Awaaz Qaum Di

ਕੁੜੀਅਾ

ਪੁੱਤਾਂ ਨਾਲੋ ਵੱਧ ਕੇ ਮੋਹ ਜਤਾੳੁਦੀਅਾ ਨੇ ਕੁੜੀਅਾ।
ਦੁੱਖ ਸੁੱਖ ਚ ਪੇਕੀ ਦੁੱਖ ਵੰਡਾੳੁਦੀਅਾ ਨੇ ਕੁੜੀਅਾ।

ਕਹਿਦੇ ਪੁੱਤ ਕਪੁੱਤ ਤਾ ਸੋ ਵਾਰੀ ਹੋ ਜਾਦੇ ਨੇ ,
ਮਾਪਿਅਾ ਦਾ ਸਦਾ ਸਾਥ ਨਿਭਾੳੁਦੀਅਾ ਨੇ ਕੁੜੀਅਾ।

ਬਾਬੁਲ ਦੀ ਪੱਗੜੀ ਤੇ ਵੀਰਾ ਦੀ ਰੱਖੜੀ ਨੂੰ ,
ਅਾਪਣੇ ਸਿਰ ਦੇ ਤਾਜ ਵਾਗ ਸਜਾੳੁਦੀਅਾ ਨੇ ਕੁੜੀਅਾ ।

ਵੀਰ ਦਾ ਵਿਅਾਹ ਜਾ ਹੋਰ ਖੁਸ਼ੀ ਦਾ ਦਿਨ ਹੋਵੇ ,
ਖੁਸ਼ੀ ਚ ਖੂਬ ਗਿੱਧਾ ਭੰਗੜਾ ਪਾੳੁਦੀਅਾ ਨੇ ਕੁੜੀਅਾ ।

ਧੀਅਾ ਬਗੈਰ ਵਿਹੜਾ ਮਾਪਿਅਾ ਦਾ ਸੁੰਨਾ ਹੀ ੲੇ ,
ਵਿਅਾਹ ਤੋ ਬਾਅਦ ਚੇਤੇ ਕਾਫੀ ਅਾੳੁਦੀਅਾ ਨੇ ਕੁੜੀਅਾ ।

ਸੋਨੇ ਚਾਂਦੀ ਨਾਲ ਨਾ ਸਜਾਓ ਲੋਕੋ ਧੀਅਾ ਨੂੰ,
ਵਿੱਦਿਅਾ ਹੈ ਗਹਿਣਾ ਜੋ ਪਹਿਨਾੳੁਦੀਅਾ ਨੇ ਕੁੜੀਅਾ ।

ਕਵੀ ਵੀਰੋ ਹੋਰ ਨਾ ਲਿਖੋ ਪਰਾੲਿਅਾ ਧਨ ਧੀਅਾ ,
ਪੁੱਤਾ ਨਾਲੋ ਵੱਧ ਮਾਣ ਵਧਾੳੁਦੀਅਾ ਨੇ ਕੁੜੀਅਾ।

ਡਾਹਢੇ ਦੀ ਖਿਲਾਰੀ ਜੋ ਚੋਗ ਚੁੱਗਦੀਅਾ ਨੇ ,
ਮਾਪੇ ਲੲੀ ਖੁਸ਼ੀ ਦਾ ਮੀਹ ਵਰਸਾੳੁਦੀਅਾ ਨੇ ਕੁੜੀਅਾ ।

ਰੱਬ ਦਾ ਵਾਸਤਾ ੲਿਹਨਾ ਨੂੰ ਨਾ ਕੁੱਖਾ ਵਿੱਚ ਮਾਰੋ ,
ਖਿੜਨ ਦਿੳੁ ਫੁੱਲਾ ਨੂੰ ਜੱਗ ਰੁਸ਼ਨਾੳੁਦੀਅਾ ਨੇ ਕੁੜੀਅਾ ।

” ੳੁਟਾਲਾਂ ਵਾਲਾ ਸੱਤੀ ਰੱਬ ਨੂੰ ਕਰੇ ਦੁਅਾਵਾ ੲਿਹ,
ਹੱਸਦੀਅਾ ਤੇ ਸਾਨੂੰ ਰਹਿਣ ਹਸਾੳੁਦੀਅਾ ੲਿਹ ਕੁੜੀਅਾ ।

ਸੱਤੀ ੳੁਟਾਲਾਂ ਵਾਲਾ ਨੇੜੇ ਜਾਡਲਾ , ਸ਼ਹੀਦ ਭਗਤ ਸਿੰਘ ਨਗਰ ਹੁਣ ਦੁਬੲੀ GM

 

 

Follow me on Twitter

Contact Us