Awaaz Qaum Di

ਰਾਮੂਵਾਲੀਆ ਵੱਲੋਂ ਡੀਐਸਪੀ ਔਲਖ ਅਤੇ ਐਸ,ਐਚ,ਓ ਐਸ ਪੀ ਸਿੰਘ ਦਾ ਸਨਮਾਨ

  • ਰਾਜਪੁਰਾ – ਉੱਤਰ ਪ੍ਰਦੇਸ ਦੀ ਰਾਜਧਾਨੀ ਲਖਨਊ ਤੋਂ ਵਿਧਾਨ ਸਭਾ ਪ੍ਰੀਸ਼ਦ ਮੈਂਬਰ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਸੂਬੇ ਦੇ ਸਿਆਸਤਦਾਨ ਦੁੱਧ ਵਿੱਚ ਹੋ ਰਹੀ ਮਿਲਾਵਟ ਸਬੰਧੀ ਬੇਫਿਕਰ ਹਨ। ਦੇਸ਼ ਨੂੰ ਅਜਾਦ ਹੋਇਆ ਅੱਜ 70 ਸਾਲ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਪਰ ਕਿਸੇ ਵੀ ਪਾਰਟੀ ਦੇ ਵਿਧਾਇਕ ਨੇ ਵਿਧਾਨ ਸਭਾ ਵਿੱਚ ਸੂਬੇ ਅੰਦਰ ਰੋਜਾਨਾ ਹੋ ਰਹੇ ਮਿਲਾਵਟੀ ਦੁੱਧ ਦੀ ਕਾਲਾ ਬਜਾਰੀ ਬਾਰੇ ਅਵਾਜ਼ ਨਹੀ ਚੁੱਕੀ। ਉਹ ਅੱਜ ਇਥੇ ਮਿੰਨੀ ਸਕੱਤਰੇਤ ਵਿੱਚ ਡੀHਐਸHਪੀ ਅਕਾਸ਼ਦੀਪ ਸਿੰਘ ਔਲਖ ਅਤੇ ਥਾਣਾ ਸਿਟੀ ਐਸ,ਐਚ,ਓ ਸੁਰਿੰਦਰਪਾਲ ਸਿੰਘ ਦਾ ਮਿਲਾਵਟੀ ਦੁੱਧ ਦਾ ਕਾਰੋਬਾਰ ਕਰਨ ਵਾਲਿਆਂ ਉਤੇ ਨਕੇਲ ਕਸਦਿਆਂ ਉਨਾਂ ’ਤੇ ਧਾਰਾ 307 ਤਹਿਤ ਦਰਜ਼ ਕੀਤੇ ਗਏ ਕੇਸ ਸਬੰਧੀ ਵਧਾਈ ਦਿੰਦਿਆਂ ਫੁੱਲਾਂ ਦੇ ਹਾਰਾਂ ਅਤੇ ਗਰਮ ਲੋਈ ਨਾਲ ਸਨਮਾਨਿਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਹਨ। ਉਨਾਂ ਕਿਹਾ ਕਿ ਅਜਿਹਾ ਕਦਮ ਇੱਕ ਦਲੇਰ ਮਰਦ ਵਿਅਕਤੀ ਹੀ ਕਰ ਸਕਦਾ ਹੈ।
  • ਸ੍ਰ,ਰਾਮੂਵਾਲੀਆ ਨੇ ਕਿਹਾ ਕਿ ਜਿਸ ਤਰਾਂ ਪੰਜਾਬ ਸੂਬੇ ਅੰਦਰ ਚਿੱਟੇ ਵਰਗੇ ਨਸ਼ੇ ਨੇ ਨੌਜਵਾਨ ਪੀੜੀ ਨੂੰ ਖਤਮ ਕਰ ਦਿੱਤਾ ਹੈ, ਇਸੇ ਤਰਾਂ ਸੂਬੇ ਅੰਦਰ ਵੱਧ ਪੈਸੇ ਕਮਾਉਣ ਦੀ ਹੋੜ ’ਚ ਮਿਲਾਵਟੀ ਦੁੱਧ ਦਾ ਕੰਮ ਕਰਨ ਵਾਲੇ ਕਸਾਈਆਂ ਵੱਲੋਂ ਵਰਤਾਏ ਜਾ ਰਹੇ ਮਿਲਾਵਟੀ ਦੁੱਧ ਕਾਰਣ ਗਰਭਵਤੀ ਔਰਤਾਂ ਦੀਆਂ ਕੁੱਖਾਂ ’ਚ ਹੀ ਆਉਣ ਵਾਲੇ ਭਵਿੱਖ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਨਿਤ ਦਿਨ ਲੋਕ ਮਿਲਾਵਟੀ ਦੁੱਧ ਅਤੇ ਇਸ ਤੋਂ ਬਣੀਆਂ ਵਸਤੂਆਂ ਦਾ ਸੇਵਨ ਕਰਦੇ ਬਿਮਾਰੀਆਂ ਨੂੰ ਨਿਓਤਾ ਦੇ ਰਹੇ ਹਨ। ਇਸ ਸਮੇਂ ਅਸਲੀਅਤ ਇਹ ਹੈ ਕਿ ਦੁੱਧ ਦੀ ਪੈਦਾਵਾਰ ਸਿਰਫ 20 ਪ੍ਰਤੀਸ਼ਤ ਹੈ ਜਦ ਕਿ 80 ਪ੍ਰਤੀਸ਼ਤ ਮਿਲਾਵਟੀ ਦੁੱਧ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਬੰਧੀ ਬੋਲਦਿਆਂ ਰਾਮੂਵਾਲੀਆ ਨੇ ਕਿਹਾ ਕਿ ਸ੍ਰH ਬਾਦਲ ਆਪਣੇ ਬਾਗ ਵਿਚੋਂ ਕਿੰਨੂ ਚੋਰੀ ਹੋਣ ਸਬੰਧੀ ਜੇਕਰ ਰਾਤ ਸਮੇਂ ਥਾਣੇ ’ਚ ਚੋਰੀ ਦੀ ਐਫHਆਈHਆਰ ਦਰਜ਼ ਕਰਵਾਉਣ ਜਾ ਸਕਦੇ ਹਨ ਤਾਂ ਉਹ ਸੂਬੇ ਅੰਦਰ ਸ੍ਰੀ ਗੁਰੂ ਗੰ੍ਰਥ ਸਾਹਿਬ ਦੀਆਂ ਬੇਅਦਬੀਆਂ ਅਤੇ ਮਿਲਾਵਟੀ ਦੁੱਧ ਵਰਗੇ ਮੁੱਦਿਆਂ ਨੂੰ ਕਿਉਂ ਨਹੀ ਚੁੱਕਦੇ< ਇਸ ਕੰਮ ਦੇ ਲਈ ਬਾਦਲ ਖੁਦ ਦੋਸ਼ੀ ਹਨ। ਉਨਾਂ ਜਿਥੇ ਸੂਬਾ ਕਾਂਗਰਸ ਸਰਕਾਰ ਨੂੰ ਮਿਲਾਵਟੀ ਦੁੱਧ ਵਰਗੇ ਧੰਦੇ ਦੀ ਪੈੜ ਨੱਪਣ ਦੀ ਗੱਲ ਆਖੀ, ਉਥੇ ਮਾਣਯੋਗ ਜੱਜ ਸਾਹਿਬਾਨ ਨੂੰ ਵੀ ਅਜਿਹੇ ਕੇਸਾਂ ’ਚ ਫਸੇ ਲੋਕਾਂ ਖਿਲਾਫ ਰਹਿਮਦਿਲੀ ਨਾ ਦਿਖਾਉਣ ਦੀ ਅਪੀਲ ਕੀਤੀ। ਇਸ ਮੌਕੇ ਸੁਖਦੇਵ ਸਿੰਘ ਪੰਜੇਟਾ, ਬਲਵਿੰਦਰ ਸਿੰਘ ਸਧਰੋਰ, ਸਰਬਜੀਤ ਸਿੰਘ ਸੈਣੀ, ਜਵਾਲਾ ਸਿੰਘ ਚਹਿਲ, ਗੁਰਮੇਲ ਸਿੰਘ, ਜਗਦਦੀਪ ਸਿੰਘ, ਜੰਗ ਸਿੰਘ, ਇਸ਼ਪ੍ਰੀਤ ਸਿੰਘ, ਸੰਦੀਪ ਸਿੰਘ ਸਰਾਓ, ਗੁਰਜੀਤ ਸਿੰਘ ਸਮੇਤ ਹੋਰ ਹਾਜਰ ਸਨ। BS

 

 

Follow me on Twitter

Contact Us