Awaaz Qaum Di

ਮਿਸਾਇਲ ਹਮਲਾ ਵੀ ਨਾਕਾਮ ਕਰ ਸਕੇਗਾ PM ਮੋਦੀ ਦਾ ਨਵਾਂ ਹਵਾਈ ਜਹਾਜ਼

ਮਿਸਾਇਲ ਹਮਲਾ ਵੀ ਨਾਕਾਮ ਕਰ ਸਕੇਗਾ PM ਮੋਦੀ ਦਾ ਨਵਾਂ ਹਵਾਈ ਜਹਾਜ਼ ਮਿਸਾਇਲ ਹਮਲੇ ਨੂੰ ਵੀ ਨਾਕਾਮ ਕਰ ਦੇਣ ਵਾਲਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਹਵਾਈ ਜਹਾਜ਼ ਅਗਲੇ ਵਰ੍ਹੇ ਜੂਨ 2020 ਤੱਕ ਭਾਰਤ ਪੁੱਜ ਜਾਵੇਗਾ। ਪ੍ਰਧਾਨ ਮੰਤਰੀ ਦੀ ਵਰਤੋਂ ਲਈ ਲੰਬੀ ਦੂਰੀ ਦੇ ਦੋ ਬੋਇੰਗ–777 ਹਵਾਈ ਜਹਾਜ਼ ਭਾਰਤੀ ਹਵਾਈ ਫ਼ੌਜ ’ਚ ਸ਼ਾਮਲ ਹੋਣਗੇ। ਹੁਣ ਤੱਕ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਉੱਪ–ਰਾਸ਼ਟਰਪਤੀ ਲਈ ਏਅਰ ਇੰਡੀਆ ਦੇ ਹੀ ਜਹਾਜ਼ ਵਰਤੇ ਜਾਂਦੇ ਰਹੇ ਹਨ।

ਇਸ ਹਵਾਹੀ ਜਹਾਜ਼ ਵਿੱਚ ਕਿਉਂਕਿ ਮਿਸਾਇਲ ਰੱਖਿਆ ਪ੍ਰਣਾਲੀ ਹੈ, ਇਸੇ ਲਈ ਇਸ ਨੂੰ ਏਅਰ ਇੰਡੀਆ ਦੀ ਥਾਂ ਭਾਰਤੀ ਹਵਾਈ ਫ਼ੌਜ ਦੇ ਕੰਟਰੋਲ ’ਚ ਦੇਣ ਦੀ ਜ਼ਰੂਰਤ ਹੋਵੇਗੀ। ਸਰਕਾਰ ਵੀ ਏਅਰ ਇੰਡੀਆ ’ਚ ਆਪਣਾ ਹਿੱਸਾ ਵੰਡਣ ਦੀ ਪ੍ਰਕਿਰਿਆ ਵਿੱਚ ਹੈ।

ਸਾਊਥ ਬਲਾੱਕ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਹਵਾਈ ਜਹਾਜ਼ ਦਾ ਕਾੱਲ–ਸਾਈਨ ਵੀ ‘ਏਅਰ ਇੰਡੀਆ–ਵਨ’ ਤੋਂ ਬਦਲ ਕੇ ‘ਏਅਰ ਫ਼ੋਰਸ–ਵਨ’ ਹੋ ਜਾਵੇਗਾ।

ਇਨ੍ਹਾਂ ਦੋਵੇਂ ਨਵੇਂ ਹਵਾਈ ਜਹਾਜ਼ਾਂ ਦੀ ਵਰਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਉੱਪ–ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਵੱਲੋਂ ਕੀਤੀ ਜਾਵੇਗੀ। ਹਾਲੇ ਇਹ ਤਿੰਨੇ VIP ਏਅਰ ਇੰਡੀਆ ਦੇ ਬੋਇੰਗ ਬੀ–747 ਹਵਾਈ ਜਹਾਜ਼ਾਂ ਦੀ ਵਰਤੋਂ ਕਰਦੇ ਹਨ। ਦੱਖਣੀ ਬਲਾੱਕ ਦੇ ਅਧਿਕਾਰੀਆਂ ਮੁਤਾਬਕ ਡੈਲਸ (ਟੈਕਸਾਸ, ਅਮਰੀਕਾ) ਸਥਿਤ ਬੋਇੰਗ ਦੇ ਪਲਾਂਟ ਵਿੱਚ ਬਣਾਏ ਜਾ ਰਹੇ ਇਹ ਦੋ ਹਵਾਈ ਜਹਾਜ਼ ਅਮਰੀਕੀ ਰਾਸ਼ਟਰਪਤੀ ਲਈ ਵਰਤੇ ਜਾਣ ਵਾਲੇ ਹਵਾਈ ਜਹਾਜ਼ ਦੇ ਬਰਾਬਰ ਹੋਣਗੇ।

ਹਾਲੇ ਵਰਤੇ ਜਾਣ ਵਾਲੇ ਜਹਾਜ਼ ਦੋ ਦਹਾਕਿਆਂ ਤੋਂ ਵੀ ਵੱਧ ਪੁਰਾਣੇ ਹਨ। ਇਸੇ ਵਰ੍ਹੇ ਫ਼ਰਵਰੀ ’ਚ ਅਮਰੀਕਾ ਨਾਲ ਇਨ੍ਹਾਂ ਹਵਾਈ ਜਹਾਜ਼ਾਂ ਲਈ ਦੋ ਮਿਸਾਇਲ ਡਿਫ਼ੈਂਸ ਸਿਸਟਮ ਵੇਚਣ ਬਾਰੇ ਸਮਝੌਤਾ ਹੋਇਆ ਸੀ।

ਇਨ੍ਹਾਂ ਨਵੇਂ ਜਹਾਜ਼ਾਂ ਵਿੱਚ ਬੈਠਾ ਅਮਲਾ ਆਪਣੇ ਪੱਧਰ ਉੱਤੇ ਹੀ ਆਪਣੇ ਵੱਲ ਆ ਰਹੀ ਹਰ ਤਰ੍ਹਾਂ ਦੀ ਮਿਸਾਇਲ ਨੂੰ ਜਾਮ ਕਰ ਸਕੇਗਾ। HT

 

 

Follow me on Twitter

Contact Us