Awaaz Qaum Di

ਕਰਵਾ ਚੌਥ

ਗੱਲ ਸੁਣ ਇੱਕ ਮੇਰੀ ਭਾਗਵਾਨੇ,

ਜੋ ਕਹਿਣਾ ਪਾ ਲੈ ਵਿੱਚ ਖਾਨੇ,

ਬੇਫਿਕਰੀ ਹੋ ਕੇ ਖੁਸ਼ ਰਹਿ,

ਐਵੇਂ ਵਜ਼ਨ ਦਿਮਾਗ ਤੇ ਧਰੀ ਨਾ,

ਮੈਂ ਵਰਤਾਂ ਨਾਲ ਨਹੀਂ ਕੁੱਝ ਹੋਣਾ,

 ਐਵੇਂ ਕਮਲੀਏ ਤੂੰ ਭੁੱਖੀ ਮਰੀ ਨਾ,
ਲਵਾ ਦੇਣਾ ਪੇਕਿਆਂ ਦਾ ਇੱਕ ਰੂਟ,

ਦਵਾ ਦੇਣਾ ਮਹਿੰਗਾ ਸੋਹਣਾ ਸੂਟ,

ਜੋ ਕਹੇਗੀ ਮਿਲੂ ਤੈਂਨੂੰ ਹਰ ਚੀਜ਼,

ਮੰਗੀ ਹੱਸਕੇ ਕਿਸੇ ਗੱਲੋਂ ਡਰੀ ਨਾ,

ਮੈਂ ਵਰਤਾਂ ਨਾਲ ਨਹੀਂ ਕੁੱਝ ਹੋਣਾ, 

ਐਵੇਂ ਕਮਲੀਏ ਤੂੰ ਭੁੱਖੀ ਮਰੀ ਨਾ,
ਤੂੰ ਤਾਂ ਬਹੁਤ ਮਿੱਠੀਏ ਪੜ੍ਹੀ ਲਿਖੀ,

ਪਰ ਕੋਈ ਗੱਲ ਵੱਖਰੀ ਨਾ ਦਿਸੀ,

ਐਵੇਂ ਲੱਗਕੇ ਲੋਕਾਂ ਦੇ ਪਿੱਛੇ,,

ਗਲਤ ਜਿਹਾ ਹੁੰਗਾਰਾ ਭਰੀ ਨਾ,

ਮੈਂ ਵਰਤਾਂ ਨਾਲ ਨਹੀਂ ਕੁੱਝ ਹੋਣਾ, 

ਐਵੇਂ ਕਮਲੀਏ ਤੂੰ ਭੁੱਖੀ ਮਰੀ ਨਾ,
ਤੂੰ ਤਾਂ ਕਰਦੀ ਪਿਆਰ ਮੈਂਨੂੰ ਵਾਹਲਾ,

ਮੰਨਦਾ ਇਹ ਗੱਲ ਮੱਖਣ ਸ਼ੇਰੋਂ ਵਾਲਾ,

ਲਾ ਕੇ ਮੋਢੇ ਨਾਲ ਮੋਢਾ ਤੁਰਨਾ,

ਤੂੰ ਪਾਖੰਡ ਜਿਹੇ ਇਹ ਕਰੀ ਨਾ,

ਮੈਂ ਵਰਤਾਂ ਨਾਲ ਨਹੀਂ ਕੁੱਝ ਹੋਣਾ, 

ਐਵੇਂ ਕਮਲੀਏ ਤੂੰ ਭੁੱਖੀ ਮਰੀ ਨਾ,

ਮੱਖਣ ਸ਼ੇਰੋਂ ਵਾਲਾ,

ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।

ਸੰਪਰਕ 98787-98726 GM

 

 

Follow me on Twitter

Contact Us