Awaaz Qaum Di

ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਮੀਟਿੰਗ ਹੋਈ

  • ਰਾਜਪੁਰਾ – ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਵਾਲ ਦੀ ਮੀਟਿੰਗ ਬਲਾਕ ਪ੍ਰਧਾਨ ਸ੍ਰ: ਬਖਸ਼ੀਸ਼ ਸਿੰਘ ਹਰਪਾਲਪੁਰ ਦੀ ਅਗਵਾਈ ਵਿੱਚ ਘਨੌਰ ਵਿਖੇ ਹੋਈ। ਪ੍ਰਧਾਨ ਸ੍ਰ:ਬਖਸ਼ੀਸ਼ ਸਿੰਘ ਹਰਪਾਲਪੁਰ ਨੇ ਦੱਸਿਆ ਕਿ ਹੁਣ ਝੋਨੇ ਦੀ ਫਸਲ ਦਾ ਸੀਜਨ ਪੂਰੇ ਜੋਰਾਂ ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋ ਹੁਣ ਤੱਕ ਪਰਾਲੀ ਸਾੜਣ ਦਾ ਕੋਈ ਵੀ ਹਲ ਨਹੀਂ ਕੱਢਿਆ।ਜਿਸ ਕਰਕੇ ਕਿਸਾਨਾਂ ਨੂੰ ਝੋਨੇ ਦੇ ਨਾੜ ਨੂੰ ਅੱਗ ਲਾਉਣੀ ਪੈਂਦੀ ਹੈ ਉਨਾਂ ਨੇ ਕਿਹਾ ਕਿ ਜੇਕਰ ਕਿਸੇ ਕਿਸਾਨ ਨਾਲ ਪ੍ਰਸਾਸ਼ਨ ਧੱਕੇ ਸਾਹੀ ਕਰਦੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਸ ਕਿਸਾਨ ਦਾ ਪੂਰਾ ਸਾਥ ਦੇਵਾਂਗੀ। ਉਨ੍ਹਾਂ ਨੇ ਕਿਹਾ ਕਿ ਜਦੋਂ ਸਰਕਾਰ ਸਾਡੇ ਕੋਲੋਂ ਗਊ ਟੈਕਸ ਵਸੂਲ ਰਹੀ ਉਹ ਅਵਾਰਾ ਪਸ਼ੂਆਂ ਨੂੰ ਕਿਉ ਨਹੀ ਰੋਕਦੀ ਅਵਾਰਾ ਪਸ਼ੂਆਂ ਨੇ ਕਿਸਾਨਾਂ ਦਾ ਦਿਨ ਦਾ ਚੈਨ ਅਤੇ ਰਾਤ ਦੀ ਨੀਂਦ ਖੁਰਾਬ ਕਰ ਰੱਖੀ ਹੋਈ ਹੈ ਅਤੇ ਫਸਲਾਂ ਨੂੰ ਖਾਹ ਕੇ ਫਸਲਾਂ ਦਾ ਨਾਸ ਕਰ ਦਿੱਤਾ ਹੈ। ਇੰਨਾ ਅਵਾਰਾ ਪਸ਼ੂਆਂ ਕਰਕੇ ਹਰ ਰੋਜ ਹਾਦਸੇ ਵੀ ਵਾਪਰ ਰਹੇ ਹਨ ਜਿਨ੍ਹਾਂ ਨਾਲ ਹਾਦਸੇ ਦੇ ਵਿੱਚ ਮੌਤ ਵੀ ਹੋ ਜਾਂਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਅਵਾਰਾ ਪਸ਼ੂਆਂ ਦਾ ਪ੍ਰਬੰਧ ਜਲਦੀ ਕੀਤਾ ਜਾਵੇ। ਇਸ ਮੀਟਿੰਗ ਮੌਕੇ ਜਸਪਾਲ ਸਿੰਘ ਮੰਡੌਲੀ,ਸਰਬਜੀਤ ਸਿੰਘ ਚੋਲਮਾਂ, ਭਗਵਾਨ ਸਿੰਘ , ਜਰਨੈਲ ਸਿੰਘ,ਬਲਬੀਰ ਸਿੰਘ , ਸਰਬਜੀਤ ਸਿੰਘ ਕਾਂਮੀ ਪ੍ਰੈਸ ਸਕੱਤਰ , ਸੁਰਿੰਦਰ ਸਿੰਘ,ਦੇਵੀ ਦਿਆਲ ,ਸੁੱਚਾ ਸਿੰਘ, ਤਾਰਾ ਸਿੰਘ ,ਸਾਧੂ ਸਿੰਘ ਤੋਂ ਇਲਾਵਾ ਅਨੇਕਾਂ ਹੀ ਕਿਸਾਨ ਹਾਜਰ ਸਨ। BS

 

 

Follow me on Twitter

Contact Us