Awaaz Qaum Di

ਹਰਫ਼ ਕਾਲਜ, ਮਾਲੇਰਕੋਟਲਾ ਦੇ ਬੀ.ਕਾਮ. ਸਮੈਸਟਰ ਚੌਥਾ ਦੇ ਸ਼ਾਨਦਾਰ ਨਤੀਜੇ

ਪ੍ਰਿੰਸਦੀਪ ਕੌਰ ਨੇ ਪਹਿਲਾ, ਆਂਚਲ ਮੋਦੀ ਨੇ ਦੂਜਾ ਤੇ ਰਿਮਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ

ਮਾਲੇਰਕੋਟਲਾ ਹਰਫ਼ ਕਾਲਜ, ਮਾਲੇਰਕੋਟਲਾ ਦੇ ਵਿਦਿਆਰਥੀਆਂ ਦੇ ਬੀ.ਕਾਮ ਭਾਗ ਦੂਜਾ (ਸਮੈਸਟਰ ਚੌਥਾ) ਦੇ ਪੰਜਾਬੀ ਯੂਨੀਵਰਸਿਟੀ ਵੱਲੋਂ ਘੋਸ਼ਿਤ ਨਤੀਜਿਆਂ ਅਨੁਸਾਰ ਪ੍ਰਿੰਸਦੀਪ ਕੌਰ ੭੯.੮% ਅੰਕ ਪ੍ਰਾਪਤ ਕਰਕੇ ਕਾਲਜ ਵਿਚ ਪਹਿਲੇ ਸਥਾਨ ਤੇ ਰਹੀ ਹੈ। ਆਂਚਲ ਮੋਦੀ (੭੯.੬%) ਦੂਜੇ ਸਥਾਨ, ਰਿਮਸ਼ਾ (੭੮.੬%) ਤੀਜੇ ਸਥਾਨ, ਮੁਬੀਨ ਰਸ਼ੀਦ (੭੭.੬%) ਚੌਥੇ, ਨਿਤੂ ਕੁਮਾਰੀ (੭੭.੪%) ਪੰਜਵੇਂ, ਕਿਰਨਪ੍ਰੀਤ ਕੌਰ(੭੬.੮%) ਛੇਵੇਂ, ਹਰਮਨਪ੍ਰੀਤ ਕੌਰ (੭੬.੬%) ਸੱਤਵੇਂ, ਲਵਪ੍ਰੀਤ ਕੌਰ (੭੫.੬%) ਅੱਠਵੇਂ, ਸਬਾ ਖ਼ਾਨ (੭੫.੪%) ਨੌਵੇਂ, ਸਹਿਰੀਨ (੭੪.੬%) ਦਸਵਾਂ, ਸਾਮਲੀ (੭੪.੨%) ਗਿਆਰਵਾਂ, ਪਿੰ੍ਰਸ ਕਥੂਰੀਆਂ (੭੩.੪%) ਬਾਰਵੇਂ, ਇਕਰਾ ਪ੍ਰਵੀਨ (੭੨.੪%) ਤੇਰਵਾਂ, ਸਿਮਰਨਪ੍ਰੀਤ ਕੌਰ (੭੨%) ਚੌਦਵਾਂ, ਹਤੀਸ ਚਾਵਲਾ (੭੧.੪%) ਪੰਦਰਾਵਾਂ, ਵਿਪਨ ਰਤਨ (੭੧.੨%) ਸੋਲਵਾਂ, ਮੁੰਹਮਦ ਆਦਿਲ (੭੦.੮%) ਸਤਾਰਵਾਂ, ਨਾਮਨ ਜੈਨ (੭੦.੬%) ਆਠਰਵਾਂ, ਨਜਾਕਤ ਅਲੀ (੭੦.੪%) ਉਨ੍ਹੀਵਾਂ, ਅਮਨਪ੍ਰੀਤ ਕੌਰ (੭੦.੨) ਬੀਹਵਾਂ, ਰੋਹਿਤ ਕੁਮਾਰ (੭੦%) ਇੱਕੀਵੇਂ ਸਥਾਨ ਤੇ ਰਹੇ।ਇਸ ਕਲਾਸ ਦਾ ਨਤੀਜਾ ੧੦੦% ਰਿਹਾ।

ਇਸ ਸਫ਼ਲਤਾ ਲਈ ਹਰਫ਼ ਕਾਲਜ ਦੇ ਚੇਅਰਮੈਨ ਸ਼੍ਰੀ ਅਮਜਦ ਅਲੀ ਨੇ ਸਮੂਹ ਵਿਦਿਆਰਥੀਆਂ, ਮਾਪਿਆਂ, ਕਾਲਜ ਦੇ ਪਿੰ੍ਰਸੀਪਲ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ ਅਤੇ ਆਸ ਪ੍ਰਗਟਾਈ ਕਿ ਹੋਰ ਕਲਾਸਾਂ ਦੇ ਨਤੀਜੇ ਵੀ ਇਸੇ ਪ੍ਰਕਾਰ ਸ਼ਲਾਘਾਯੋਗ ਹੋਣਗੇ। ਉਹਨਾਂ ਕਿਹਾ ਕਿ ਇਸ ਕਾਲਜ ਦੀ ਸਥਾਪਨਾਂ ਦਾ ਮਨੋਰਥ ਅਨੁਸਾਸ਼ਨ ਭਰਪੂਰ ਵਿਦਿਅਕ ਵਾਤਾਵਰਣ ਵਿਚ ਵਧੀਆ ਵਿਦਿਆਰਥੀਆਂ ਅਤੇ ਚੰਗੇ ਨੌਜੁਆਨਾਂ ਦੀ ਸਿਰਜਣਾ ਕਰਨਾ ਹੈ ਤਾਂ ਜੋ ਉਹ ਦੇਸ਼ ਦੇ ਚੰਗੇ ਨਾਗਰਿਕ ਸਿੱਧ ਹੋ ਸਕਣ।  ਇਨ੍ਹਾਂ ਵਿਦਿਆਰਥੀਆਂ ਨੂੰ ਮੈਡਮ ਫ਼ਿਰਦੌਸ ਅਮਜਦ, ਸੋਹਰਾਬ ਅਮਜਦ, ਸ਼੍ਰੀਮਤੀ ਜ਼ੇਬਾ ਸੋਹਰਾਬ, ਮੈਡਮ ਜ਼ੋਹਰਾ ਸੱਤਾਰ, ਮਾਹੇਸ਼ ਸਰਮਾ ਅਤੇ ਕਾਲਜ ਦੇ ਸਮੂਹ ਸਟਾਫ਼ ਨੇ ਵੀ ਵਧਾਈ ਦਿੱਤੀ ਹੈ।

ਕਾਲਜ ਦੇ ਪ੍ਰਿੰਸੀਪਲ ਡਾ.ਮੁਜਾਹਿਦ ਹਸਨ ਨੇ ਵੀ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ। GM

 

 

Follow me on Twitter

Contact Us