Awaaz Qaum Di

ਸੰਪਾਦਕ ਦੇ ਨਾਮ ਖੱਤ(ਮਨੁੱਖੀ ਜਿੰਦਗੀਆਂ ਹੋਈਆਂ ਇੰਨੀਆ ਸਸਤੀਆ)

ਅਜੋਕੇ ਸਮੇ ਵਿੱਚ ਸਾਡੇ ਪੰਜਾਬ ਦੇ ਹਾਲਾਤ ਵੇਖੋ ਕਿੱਦਾ ਦੇ ਹੋ ਗਏ ਹਨ ਜੀ ਰੋਜਾਨਾ ਵਰਤਣ ਯੋਗ ਵਸਤੂਆ ਨਾਲੋ ਵੀ ਸਸਤੀਆ ਹੋ ਗਈਆ ਨੇ  ਮਨੁੱਖੀ ਜਾਨਾ।ਅੱਜ ਜਦੋ ਸਵੇਰੇ,ਸਵੇਰੇ ਅਖਬਾਰ ਪੜ ਰਹੇ ਸੀ ਤੇ ਬੰਠਿਡਾ ਦੀ ਖਬਰ ਪੜਕੇ ਬਹੁਤ ਮਨ ਦੁਖੀ ਹੋਇਆ ਕਿਉਕਿ ਖਬਰ ਲੱਗੀ ਹੋਈ ਸੀ ਕਿ ਪਿਆਜ਼ਾ ਨਾਲ ਭਰੇ ਟਰਾਲਾ ਚਾਲਕ ਦਾ ਕਤਲ ਅਜੀਤ ਨਿਉਜ ਪੇਪਰ ਨੌ ਅਕਤੂਬਰ ਸਫਾ ਸੱਤ ਤੇ।ਜ੍ਹਰਾ ਸੋਚੋ ਸਾਡੀਆ ਬੇਸ਼ਕੀਮਤੀ ਜਾਨਾ ਨੂੰ ਮੌਤ ਦੇ ਘਾਟ ਉਤਾਰਿਆ ਜ਼ਾਦਾ ਹੈ ਸਿਰਫ ਆਲੂ ਤੇ ਪਿਆਜ ਬਦਲੇ ਕਿੰਨੀ ਸ਼ਰਮ ਵਾਲੀ ਗੱਲ ਹੈ।ਇਸ ਤੋ ਮਾੜੀ ਹਾਲਤ ਅਜੇ ਹੋਰ ਹੋਣੀ ਕੋਈ ਬਾਕੀ ਹੈ ਜੀ।ਐਸੇ ਹਲਾਤ ਹੋ ਗਏ ਹਨ ਅੱਜ ਮੇਰੇ ਪੰਜਾਬ ਦੇ ਕਿ ਲੋਕ ਘਰੋ ਬਾਹਰ ਕੰਮ ਕਰਨ ਜ਼ਾਦੇ ਹਨ ਅਤੇ ਵਾਪਸ ਪਰਿਵਾਰ ਕੋਲ ਪਹੁੰਚਦੇ ਹੀ ਨਹੀ।ਇਹ ਜਿਹੜੀਆ ਸਰਕਾਰਾਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਦੀਆ ਹਨ ਕਿੱਥੇ ਹਨ ਅੱਜ ।ਮੋਦੀ ਜੀ ਅਜੇ ਇਸ ਤੋ ਜਿਆਦਾ ਹੋਰ ਵੀ ਅੱਛੇ ਦਿਨਾਂ ਦੀ ਉਡੀਕ ਕਰਨ ਲੋਕ ਜੇਕਰ ਮਨ ਕੀ ਬਾਤ ਤੋ ਫਰੀ ਹੋ ਗਏ ਹੋਵੋਂ ਤਾਂ ਧਿਆਨ ਇੱਧਰ ਵੀ ਦਿਉ ਕਿਉਕਿ ਕਿਸੇ ਦਾ ਪਤੀ,ਪਿਤਾ,ਬੇਟਾ,ਭਰਾ ਜਦੋ ਮਰ ਜਾਦਾਂ ਹੈ ਤਾਂ ਘਰ ਪਰਿਵਾਰ ਬਿਖਰ ਜਾਦਾਂ ਹੈ।ਜ੍ਹਰਾ ਗੂੜੀ ਨੀਂਦ ਵਿਚੋ ,ਧਰਮਾ ਦੇ ਵਿਖਰੇਵੇ ਵਿੱਚੋ,ਵਿਦੇਸ਼ੀ ਟੂਰਾ ਅਤੇ ਆਪਣੇ ਐਸ਼ੋ ਆਰਾਮ ਵਿੱਚੋ ਵਿਹਲ ਕੱਢੋ ਤਾਂ ਜੋ ਮੁੱਨਖੀ ਜਿੰਦਗੀਆਂ ਬਚ ਸਕਣ ਨਹੀ ਤਾਂ ਫਿਰ ਮੋਦੀ ਰਾਜ ਵਿੱਚ ਖਾਣ,ਪੀਣ ਦੀਆਂ ਵਸਤੂਆ ਮਹਿੰਗੀਆ ਅਤੇ ਮਨੁੱਖੀ ਜਾਨਾ ਸਸਤੀਆ ਹੀ ਰਹਿਣਗੀਆਂ

ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ    94786  58384   GM

 

 

Follow me on Twitter

Contact Us