕਦਾ ਹੈ। ਸ੍ਰੀ ਸੋਨੀ ਨੇ ਕਿਹਾ ਕਿ ਦੁਨੀਆਂ ਵਿੱਚ ਕੇਵਲ ਇਨਸਾਨ ਦੇ ਚੰਗੇ ਕਰਮਾਂ ਨੂੰ ਸਲਾਹਿਆ ਜਾਂਦਾ ਹੈ। ਉਨ•ਾਂ ਕਿਹਾ ਕਿ ਸਾਨੂੰ ਸਭ ਨੂੰ ਸਮਾਜ ਦੀ ਭਲਾਈ ਲਈ ਇਕਜੁਟ ਹੋ ਕੇ ਕੰਮ ਕਰਨੇ ਚਾਹੀਦੇ ਹਨ।
   ਸ੍ਰੀ ਸੋਨੀ ਨੇ ਕਿਹਾ ਕਿ ਜਿਹੜੇ ਵਿਅਕਤੀ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਪਛਾਣਦੇ ਹਨ ਸਮਾਜ ਵਿੱਚ ਉਨ•ਾਂ ਦਾ ਨਾਮ ਹਮੇਸ਼ਾਂ ਲਈ ਰਹਿੰਦਾ ਹੈ ਅਤੇ ਦੂਜੇ ਲੋਕਾਂ ਲਈ ਵੀ ਮਿਸਾਲ ਵਜੋਂ ਜਾਣੇ ਜਾਂਦੇ ਹਨ। ਇਸ ਮੌਕੇ ਦੁਸ਼ਹਿਰਾ ਕਮੇਟੀ ਵੱਲੋਂ ਸ੍ਰੀ ਸੋਨੀ ਦਾ ਸਨਮਾਨ ਵੀ ਕੀਤਾ ਗਿਆ ਅਤੇ ਸ੍ਰੀ ਸੋਨੀ ਦੀ ਅਗਵਾਈ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ।
ਸ੍ਰੀ ਸੋਨੀ ਵੱਲੋਂ ਨਰਾਇਣਗੜ• ਛੇਹਰਟਾ ਵਿਖੇ ਮਨਾਏ ਜਾ ਰਹੇ ਦੁਸ਼ਹਿਰੇ ਪ੍ਰੋਗਰਾਮ ਵਿੱਚ ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਦੁਸ਼ਹਿਰੇ ਦੀ ਵਧਾਈ ਦਿੱਤੀ। ਇਸ ਮੌਕੇ ਸ੍ਰੀ ਸੋਨੀ ਦੀ ਅਗਾਵਈ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ। ਇਸ ਮੌਕੇ ਸ: ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਸ: ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਪਿਛਲੇ 25 ਸਾਲਾਂ ਤੋ  ਨਰਾਇਣਗੜ ਛੇਹਰਟਾ ਵਿਖੇ ਮਣਾਇਆ ਜਾਣ ਵਾਲਾ ਦੁਸ਼ਹਿਰਾ ਸ਼੍ਰੀ ਸੋਨੀ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ  ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ, ਦੁਸ਼ਹਿਰੇ ਕਮੇਟੀ ਦੇ ਪ੍ਰਧਾਨ ਵਿਨੋਦ ਸਹਿਦੇਵ, ਪ੍ਰਸ਼ੋਤਮ  ਐਡਵੋਕੇਟ, ਰਮੇਸ਼ ਸ਼ਰਮਾ ਪ੍ਰਧਾਨ ਦੁਰਗਿਆਨਾ ਕਮੇਟੀ,ਸ਼੍ਰੀ ਯੂਨਿਸ ਕੁਮਾਰ ਡਿਪਟੀ ਮੇਅਰ, ਮਹੇਸ਼ ਖੰਨਾ, ਵਿਕਾਸ ਸੋਨੀ, ਅਰੁਣ ਪੱਪਲ ਕੌਂਸ਼ਲਰ, ਪਰਮਜੀਤ ਚੋਪੜਾ, ਗੁਰਦੇਵ ਦਾਰਾ, ਵਿੱਕੀ ਦੱਤਾ,ਪਰਮਜੀਤ ਬਤਰਾ, ਡਾ. ਰਾਕੇਸ਼ ਰਵੀ ਕਾਂਤ, ਰਮਨ ਬਾਬਾ ਆਦਿ ਹਾਜ਼ਰ ਸਨ । MP


 

 

Follow me on Twitter

Contact Us