Awaaz Qaum Di

ਦਿਲ ਨਹੀਂ ਹਾਰੀ ਦੇ

ਬਹੁਤੇ ਤੀਰ ਨਹੀਂ ਹਵਾ ਵਿੱਚ ਮਾਰੀ ਦੇ

ਪਾਣੀ ਵਿੱਚ ਲਲੇਰ ਨਹੀਂਉ ਤਾਰੀ ਦੇ

ਭੁਗਤਣੇ ਪੈਣ ਨਤੀਜੇ ਕੀਤੀ ਗੱਦਾਰੀ ਦੇ

ਝੂਠਿਆਂ ਨਾਲ ਲਾ ਯਾਰੀ ਦਿਲ ਨਹੀਂ ਹਾਰੀ ਦੇ।
ਸੋ ਦੀ ਇੱਕ ਸੌ ਸੁਣਾਵਾਂ ਜੋ ਦੱਸੀ ਬਾਬੇ ਨੇ

ਦਿਲ ਨਹੀਂ,ਜੇ ਸਾਫ਼ ਕੀ ਤਾਰਨਾ ਮੱਕੇ ਕਾਬੇ ਨੇ

ਹਵਾ ਦੇ ਬੁੱਲੇ ਨਾ ਆਣ ,ਜੇ ਕੁੰਡੇ ਲਾਈਏ ਬਾਰੀ ਦੇ

ਝੂਠਿਆਂ  ਨਾਲ ਲਾ ਯਾਰੀ ਦਿਲ ਨਹੀਂ ਹਾਰੀ ਦੇ।
ਕੀ ਸਿਫ਼ਤ ਉਹਦੀ ਕਰਨੀ ਜਿਸ ਦੀ ਨੀਤ ਨਹੀਂ ਚੰਗੀ

ਹੁੰਦਿਆਂ ਸੁੰਦਿਆਂ ਜਾਵੇ ਜੋ ਜੱਗ ਕੋਲੋਂ ਸ਼ਹੁਰਤ ਹੀ ਮੰਗੀ

ਕਦੇ ਖੈਰ ਨਾ ਪਾਈਏ  ਸੱਜਣੋਂ ਪੱਲੇ ਗਲਤ ਭਿਖਾਰੀ ਦੇ

ਝੂਠਿਆਂ ਨਾਲ ਲਾ ਯਾਰੀ ਦਿਲ ਨਹੀਂ ਹਾਰੀ ਦੇ।
ਕੀ ਲਿਖਤਾਂ ਦਾ ਲਿਖਣਾ ਜੋ ਲੜਾਉਣ ਜ਼ਮਾਨੇ ਨੂੰ

ਹੁਣ ਨਹੀਂ ਕੋਈ ਪੁੱਛਦਾ ਬਈਉ ਖੋਟੇ ਆਨੇ ਨੂੰ

ਸੁਖਚੈਨ, ਨੇੜ ਨਾ ਜਾਈਏ ਬੇਗਾਨੀ ਨਾਰੀ ਦੇ

ਝੂਠਿਆਂ ਨਾਲ ਲਾ ਯਾਰੀ ਦਿਲ ਨਹੀਂ ਹਾਰੀ ਦੇ।

ਸੁਖਚੈਨ ਸਿੰਘ, ਠੱਠੀ ਭਾਈ,(ਯੂ ਏ ਈ)

00971527632924 GM

 

 

Follow me on Twitter

Contact Us