Awaaz Qaum Di

ਕਿਸਮਤ ਤੇ ਪਖੰਡੀ ਸਾਧ

ਅੱਜ ਕੱਲ੍ਹ ਮੰਦੀ ਦੇ ਦੌਰ ਵਿੱਚ ਆਮ ਪਰਿਵਾਰਾਂ ਦਾ ਨਿਬਾਹ ਕਰਨਾ ਔਖਾਂ ਹੋਇਆਂ ਪਿਆ,ਪੰਜਾਬ ਦੇ ਲੋਕ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਜਿੱਥੇ ਸਖ਼ਤ ਮੇਹਨਤ ਕਰ ਰਹੇ ਆ,ਤੇ ਆਪਣੀ ਕਿਸਮਤ ਬਦਲਣ ਵਿੱਚ ਲੱਗੇ ਹੋਏ ਹਨ,ਕੁਝ ਕੁ ਲੋਕ ਪੜ੍ਹ ਲਿਖ ਤਾਂ ਗੲੇ ਹਨ ,ਪਰ ਸਰਕਾਰਾਂ ਦੇ ਨੌਕਰੀ ਨਾ ਦਿੱਤੇ ਜਾਣ ਤੇ ਸਾਡੇ ਨੌਜਵਾਨ ਵੀਰ ਭੈਣਾਂ ਵਿਦੇਸ਼ਾਂ ਵੱਲ ਨੂੰ ਤਿਆਰੀਆਂ ਖਿੱਚ ਰਹੇ ਆ,ਤੇ ਜਿਸ ਦਾ ਕੋਈ ਕੰਮ ਲੋਟ ਨਹੀਂ ਆ ਰਿਹਾ ਤੇ ਉਹ ਵਿਚਾਰੇ ਪੜ੍ਹੇ ਲਿਖੇ ਲੋਕ ਪਖੰਡੀ ਸਾਧਾਂ ਦੇ ਡੇਰਿਆਂ ਵੱਲ ਜਾ ਰਹੇ ਹਨ,ਭਾਵ ਆਪਣੀ ਕਿਸਮਤ ਬਦਲਣ ਵਾਸਤੇ ਕੲੀ ਤਰ੍ਹਾਂ ਦੇ ਪਾਪੜ ਵੇਲ ਰਹੇ ਹਨ,ਪਰ ਉਹ ਇਹ ਨਹੀਂ ਸੋਚਦੇ ਕਿ ਜਿਸ ਸਾਧ ਕੋਲ ਅਸੀਂ ਜਾ ਰਹੇ ਹਾਂ ,ਉਹ ਤਾਂ ਖੁਦ ਬੇਰੁਜ਼ਗਾਰ ਹੈ ,ਤੇ ਫਿਰ ਅਸੀਂ ਕਿਉਂ ਇਸ ਤੋਂ ਕਿਉਂ ਰੁਜ਼ਗਾਰ ਮੰਗ ਰਹੇ ਹਾਂ, ਸਾਧਾਂ ਦੇ ਤਵੀਤਾਂ ਤੇ ਟੂਣਿਆਂ ਨਾਲ ਕਿਸਮਤ ਨਹੀਂ ਬਦਲਦੀ ਤੇ ਨਾਂ ਹੀ ਕਿਤੇ ਬਦਲੀ ਹੈ। ਕਿਸਮਤ ਤਾਂ ਮੇਹਨਤ ਕਰਕੇ ਹੀ ਬਦਲੀ ਜਾਂ ਸਕਦੀ ਹੈ,ਜੇ ਸਾਧਾਂ ਦੇ ਹੱਥ ਵਿੱਚ ਇਹ ਸਭ ਕੁਝ ਹੁੰਦਾ ਤਾਂ ਹੁਣ ਤੱਕ ਆਪ ਅਫਸਰ ਬਣੇ ਹੁੰਦੇ ਤੇ ਉੱਨਾਂ ਦੇ ਨਿਆਣੇ ਵੀ ਕਿਸੇ ਸਰਕਾਰੀ ਨੌਕਰੀ ਤੇ ਲੱਗੇ ਹੁੰਦੇ, ਵਿਦੇਸ਼ਾਂ ਵਿੱਚ ਜਾਣ ਲਈ ਸਾਧਾਂ ਦੇ ਟੂਣੇ ਟਾਮਣ ਕੁਝ ਨਹੀਂ ਕਰਦੇ ,ਜੇ ਜਹਾਜ਼ ਦੀ ਬਾਰੀ ਨੂੰ ਹੱਥ ਪਾਉਣਾ ਚਾਹੁੰਦੇ ਹੋ ਤਾਂ ਸਕੂਲਾਂ ਕਾਲਜਾਂ ਵਿੱਚ ਸਖ਼ਤ ਮੇਹਨਤ ਕਰਨੀ ਪਵੇਗੀ ਤੇ ਤਾਹੀਂ ਕਿਸਮਤ ਬਦਲੇਗੀ , ਕੲੀ ਨੇਬੂੰ ਮਿਰਚਾਂ ਬਾਰ ਅੱਗੇ ਬੰਨ ਕੇ ਤਰੱਕੀ ਦੇ ਰਾਹ ਲੱਭ ਰਹੇ ਹਨ।ਆਹ ਆਈਲੈਟਸ ਕਰਨ ਵਾਲੇ ਕੲੀ ਜਵਾਕ ਦਿਲ ਲਗਾ ਕੇ ਪੜ੍ਹਦੇ ਤਾਂ ਹੈ ਨਹੀਂ ਜਦੋਂ ਦੋ ਤਿੰਨ ਵਾਰ ਫੇਲ ਹੋ ਜਾਦੇ ਆ ਉਦੋਂ ਘਰ ਦੇ ਪਖੰਡੀ ਸਾਧ ਕੋਲੇ ਲੈ ਜਾਂਦੇ    ਆ ਤੇ ਕਹਿਣਗੇ ਬਾਬਾ ਜੀ ਬੱਚਾ ਪੜ੍ਹਦਾ ਤਾਂ ਵਥੇਰਾ ਪਰ ਬੈਂਡ ਨਹੀਂ ਆਉਂਦੇ ,ਹੁਣ ਬਾਬੇ ਨੇ ਕਿਹੜਾ ਬੱਚੇ ਦਾ ਪੇਪਰ ਲੈਣਾ ,ਉਹ ਤਾਂ ਵਿਚਾਰਾ ਆਪ ਅਨਪੜ੍ਹ ਆ,ਫੇਰ ਵੀ ਕਹਿਣਗੇ ਬਾਬਾ ਜੀ ਕਰੋ ਕੋਈ ਉਪਾਅ,ਬਾਬਾ ਜੀ ਫਿਰ ਪਿੰਨ ਤੇ ਫੂਕ ਮਾਰ ਕੇ ਫੜਾ ਦਿੰਦੇ ਆ ਤੇ ਨਾਲੇ ਕਹਿਣਗੇ ਕਾਕਾ ਬਸ ਆਹਾ ਹੀ ਪਿੰਨ ਵਰਤਣਾ ਪੱਕਾ ਪਾਸ ,ਨਾਲੇ ਦਸਾਂ ਵਾਲਾ ਪਿੰਨ ਦੋ ਸੌ ਵਿੱਚ ਵੇਚ ਜਾਂਦਾ।ਕਿਸਮਤ ਸਾਧ ਦੇ ਪਿੰਨ ਨਾਲ ਨਹੀਂ ਬਦਲਣੀ ,ਇਹ ਤਾਂ ਮੇਹਨਤ ਕਰਨ ਨਾਲ ਬਦਲਦੀ ਹੈ। ਬਾਹਰਲੇ   ਦੇਸ਼ ਸਭ ਤੋਂ ਵੱਧ ਤਰੱਕੀ ਸਖ਼ਤ ਮੇਹਨਤ ਕਰਕੇ ਕਰ ਰਹੇ ਆ,ਇੱਥੇ ਨਾ ਕੋਈ ਸਾਧ ਹੈ ਨਾ ਕੋਈ ਡੇਰਾ ,ਭੋਰਾ ਤੇ ਨਾਹੀਂ ਕੋਈ ਧਰਮ ਦੇ ਨਾਂ ਤੇ ਪਖੰਡ ਹੈ।ਸੁਖਚੈਨ ਸਿੰਘ, ਠੱਠੀ ਭਾਈ,(ਯੂ ਏ ਈ)

00971527632924 GM

 

 

Follow me on Twitter

Contact Us