Awaaz Qaum Di

ਸ਼ੌ੍ਮਣੀ ਭਗਤ ਬਾਬਾ ਨਾਮਦੇਵ ਜੀ ਪਰਕਾਸ਼ ਪੁਰਬ ਤੇ ਕਵਿਤਾ

ਵੱਲੋਂ: ਇਕਬਾਲ ਸਿੰਘ ‘ਕੰਬੋ’ ਹਠੂਰ (ਲੁਧਿਆਣਾ) 9876205726
ਬਾਬਾ ਨਾਮਦੇਵ ਜੀ ਤੁਹਾਡੇ ਪਾਵਨ ਪ੍ਕਾਸ਼ ਦੀ ਖੁਸ਼ੀ ਅੰਦਰ,
ਚੜੀਆਂ ਕੁੱਲ ਤਰਲੋਕੀ ਨੂੰ ਲਾਲੀਆਂ ਨੇ।
ਟਾਂਕ ਕਸੱਤਰੀ ਤੇਰੇ ਸੇਵਕਾਂ ਨੇ, ਅੱਜ ਘਰ ਘਰ ਦੀਵਾਲੀਆਂ ਬਾਲੀਆਂ ਨੇ।
ਬਾਬਾ ਨਾਮਦੇਵ ਜੀ ਸੀ ਸ਼੍ਰੋਮਣੀ ਭਗਤ ਵੱਡਾ, ਜਿਸ ਦੀਆਂ ਜੱਗ ਵਿੱਚ ਵੱਡੀਆਂ ਵਡਿਆਈਆਂ ਨੇ।
ਹੈ ਅਵਤਾਰ ਦਿਹਾੜਾ ਓਹਨਾਂ ਸਤਿਗੁਰਾਂ ਦਾ, ਮਾਤਾ ਪਿਤਾ ਨੂੰ ਮਿਲਣ ਵਧਾਈਆਂ ਨੇ।
ਸੱਚੀਂ ਸੱਚ ਦਾ ਅੱਜ ਚੰਨ ਚੜਿਆ, ਬ੍ਰਹਿਮੰਡ ਵਿੱਚ ਤਾਂ ਹੀਉ ਰੁਸਨਾਈਆਂ ਨੇ।
ਮੈਂ ਤਾਂ ਵਿਸ਼ਨੂੰ ਅਵਤਾਰ ਤੁਹਾਨੂੰ ਸਮਝਦਾ ਹਾਂ, ਦਿੰਦੇ ਵੇਦ ਗਰੰਥ ਗਵਾਹੀਆਂ ਨੇ ।
ਹੈ  72 ਵਾਰੀ ਭਗਵਾਨ ਨੇ ਤੁਹਾਨੂੰ ਦਰਸ਼ ਦਿੱਤਾ, ਇਹ ਬਾਬਾ ਨਾਮਦੇਵ ਜੀ ਤੁਹਾਡੀਆਂ ਧੰਨ ਕਮਾਈਆਂ ਨੇ।
ਵਿਰੋਧੀ ਪੰਡਤਾਂ ਨੇ ਤੁਹਾਡਾ ਬੜਾ ਵਿਰੋਧ ਕੀਤਾ, ਤਾਂਹੀਓਂ ਤੁਸੀਂ ਮੋਈਆਂ ਗਊਆਂ ਜੀਵਾਂਈਆਂ ਨੇ।
ਅੱਜ ਹੋਵੇ ਬਾਬਾ ਨਾਮਦੇਵ ਜੀ ਜਾਂ ਜੈ ਕਾਰ ਤੁਹਾਡੀ, ਪਾਪ ਕੂੜ ਦੀਆਂ ਰੂਹਾਂ ਕੁਮਲਾਈਆਂ ਨੇ।
ਤੇਰੇੇ ਘਰ ਨੂੰ ਜਿਹੜੇ ਰੱਬ ਨੇ ਅੱਗ ਲਾਈ, ਓਸ ਰੱਬ ਨੇ ਅੱਗਾਂ ਬੁਝਾਈਆਂ ਨੇ।
ਉਹ ਆਪੇ ਕਾਹ ਲਿਆਇਆ ਤੇ ਆਪੇ ਰਾਜ ਬਣਿਆ, ਤੇਰੀਆਂ ਸੋਹਣੀਆਂ ਸੁੰਦਰ ਛੁੱਪਰੀਆਂ ਬਣਾਈਆਂ ਨੇ।
ਗੁਆਂਢਣ ਪੁੱਛਦੀ ਵੇ ਨਾਮਿਆ ਇਹ ਰਾਜ ਕਿਹੜਾ, ਮੈਂ ਮਜਦੂਰੀਆਂ  ਦੇਂਦੂ ਦੂਣ ਸਵਾਈਆਂ ਨੇ।

ਟਾਂਕ ਕਸੱਤਰੀ ਸਭਾ ‘ ਹਠੂਰ’ ਵੱਲੋਂ ਸਭ ਨੂੰ ਲੱਖ ਕਰੋੜ ਵਧਾਈਆਂ ਨੇ।
ਨਿਮਾਣੀ ਕੌਮ ਨੂੰ ਬਾਬਾ ਜੀ ਇਤਫ਼ਾਕ ਬਖਸ਼ੀ, ਖਬਰੇ ਕਿਸੇ ਪਾਪੀ ਨੇ ਫੁੱਟਾਂ ਪਾਈਆਂ ਨੇ।
ਬਾਬਾ ਨਾਮਦੇਵ ਜੀ ਸਾਰੇ ਸੰਸਾਰ ਤੇ ਤੁਹਾਡਾ ਜਸ ਹੁੰਦਾ, ਤੁਹਾਡੇ ਨਾਮ ਦੀਆਂ ਜੋਤਾਂ ਜਗਾਈਆਂ ਨੇ।
ਅੰਤ ਵਿੱਚ ਇਕਬਾਲ ਸਿੰਘ ਹਠੂਰ ਇਹੀ ਆਖਦਾ ਹੈ, ਕਿ੍ਪਾ ਤੁਹਾਡੀ ਨਾਲ ਸੋਝੀਆਂ ਆਈਆਂ ਨੇ।
ਲਿਖਤ ਤੇ ਅਵਾਜ਼:ਇਕਬਾਲ ਸਿੰਘ ‘ਕੰਬੋ’ ਮੇਨ ਬਜਾਰ ‘ਹਠੂਰ’ ਤਹਿਸੀਲ ਜਗਰਾਉਂ ਜਿਲ੍ਹਾ ਲੁਧਿਆਣਾ 9876205726 GM

 

 

Follow me on Twitter

Contact Us