Awaaz Qaum Di

ਪੰਜਾਬ ਪੁਲਿਸ ਨੇ ਰਾਵਣ ਨੂੰ ਕੀਤਾ ਗ੍ਰਿਫਤਾਰ, ਜਾਣੋ ਕਿਉਂ

ਲੁਧਿਆਣਾ ਵਿਚ ਪੁਲਿਸ ਵੱਲੋਂ ਰਾਵਣ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਦਰਅਸਲ ਮਾਮਲਾ ਇਹ ਹੈ ਕਿ ਇਹ ਰਾਵਣ ਧੂਰੀ ਰੇਲਵੇ ਲਾਈਨਾਂ ਦੇ ਨੇੜੇ ਸਾੜਿਆ ਜਾਣਾ ਸੀ ਪਰ ਪਿਛਲੇ ਸਾਲ ਦੁਸ਼ਹਿਰੇ ਮੌਕੇ ਅੰਮ੍ਰਿਤਸਰ ਵਿਚ ਹੋਏ ਰੇਲ ਹਾਦਸੇ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਰੇਲਵੇ ਲਾਈਨਾਂ ਦੇ ਨੇੜੇ ਦੁਸ਼ਹਿਰਾ ਮਨਾਉਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਜਦੋਂ ਪੁਲਿਸ ਨੂੰ ਧੂਰੀ ਰੇਲਵੇ ਲਾਈਨ ਦੇ ਨੇੜੇ ਰਾਵਣ ਸਾੜਨ ਦੇ ਪ੍ਰੋਗਰਾਮ ਦੀ ਖਬਰ ਮਿਲੀ ਤਾਂ ਪੁਲਿਸ ਤੁਰੰਤ ਹਰਕਤ ਵਿਚ ਆਈ ਅਤੇ ਮੌਕੇ ‘ਤੇ ਪੁੱਜ ਕੇ ਉਸਨੇ ਰਾਵੜ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।


ਪੁਲਿਸ ਵੱਲੋਂ ਰਾਵਣ ਨੂੰ ਲਿਜਾਏ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਵਿਚ ਦੋ ਪੁਲਿਸ ਵਾਲੇ ਰਾਵਣ ਨੂੰ ਲਿਜਾਂਦੇ ਹੋਏ ਦਿੱਸ ਰਹੇ ਹਨ, ਇਹਨਾਂ ਤਸਵੀਰਾਂ ‘ਤੇ ਲੋਕਾਂ ਵੱਲੋਂ ਕਾਫੀ ਕੁਮੈਂਟ ਕੀਤੇ ਜਾ ਰਹੇ ਹਨ। BS

 

 

Follow me on Twitter

Contact Us