Awaaz Qaum Di

ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਤੁਰੰਤ ਹੋਵੇ ਰੱਦ

ਰਾਮਪੁਰਾ ਫੂਲ : ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਰਾਮਪੂਰਾ ਫੂਲ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਬਲਾਕ ਰਾਮਪੂਰਾ ਫੂਲ ਨੇ ਮਨਜੀਤ ਸਿੰਘ ਧਨੇਰ ਦੇ ਬਹੁਚਰਚਿਤ ਕੇਸ ਬਾਰੇ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਵਿਚ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਤੁਰੰਤ ਰੱਦ ਕੀਤੀ ਜਾਣ ਦੀ ਮੰਗ ਕੀਤੀ ਗਈ ਅਤੇ ਬਰਨਾਲਾ ਵਿਖੇ ਧਨੇਰ ਦੀ ਸਜ਼ਾ ਨੂੰ ਰੱਦ ਕਰਵਾਉਣ ਲਈ ਚੱਲਦੇ ਪੱਕੇ ਮੋਰਚੇ ਵਿੱਚ ਸ਼ਮੁਲੀਅਤ ਕਰਨ ਦਾ ਫੈਸਲਾ ਕੀਤਾ ਗਿਆ।

ਇਸ ਸੰਘਰਸ਼ ਦੀ ਅਣਸਰਦੀ ਲੋੜ ਨੂੰ ਬਿਆਨ ਕਰਦੇ ਹੋਏ ਆਗੂਆਂ ਕਿਹਾ ਕਿ ਸਾਡੇ ਦੇਸ਼ ਦੇ ਸਾਰੇ ਸੰਸਾਧਨ ਕਾਰਪੋਰੇਟ ਘਰਾਣਿਆਂ ਨੂੰ ਸੌਪੇਂ ਜਾ ਰਹੇ ਹਨ, ਲੋਕਾਂ ਤੇ ਨਿੱਤ ਨਵੇਂ ਟੈਕਸ ਪਾਏ ਜਾ ਰਹੇ ਹਨ ਅਤੇ ਚੱਲਦੇ ਟੈਕਸ ਵਧਾਏ ਜਾ ਰਹੇ ਹਨ। ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਆਰਥਿਕ ਗੱਫੇ ਦਿੱਤੇ ਜਾ ਰਹੇ ਹਨ। ਇਹਨਾਂ ਹਾਲਤਾਂ ਵਿੱਚ ਸੁਭਾਵਿਕ ਤੌਰ ਤੇ ਉੱਠਦੇ ਲੋਕ ਸੰਘਰਸ਼ਾਂ ਨੂੰ ਕੁਚਲਣ ਲਈ ਸਰਕਾਰਾਂ ਮਨਜੀਤ ਧਨੇਰ ਵਰਗੇ ਆਗੂਆਂ ਨੂੰ ਲੋਕਾਂ ਤੋਂ ਦੂਰ ਕਰਨਾ ਚਾਹੁੰਦੀਆਂ ਹਨ।

