Awaaz Qaum Di

ਰੇਡ ਕਰਨ ਗਈ ਪੁਲਿਸ ਪਾਰਟੀ ‘ਤੇ ਹਮਲਾ, ਇੱਕ ਨੌਜਵਾਨ ਦੀ ਮੌਤ ਤੇ ਕਈ ਜ਼ਖ਼ਮੀ

ਬਠਿੰਡਾ: ਸੀਆਈਏ ਸਟਾਫ਼-1 ਦੀ ਪੁਲਿਸ ਪਾਰਟੀ ਹਰਿਆਣਾ ਦੀ ਸਰਹੱਦ ‘ਤੇ ਪੈਂਦੇ ਪਿੰਡ ਦੇਸੂ ਜੋਧਾ ਵਿਖੇ ਛਾਪੇਮਾਰੀ ਕਰਨ ਪਹੁੰਚੀ ਜਿਸ ਦੌਰਾਨ ਪਿੰਡ ਵਾਸੀਆਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਇਸ ਝੜਪ ਵਿੱਚ ਪਿੰਡ ਦਾ ਇੱਕ ਨੌਜਵਾਨ ਮਾਰਿਆ ਗਿਆ। ਉੱਥੇ ਹੀ ਪਿੰਡ ਦੇ ਕਈ ਹੋਰ ਲੋਕ ਅਤੇ ਪੁਲਿਸ ਮੁਲਾਜ਼ਮ ਵੀ ਗੰਭੀਰ ਜ਼ਖ਼ਮੀ ਹੋਏ ਹਨ।

ਜ਼ਖਮੀਆਂ ਨੂੰ ਬਠਿੰਡਾ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਫਿਲਹਾਲ ਸੁਰੱਖਿਆ ਮੱਦੇਨਜ਼ਰ ਹਸਪਤਾਲ ‘ਚ ਵੱਡੀ ਗਿਣਤੀ ‘ਚ ਪੁਲਿਸ ਬਲ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ETV

 

 

Follow me on Twitter

Contact Us