Awaaz Qaum Di

ਮੂਰਤੀ ਤਾਰਨ ਗਏ ਸ਼ਰਧਾਲੂਆਂ ਨਾਲ ਹਾਦਸਾ – 10 ਡੁੱਬੇ

ਜੈਪੁਰ- ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ‘ਚ ਪਾਰਬਤੀ ਨਦੀ ‘ਚ ਦੁਰਗਾ ਮਾਤਾ ਦੀ ਮੂਰਤੀ ਨੂੰ ਜਲ ਪ੍ਰਵਾਹ ਕਰਨ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ 10 ਲੋਕ ਡੁੱਬ ਗਏ। ਹਾਲਾਂਕਿ ਘਟਨਾ ਤੋਂ ਬਾਅਦ ਮੌਕੇ ‘ਤੇ ਬਚਾਅ ਟੀਮ ਪਹੁੰਚੀ ਹੋਈ ਹੈ।

ਕੁਝ ਲੋਕ ਨਦੀ ‘ਚ ਮੂਰਤੀ ਨੂੰ ਜਲ ਪ੍ਰਵਾਹ ਕਰਨ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਇਨ੍ਹਾਂ ‘ਚੋਂ ਕੁਝ ਲੋਕ ਨਦੀ ‘ਚ ਨਹਾਉਣ ਚਲੇ ਗਏ ਪਰ ਪਾਣੀ ਦੇ ਤੇਜ਼ ਵਹਾਅ ‘ਚ ਉਹ ਵਹਿ ਗਏ। ਇਸ ਮਗਰੋਂ ਇਨ੍ਹਾਂ ਨੂੰ ਬਚਾਉਣ ਲਈ ਕੁਝ ਹੋਰ ਲੋਕ ਨਦੀ ‘ਚ ਚਲ ਗਏ ਅਤੇ ਪਾਣੀ ਦੇ ਤੇਜ਼ ‘ਚ ਇਹ ਸਾਰੇ ਵੀ ਵਹਿ ਗਏ।  BS
 

 

 

Follow me on Twitter

Contact Us