Awaaz Qaum Di

ਧੂਮ ਧਾਮ ਨਾਲ ਮਨਾਇਆ ਫਿਰੋਜ਼ਪੁਰੀਆਂ ਨੇ ਦੁਸਹਿਰਾ, ਭਾਜਪਾਈਆਂ ਅਤੇ ਕਾਂਗਰਸੀਆਂ ਨੇ ਅੱਪੋ-ਆਪਣੇ ਪੁਤਲੇ ਫੂਕੇ

ਫਿਰੋਜ਼ਪੁਰ – ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਤਿਉਹਾਰ ਜਿੱਥੇ ਪੂਰੇ ਦੇਸ਼ ਵਿਚ ਸ਼ਰਧਾ ਪੂਰਵਕ ਮਨਾਇਆ ਜਾਂਦਾ ਹੈ ਉੱਥੇ ਹਰ ਸਾਲ ਦੀ ਤਰ੍ਹਾ ਫ਼ਿਰੋਜ਼ਪੁਰ ਵਾਸੀਆਂ ਵੱਲੋਂ ਇਸ ਵਾਰ ਵੀ ਫਿਰ ਇਸ ਤਿਓਹਾਰ ਨੂੰ ਧੂਮ ਧਾਮ ਨਾਲ ਮਨਾਇਆ ਗਿਆ।


ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਅਤੇ ਛਾਉਣੀ ਦੇ ਦੋ ਮੈਦਾਨਾਂ ਵਿਚ ਚਾਰ ਥਾਈਂ ਪੁਤਲੇ ਸਾੜੇ ਗਏ। ਦੋਨਾਂ ਮੈਦਾਨਾਂ ਵਿਚ ਹੀ ਭਾਜਪਾ ਅਤੇ ਕਾਂਗਰਸ ਨਾਲ ਜੁੜੇ ਵਰਕਰਾਂ ਵੱਲੋਂ ਅਲੱਗ ਅਲੱਗ  ਪੁਤਲੇ ਫੂਕੇ ਗਏ ਹਾਲਾਂਕਿ ਮੈਦਾਨ ਦੋ ਹੀ ਸਨ ਅਤੇ ਪੁਤਲੇ ਵੱਖ ਵੱਖ ਲਗਾਏ ਗਏ ਸਨ। ਸ਼ਹੀਦ ਭਗਤ ਸਿੰਘ ਸਟੇਡੀਅਮ ਸ਼ਹਿਰ ਵਿੱਖੇ ਦੋ ਕਮੇਟੀਆਂ ਵਲੋ ਅਲੱਗ ਅਲੱਗ ਰਾਵਣ, ਮੇਘਰਾਜ ਅਤੇ ਕੁਭਕਰਨ ਦੇ ਪੁਤਲੇ ਲਗਾਏ ਗਏ। ਇੱਕ ਪਾਸੇ ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਦੂਸਰੇ ਪਾਸੇ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸੇ ਤਰ੍ਹਾਂ ਛਾਉਣੀ ਦੇ ਰਾਮਬਾਗ ਵਿਚ ਵੀ ਦੋ ਕਮੇਟੀਆਂ ਵੱਲੋਂ ਅਲਗ ਅਲਗ ਹੀ ਪੁਤਲੇ ਲਗਾਏ ਗਏ ਸਨ ਅਤੇ ਇਸ ਸਮਾਗਮ ਵਿਚ ਵੀ ਇਕ ਪਾਸੇ ਪਰਮਿੰਦਰ ਸਿੰਘ ਪਿੰਕੀ ਅਤੇ ਦੂਜੇ ਪਾਸੇ ਕਮਲ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਭਾਜਪਾ ਅਤੇ ਕਾਂਗਰਸ ਵਿਚ ਮੁਕ਼ਾਬਲਾ ਚੱਲ ਰਿਹਾ ਹੋਵੇ।

ਪ੍ਰੋਗਰਾਮਾਂ ਵਿੱਚ ਕਮਿਸ਼ਨਰ ਸੁਮੇਰ ਗੁਜ਼ਰ, ਡਿਪਟੀ ਕਮਿਸਨਰ ਚੰਦਰ ਗੈਦ ਅਤੇ ਪੁਲਸ ਦੇ ਉੱਚ ਅਧਿਕਾਰੀ ਹਾਜ਼ਿਰ ਸਨ। ਸਮਾਗਮਾਂ ਦੌਰਾਨ ਦਿੱਤੇ ਭਾਸ਼ਣਾ ਵਿੱਚ ਦੋਨਾਂ ਮੁੱਖ ਮਹਿਮਾਨਾ ਨੇ ਫਿਰੋਜ਼ਪੁਰ ਵਾਸੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀਆ ਅਤੇ  ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਨ ਲਈ ਪ੍ਰੇਰਤ ਕੀਤਾ। ਭਾਰੀ ਗਿਣਤੀ ਵਿੱਚ ਸਭਨਾ ਧਰਮਾਂ ਦੇ ਲੋਕਾਂ ਨੇ ਵੱਧ ਚੜ੍ਹਕੇ ਸ਼ਿਰਕਤ ਕੀਤੀ। ਦੁਸਹਿਰੇ ਦੇ ਇਸ ਤਿਓਹਾਰ ਮੌਕੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ। BS

 

 

Follow me on Twitter

Contact Us