ਮਨਜੀਤ ਧਨੇਰ ਦੀ ਉਮਰ ਕੈਦ ਦੇ ਹਾਲਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਆਗੂਆਂ ਦੱਸਿਆ ਕਿ 1997 ਵਿੱਚ ਪਿੰਡ ਮਹਿਲ ਕਲਾਂ ਵਿੱਚ ਇੱਕ ਸਰਕਾਰੀ ਅਧਿਆਪਕ ਦੀ ਬਾਰਵੀਂ ਕਲਾਸ ਵਿੱਚ ਪੜਦੀ ਲੜਕੀ ਕਿਰਨਜੀਤ ਕੌਰ ਨੂੰ ਪਿੰਡ ਦੇ ਗੂੰਡਾ ਅਨਸਰਾਂ ਨੇ ਅਗਵਾ ਕਰਕੇ, ਧੱਕਾ ਕਰਨ ਉਪਰੰਤ ਮਾਰ ਦਿੱਤਾ ਅਤੇ ਆਪਣੇ ਖੇਤ ਵਿੱਚ ਦੱਬ ਦਿੱਤਾ। ਲੋਕਾਂ ਨੂੰ ਇਸ ਕੇਸ ਵਿੱਚ ਇਨਸਾਫ ਲੈਣ ਲਈ ਲੰਬਾ ਜ਼ੋਰਦਾਰ ਸੰਘਰਸ਼ ਕਰਨਾ ਪਿਆ। ਇਸ ਵਿੱਚ ਹੋਰ ਆਗੂਆਂ ਦੇ ਨਾਲ ਮਨਜੀਤ ਸਿੰਘ ਧਨੇਰ ਦੀ ਅਹਿਮ ਭੂਮਿਕਾਂ ਰਹੀ। ਚੱਲਦੇ ਘੋਲ ਵਿੱਚ ਉਹਨਾਂ ਨੂੰ ਕੱਤਲ ਕੇਸ ਵਿੱਚ ਨਾਮਜ਼ਦ ਕਰ ਲਿਆ ਗਿਆ। ਜਿਸ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ। ਭਾਵੇਂ ਕਿ ਕਤਲ ਕੇਸ ਦੀ ਮੁਢਲੀ  ਐਫ.ਆਈ.ਆਰ ਵਿੱਚ ਉਹਨਾਂ ਦਾ ਨਾਮ ਨਹੀਂ ਸੀ। ਲੋਕਾਂ ਨੇ ਉਹਨਾਂ ਨੂੰ ਨਿਰਦੋਸ਼ ਮੰਨਦੇ ਹੋਏ ਉਹਨਾਂ ਦੀ ਸਜ਼ਾ ਰੱਦ ਕਰਵਾਉਣ ਲਈ ਵੱਡੀ ਜਨਤਕ ਲਾਮਬੰਦੀ ਕਰਕੇ ਸੰਘਰਸ਼ ਕੀਤਾ। ਜਿਸ ਸਦਕਾ ਪੰਜਾਬ ਦੇ ਰਾਜਪਾਲ ਨੇ ਉਹਨਾਂ ਦੀ ਸਜ਼ਾ ਮਾਫ ਕਰ ਦਿੱਤੀ। ਕੇਸ ਦੇ ਕਈ ਮੋੜਾਂ ਤੋਂ ਬਾਅਦ ਹੁਣ  ਸੁਪਰੀਮ ਕੋਰਟ ਨੇ ਉਹਨਾਂ ਦੀ ਸਜ਼ਾ ਬਰਕਰਾਰ ਕਰ ਦਿੱਤੀ ਹੈ।

ਅੱਜ ਦੀ ਮੀਟਿੰਗ ਵਿੱਚ ਡਾ: ਚਮਕੌਰ ਸਿੰਘ, ਡਾ: ਜਗਤਾਰ ਸਿੰਘ, ਡਾ: ਰਜੇਸ਼ ਕੁਮਾਰ, ਗਗਨ ਰਾਮਪੂਰਾ, ਸੁਰਿੰਦਰ ਰਾਮਪੂਰਾ, ਰਾਮ ਸਿੰਘ ਧੂਰਕੋਟ, ਮੇਹਰ ਬਾਹੀਆ, ਜਗਦੇਵ ਸਿੰਘ, ਜੰਟਾ ਸਿੰਘ, ਮੇਜਰ ਸਿੰਘ, ਗੁਰਦੀਪ ਸਿੰਘ, ਤੇਜ਼ ਸਿੰਘ ਮਾਫੀਦਾਰ, ਪ੍ਰਿੰਸੀਪਲ ਰਾਜ ਕੁਮਾਰ, ਕਾਮਰੇਡ ਸੁਰਜੀਤ ਸਿੰਘ ਆਦਿ ਆਗੂ ਸ਼ਾਮਿਲ ਸਨ। BS

 

 

Follow me on Twitter

Contact Us